In Pathankot four person reported Corona : ਪੂਰਾ ਵਿਸ਼ਵ ਕੋਰੋਨਾ ਵਿਰੁੱਧ ਲੜਾਈ ਲੜ ਰਿਹਾ ਹੈ। ਹਰ ਇਕ ਕੋਸ਼ਿਸ਼ ਕਰ ਰਿਹਾ ਹੈ ਕਿ ਇਸ ਖਤਰਨਾਕ ਵਾਇਰਸ ਖਿਲਾਫ ਵੈਕਸੀਨ ਬਣਾ ਲਿਆ ਜਾਵੇ ਤਾਂ ਜੋ ਇਸ ਬੀਮਾਰੀ ਤੋਂ ਛੁਟਕਾਰਾ ਪਾਇਆ ਜਾ ਸਕੇ। ਪਠਾਨਕੋਟ ਵਿਖੇ ਗਰਭਵਤੀ ਔਰਤ ਸਣੇ 4 ਵਿਅਕਤੀ ਦੀ ਰਿਪੋਰਟ ਪਾਜੀਟਿਵ ਹੈ। ਇਸ ਤੋਂ ਇਲਾਵਾ ਇਕ 9 ਸਾਲ ਦਾ ਬੱਚਾ ਵੀ ਇਸ ਵਾਇਰਸ ਦੀ ਲਪੇਟ ਵਿਚ ਆ ਗਿਆ ਹੈ। ਇਹ ਜਾਣਕਾਰੀ SMO ਡਾ. ਭੁਪਿੰਦਰ ਸਿੰਘ ਵਲੋਂ ਦਿੱਤੀ ਗਈ। ਕੋਰੋਨਾ ਨਾਲ ਪਠਾਨਕੋਟ ਵਿਖੇ 4 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਤੇ ਹੁਣ ਤਕ 39 ਐਕਟਿਵ ਮਾਮਲੇ ਹਨ।
ਜਿਲ੍ਹਾ ਪਠਾਨਕੋਟ ਵਿਖੇ ਪਿਛਲੇ ਕੁਝ ਦਿਨਾਂ ਵਿਚ 189 ਲੋਕਾਂ ਦੇ ਸੈਂਪਲ ਟੈਸਟ ਲਈ ਭੇਜੇ ਗਏ ਹਨ ਜਿਨ੍ਹਾਂ ਦੀ ਰਿਪੋਰਟ ਅੱਜ ਆਉਣ ‘ਤੇ ਉਨ੍ਹਾਂ ਵਿਚੋਂ 4 ਲੋਕ ਪਾਜੀਟਿਵ ਪਾਏ ਗਏ। 43 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ ਤੇ ਹੁਣ ਜਿਲ੍ਹੇ ਵਿਚ ਕੋਵਿਡ-19 ਮਰੀਜ਼ਾਂ ਦੀ ਗਿਣਤੀ 86 ਤਕ ਪੁੱਜ ਗਈ ਹੈ। ਭਾਵੇਂ ਪ੍ਰਸ਼ਾਸਨ ਵਲੋਂ ਨਵੀਆਂ ਗਾਈਡਲਾਈਜ਼ ਜਾਰੀ ਕੀਤੀਆਂ ਗਈਆਂ ਹਨ ਪਰ ਲੋਕਾਂ ਵਲੋਂ ਇਸ ਦੀ ਪਾਲਣਾ ਨਾ ਕੀਤੇ ਜਾਣ ਕਾਰਨ ਰੋਜ਼ਾਨਾ ਨਵੇਂ ਕੇਸ ਸਾਹਮਣੇ ਆ ਰਹੇ ਹਨ।
ਪੰਜਾਬ ਵਿਚ ਕੋਰੋਨਾ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਹੁਣ ਤਕ ਸੂਬੇ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ 2530 ਦੇ ਲਗਭਗ ਹੋ ਗਈ ਹੈ। ਜਿਲ੍ਹਾ ਅੰਮ੍ਰਿਤਸਰ ਵਿਖੇ 443 ਕੇਸ, ਜਲੰਧਰ ਵਿਚ 278, ਤਰਨਤਾਰਨ ਵਿਚ 167, ਹੁਸ਼ਿਆਰਪੁਰ ‘ਚ 135, ਬਠਿੰਡਾ ‘ 54, ਰੋਪੜ ‘ਚ 71, ਫਿਰੋਜ਼ਪੁਰ ‘ਚ 46, ਬਰਨਾਲਾ ‘ਚ 24, ਫਤਿਹਗੜ੍ਹ ਸਾਹਿਬ ‘ਚ 65, ਲੁਧਿਆਣਾ ‘ਚ 235, ਮੋਹਾਲੀ ‘ਚ 120, ਪਟਿਆਲਾ ‘ਚ 130 ਕੇਸ ਹਨ। ਪਿਛਲੇ 2 ਦਿਨਾਂ ਵਿਚ ਸੂਬੇ ਵਿਚ ਕੋਰੋਨਾ ਨਾਲ 2 ਮੌਤਾਂ ਹੋਈਆਂ ਹਨ। ਕੋਰੋਨਾ ਦੇ ਸੂਬੇ ਵਿਚ 376 ਐਕਟਿਵ ਕੇਸ ਹਨ ਤੇ ਨਾਲ ਹੀ ਰਾਹਤ ਭਰੀ ਖਬਰ ਹੈ ਕਿ ਹੁਣ ਤਕ 2098 ਮਰੀਜ਼ ਕੋਰੋਨਾ ‘ਤੇ ਜਿੱਤ ਪ੍ਰਾਪਤ ਕਰ ਚੁੱਕੇ ਹਨ।