ਇਕ ਵਿਅਕਤੀ ਨੂੰ ਆਪਣੇ ਪਾਲਤੂ ਤੋਤੇ ਦੀ ਵਜ੍ਹਾ ਨਾਲ ਜੇਲ੍ਹ ਜਾਣਾ ਪਿਆ। ਇੰਨਾ ਹੀ ਨਹੀਂ ਉਸ ਨੂੰ 74 ਲੱਖ ਰੁਪਏ ਦਾ ਜੁਰਮਾਨਾ ਵੀ ਦੇਣਾ ਪਿਆ। ਦਰਅਸਲ ਤੋਤੇ ਕਾਰਨ ਇਕ ਡਾਕਟਰ ਫਿਸਲ ਕੇ ਡਿੱਗ ਗਿਆ ਸੀ ਤੇ ਉਸ ਦੀ ਹੱਡੀ ਟੁੱਟ ਗਈ। ਉਸ ਦਾ ਚੂਲ੍ਹਾ ਵੀ ਖਿਸਕ ਗਿਆ ਸੀ। ਇਸ ਕਾਰਨ ਸਾਲ ਭਰ ਉਨ੍ਹਾਂ ਨੂੰ ਬੈੱਡ ‘ਤੇ ਰਹਿਣਾ ਪਿਆ। ਇਸ ਨੂੰ ਲੈ ਕੇ ਡਾਕਟਰ ਨੇ ਤੋਤੇ ਦੇ ਮਾਲਕ ਖਿਲਾਫ ਕੋਰਟ ਕੇਸ ਕੀਤਾ ਸੀ। ਹੁਣ ਕੋਰਟ ਨੇ ਫੈਸਲਾ ਸੁਣਾਇਆ ਹੈ।
ਮਾਮਲਾ ਤਾਇਵਾਨ ਦਾ ਹੈ, ਦੇਸ ਦੀ ਸੈਂਟਰਲ ਬਿਊਰੋ ਨੇ ਦੱਸਿਆ ਕਿ ਪਾਲਤੂ ਤੋਤੇ ਨੇ ਇਕ ਡਾਕਟਰ ਨੂੰ ਜ਼ਖਮੀ ਕਰ ਦਿੱਤਾ। ਹੁਣ ਤੋਤੇ ਦੇ ਮਾਲਕ ਹੁਆਂਗ ‘ਥੇ 91,350 ਡਾਲਰ ਯਾਨੀ 74 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਉਸ ਨੂੰ ਦੋ ਮਹੀਨੇ ਦੀ ਜੇਲ੍ਹ ਦੀ ਸਜ਼ਾ ਵੀ ਸੁਣਾਈ ਗਈ ਹੈ।
ਤੋਤੇ ਕਾਰਨ ਡਿਗਣ ਦੇ ਬਾਅਦ ਡਾਕਟਰ ਲਿਨ ਦੀ ਹੱਡੀ ਟੁੱਟ ਗਈ ਸੀ ਤੇ ਉਨ੍ਹਾਂ ਦਾ ਚੂਲ੍ਹਾ ਖਿਸਕ ਗਿਆ ਸੀ। ਘਟਨਾ ਉਸ ਸਮੇਂ ਹੋਈ ਜਦੋਂ ਡਾਕਟਰ ਪਾਰਕ ਵਿਚ ਜੌਗਿੰਗ ਕਰ ਰਹੇ ਸਨ। ਉਦੋਂ ਅਚਾਨਕ ਤੋਤਾ ਆਇਆ ਤੇ ਮੋਢੇ ‘ਤੇ ਬੈਠ ਕੇ ਫੜਫੜਾਉਣ ਲੱਗਾ। ਇਹ ਦੇਖ ਕੇ ਡਾਕਟਰ ਡਰ ਗਏ ਤੇ ਜ਼ਮੀਨ ‘ਤੇ ਡਿੱਗ ਗਏ। ਇਸ ਦਰਮਿਆਨ ਉਹ ਜ਼ਖਮੀ ਹੋ ਗਏ ਤੇ ਉਨ੍ਹਾਂ ਨੂੰ ਹਸਪਤਾਲ ਲਿਜਾਣਾ ਪਿਆ।
ਘਟਨਾ ਦੇ ਬਾਅਦ ਡਾਕਟਰ ਲਿਨ ਨੇ ਲੁਆਂਗ ਖਿਲਾਫ ਕੋਰਟ ਕੇਸ ਕੀਤਾ। ਉਨ੍ਹਾਂ ਦੱਸਿਆ ਕਿਉਹ ਲਗਭਗ ਸਾਲ ਭਰ ਬੈੱਡ ‘ਤੇ ਪਏ ਰਹੇ। ਇਸ ਨਾਲ ਉਨ੍ਹਾਂ ਦਾ ਵਿੱਤੀ ਨੁਕਸਾਨ ਹੋਇਆ। ਇਲਾਜ ਵਿਚ ਕਾਫੀ ਪੈਸੇ ਖਰਚ ਹੋਏ। 2020 ਵਿਚ ਹੋਈ ਘਟਨਾ ਦੀ ਸੁਣਵਾਈ ਦੇ ਬਾਅਦ ਹੁਣੇ ਜਿਹੇ ਕੋਰਟ ਨੇ ਸਿੱਟਾ ਕੱਢਿਆ ਕਿ ਹੁਆਂਗ ਦੀ ਲਾਪ੍ਰਵਾਹੀ ਕਾਰਨ ਡਾ. ਲਿਨ ਡਿੱਗ ਗਏ ਸਨ। ਤੋਤੇ ਦੇ ਮਾਲਕ ਨੂੰ ਸੁਰੱਖਿਆਤਮਕ ਉਪਾਅ ਕਰਨੇ ਚਾਹੀਦੇ ਸਨ। ਜੇਲ੍ਹ ਦੀ ਸਜ਼ਾ ‘ਅਨਜਾਣੇ ‘ਚ ਸੱਟ ਪਹੁੰਚਾਉਣ ਦੇ ਦੋਸ਼ ‘ਚ’ ਦਿੱਤੀ ਗਈ ਹੈ ਤੇ ਜੁਰਮਾਨਾ ਪੀੜਤ ਨੂੰ ਵੀ ਵਿੱਤੀ ਨੁਕਸਾਨ ਦੇ ਆਧਾਰ ‘ਤੇ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਇਸ ਨੂੰ ਲੈ ਕੇ ਹੁਆਂਗ ਨੇ ਕਿਹਾ ਕਿ ਉਹ ਅਦਾਲਤ ਦੇ ਫੈਸਲੇ ਦਾ ਸਨਮਾਨ ਕਰਦਾ ਹੈ ਪਰ ਅਪੀਲ ਕਰਨ ਦਾ ਇਰਾਦਾ ਰੱਖਦਾ ਹੈ। ਉਸ ਨੇ ਤਰਕ ਦਿੱਤਾ ਕਿ ਤੋਤਾ ਹਮਲਾਵਰ ਨਹੀਂ ਹੈ ਤੇ ਮੁਆਵਜ਼ੇ ਦੀ ਰਕਮ ਬਹੁਤ ਜ਼ਿਆਦਾ ਹੈ।