ਸ਼ੁੱਕਰਵਾਰ ਨੂੰ ਐਲਾਨੇ ਗਏ ਜੁਆਇੰਟ ਐਂਟ੍ਰੈਂਸ ਪ੍ਰੀਖਿਆ (ਜੇਈਈ) ਦੇ ਅਡਵਾਂਸ ਨਤੀਜਿਆਂ ਵਿੱਚ ਪਟਿਆਲਾ ਦੇ ਪ੍ਰਥਮ ਗਰਗ ਨੇ ਆਲ ਇੰਡੀਆ 20ਵਾਂ ਰੈਂਕ ਹਾਸਲ ਕੀਤਾ ਹੈ। ਪ੍ਰਥਮ ਨੇ 360 ਵਿੱਚੋਂ 318 ਅੰਕ ਪ੍ਰਾਪਤ ਕਰਕੇ ਪੰਜਾਬ ਵਿੱਚ ਪਹਿਲਾ ਸਥਾਨ ਹਾਸਲ ਕੀਤਾ।
ਇਸ ਵੇਲੇ ਪ੍ਰਥਮ ਚੰਡੀਗੜ੍ਹ ਸਥਿਤ ਸ਼੍ਰੀ ਚੈਤਨਿਆ ਇੰਸਟੀਚਿਊਟ ਤੋਂ ਕੋਚਿੰਗ ਲੈ ਰਿਹਾ ਹੈ। ਇਸ ਸਾਲ ਲਗਭਗ 2.5 ਲੱਖ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ। ਇਸ ਦੌਰਾਨ ਸ਼੍ਰੀ ਚੈਤਨਿਆ ਇੰਸਟੀਚਿਊਟ ਦੇ ਦੋ ਹੋਰ ਵਿਦਿਆਰਥੀ ਟੌਪ 30 ਵਿੱਚ ਰਹਿ ਕੇ ਬਾਜੀ ਮਾਰੀ।
ਚੰਡੀਗੜ੍ਹ ਦੇ ਚੈਤੰਨਿਆ ਅਗਰਵਾਲ ਨੇ ਆਲ ਇੰਡੀਆ 8ਵੇਂ ਸਥਾਨ ‘ਤੇ 324 ਅੰਕ ਪ੍ਰਾਪਤ ਕੀਤੇ ਹਨ, ਜਦੋਂ ਕਿ ਕੁਸ਼ਾਂਗ ਨੇ 307 ਅੰਕਾਂ ਨਾਲ ਦੇਸ਼ ਵਿੱਚ 30ਵਾਂ ਅਤੇ ਪੰਜਾਬ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -:
Sooji Parshad | Sooji Halwa | ਸੂਜ਼ੀ ਦਾ ਦਾਣੇਦਾਰ ਪ੍ਰਸ਼ਾਦ | Semolina Halwa | Ashtami Recipe
ਪ੍ਰਥਮ ਨੇ ਦੱਸਿਆ ਕਿ ਉਹ ਆਈਆਈਟੀ ਵਿੱਚ ਦਾਖਲਾ ਲੈਣ ਦੇ ਉਦੇਸ਼ ਨਾਲ ਸ਼੍ਰੀ ਚੈਤਨਿਆ ਸੰਸਥਾ ਵਿੱਚ ਸ਼ਾਮਲ ਹੋਇਆ ਸੀ। ਉਸਨੇ ਲੌਕਡਾਊਨ ਦੌਰਾਨ ਵੀ ਸਬਰ, ਫੋਕਸ ਦੇ ਨਾਲ ਆਪਣੇ ਸ਼੍ਰੀ ਚੈਤਨਿਆ ਇੰਸਟੀਚਿਊਟ ਦੇ ਅਧਿਆਪਕਾਂ ਵਿੱਚ ਵਿਸ਼ਵਾਸ ਰੱਖਿਆ।
ਇਹ ਵੀ ਪੜ੍ਹੋ : ਵੱਡੀ ਖਬਰ : ਨਵਜੋਤ ਸਿੰਘ ਸਿੱਧੂ ਨੇ ਵਾਪਿਸ ਲਿਆ ਅਸਤੀਫਾ
ਉਸਨੇ ਦੱਸਿਆ ਕਿ ਉਹ ਸ਼੍ਰੀ ਚੈਤਨਿਆ ਦੇ ਹਫਤਾਵਾਰੀ ਟੈਸਟ ਦਿੰਦਾ ਰਿਹਾ, ਇਸ ਲਈ ਉਹ ਆਪਣੀ ਕਾਰਗੁਜ਼ਾਰੀ ਵਿੱਚ ਸੁਧਾਰ ਕਰਦਾ ਰਿਹਾ। ਸੰਸਥਾ ਦੇ ਕੇਂਦਰ ਨਿਰਦੇਸ਼ਕ ਮ੍ਰਿਣਾਲ ਸਿੰਘ ਨੇ ਇਸ ਮੌਕੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਮਹਾਮਾਰੀ ਦੇ ਸਮੇਂ ਵਿੱਚ ਵੀ ਉਨ੍ਹਾਂ ਦੇ ਵਿਦਿਆਰਥੀਆਂ ਨੇ ਸਾਬਤ ਕਰ ਦਿੱਤਾ ਹੈ ਕਿ ਸਖਤ ਮਿਹਨਤ ਦੇ ਸਾਹਮਣੇ ਕੋਈ ਵੀ ਟੀਚਾ ਮੁਸ਼ਕਲ ਨਹੀਂ ਹੁੰਦਾ।