Important news for LIC customers : ਨਵੀਂ ਦਿੱਲੀ : ਜੀਵਨ ਬੀਮਾ ਨਿਗਮ ਭਾਵ LIC ਨੇ ਆਪਣੇ ਨਿਯਮਾਂ ਵਿਚ ਕੁਝ ਤਬਦੀਲੀਆਂ ਕੀਤੀਆਂ ਹਨ, ਜਿਸ ਅਧੀਨ ਕੇਂਦਰ ਸਰਕਾਰ ਨੇ ਐਲਾਨ ਕੀਤਾ ਹੈ ਕਿ ਹੁਣ ਐਲਆਈਸੀ ਲਈ ਹਰ ਸ਼ਨੀਵਾਰ ਨੂੰ ਜਨਤਕ ਛੁੱਟੀ (ਪਬਲਿਕ ਹੋਲੀਡੇ) ਮੰਨੀ ਜਾਵੇਗੀ। ਯਾਨੀ, ਹਰ ਸ਼ਨੀਵਾਰ ਨੂੰ ਐਲਆਈਸੀ ਦੀ ਛੁੱਟੀ ਹੋਵੇਗੀ। ਸਰਕਾਰ ਨੇ ਇਹ ਤਬਦੀਲੀ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ 1881 ਦੀ ਧਾਰਾ 25 ਅਧੀਨ ਮਿਲੀ ਤਾਕਤ ਦੇ ਅਧਾਰ ’ਤੇ ਕੀਤੀ ਹੈ।
ਇਸਦਾ ਮਤਲਬ ਇਹ ਹੈ ਕਿ ਜੇ ਤੁਹਾਨੂੰ ਐਲਆਈਸੀ ਦਫਤਰ ਜਾਣਾ ਹੈ ਅਤੇ ਕੁਝ ਕੰਮ ਕਰਵਾਉਣਾ ਹੈ, ਤਾਂ ਤੁਹਾਨੂੰ ਸਿਰਫ ਸੋਮਵਾਰ ਅਤੇ ਸ਼ੁੱਕਰਵਾਰ ਦੇ ਵਿਚਕਾਰ ਜਾਣਾ ਪਏਗਾ, ਕਿਉਂਕਿ ਸ਼ਨੀਵਾਰ ਅਤੇ ਐਤਵਾਰ ਦੀ ਛੁੱਟੀ ਹੋਵੇਗੀ, ਜਿਸ ਕਾਰਨ ਦਫਤਰ ਬੰਦ ਰਹੇਗਾ। ਜੇ ਤੁਸੀਂ ਵੀ ਐਲਆਈਸੀ ਦੇ ਗਾਹਕ ਹੋ ਅਤੇ ਐਲਆਈਸੀ ਦਫ਼ਤਰ ਜਾ ਕੇ ਕੁਝ ਕੰਮ ਕਰਵਾਉਣਾ ਚਾਹੁੰਦੇ ਹੋ ਤਾਂ ਇਸੇ ਹਿਸਾਬ ਨਾਲ ਆਪਣੀ ਪਲਾਨਿੰਗ ਕਰੋ।
ਜ਼ਿਕਰਯੋਗ ਹੈ ਕਿ ਐਲਆਈਸੀ ਕਰਮਚਾਰੀਆਂ ਦੀ 1 ਅਗਸਤ, 2017 ਤੋਂ ਵੇਜ ਰਿਵੀਜ਼ਨ ਬਕਾਇਆ ਹੈ। ਵੇਜ ਰਿਵੀਜਨ ਦੇ ਵਿਚਕਾਰ ਹਫ਼ਤੇ ਵਿੱਚ ਇੱਕ ਵਾਧੂ ਛੁੱਟੀ ਐਲਆਈਸੀ ਕਰਮਚਾਰੀਆਂ ਲਈ ਕਿਸੇ ਖੁਸ਼ਖਬਰੀ ਤੋਂ ਘੱਟ ਨਹੀਂ ਹੈ। ਯੂਨੀਅਨ ਦੇ ਇਕ ਨੇਤਾ ਨੇ ਕਿਹਾ ਕਿ ਐਲਆਈਸੀ ਦੇ ਇਤਿਹਾਸ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਵੇਜ ਰਿਵੀਜ਼ਨ ਵਿੱਚ ਇੰਨੀ ਦੇਰ ਹੋਈ ਹੈ। ਯੂਨੀਅਨ ਦੇ ਨੇਤਾਵਾਂ ਨਾਲ ਮੀਟਿੰਗ ਤੋਂ ਬਾਅਦ ਪ੍ਰਬੰਧਨ ਦਾ ਅੰਤਿਮ ਪ੍ਰਸਤਾਵ ਸਰਕਾਰ ਨੂੰ ਭੇਜਿਆ ਜਾਵੇਗਾ ਅਤੇ ਵਿੱਤ ਮੰਤਰਾਲਾ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਪਹਿਲਾਂ ਤਬਦੀਲੀਆਂ ਕਰ ਸਕਦਾ ਹੈ।