ਹਰਿਆਣਾ ਦੇ ਅੰਬਾਲਾ ਸਥਿਤ ਬਲਾਨਾ ਪਿੰਡ ਵਿਚ ਸ਼ੱਕੀ ਹਾਲਾਤਾਂ ਵਿਚ 6 ਲੋਕਾਂ ਦੀ ਮੌਤ ਦੇ ਮਾਮਲੇ ਵਿਚ ਮਿਲੇ ਸੁਸਾਈਡ ਨੋਟ ਤੋਂ ਪੁਲਿਸ ਨੇ 2 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਮ੍ਰਿਤਕ ਸੁਖਵਿੰਦਰ ਸਿਘ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਨਾਲ ਹੀ ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਗਿਆ ਹੈ।
ਅੰਬਾਲਾ ਸਦਰ ਦੇ ਥਾਣਾ ਇੰਚਾਰਜ ਮੁਨੀਸ਼ ਸ਼ਰਮਾ ਨੇ ਦੱਸਿਆ ਕਿ ਬਲਾਣਾ ਪਿੰਡ ਤੋਂ ਸੂਚਨਾ ਮਿਲੀ ਸੀ ਕਿ ਇਕ ਘਰ ਵਿਚ 6 ਲੋਕ ਸ਼ੱਕੀ ਹਾਲਾਤਾਂ ਵਿਚ ਮ੍ਰਿਤਕ ਪਾਏ ਗਏ ਹਨ। ਮੌਕੇ ‘ਤੇ ਪਹੁੰਚਕੇ ਪੁਲਿਸ ਨੂੰ ਸੁਖਵਿੰਦਰ ਇਕ ਕਮਰੇ ਵਿਚ ਪੱਖੇ ਨਾਲ ਲਟਕਿਆ ਮਿਲਿਆ ਜਦੋਂ ਕਿ ਉਸ ਦੀ ਪਤਨੀ, 2 ਬੱਚੇ ਤੇ ਮਾਤਾ-ਪਿਤਾ ਬੇਹੋਸ਼ ਸਨ। ਉਨ੍ਹਾਂ ਕਿਹਾ ਕਿ ਸਾਰੇ ਲੋਕਾਂ ਨੂੰ ਅੰਬਾਲਾ ਸ਼ਹਿਰ ਦੇ ਸਿਵਲ ਹਸਪਤਾਲ ਲਿਜਾਂਦਾ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ : ਨੀਰਜ ਚੋਪੜਾ ਨੇ ਲੁਸਾਨੇ ਡਾਇਮੰਡ ਲੀਗ ਜਿੱਤ ਕੇ ਰਚਿਆ ਇਤਿਹਾਸ, ਖਿਤਾਬ ਜਿੱਤਣ ਵਾਲੇ ਬਣੇ ਪਹਿਲੇ ਭਾਰਤੀ
ਘਟਨਾ ਵਾਲੀ ਥਾਂ ਤੋਂ ਸੁਖਵਿੰਦਰ ਕੋਲੋ ਇਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ ਤੇ ਇੰਝ ਲੱਗਦਾ ਹੈ ਕਿ ਸੁਖਵਿੰਦਰ ਨੇ ਪਰਿਵਾਰ ਦੇ 5 ਜੀਆਂ ਦਾ ਗਲਾ ਘੋਟਣ ਦੇ ਬਾਅਦ ਖੁਦ ਨੂੰ ਫਾਂਸੀ ਲਗਾ ਲਈ।
ਵੀਡੀਓ ਲਈ ਕਲਿੱਕ ਕਰੋ -:
“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “
ਯਮੁਨਾਨਗਰ ਦੀ ਕੰਪਨੀ ਵਿਚ ਕੰਮ ਕਰ ਵਾਲੇ ਸੁਖਵਿੰਦਰ ਨੇ ਸੁਸਾਈਡ ਨੋਟ ਵਿਚ ਦੋਸ਼ ਲਗਾਇਆ ਕਿ ਕੰਪਨੀ ਦੇ ਦੋ ਅਧਿਕਾਰੀ ਉਸ ਨੂੰ 10 ਲੱਖ ਰੁਪਏ ਦੇਣ ਲਈ ਮਜਬੂਰ ਕਰ ਰਹੇ ਸਨ ਜਿਸ ਦੀ ਵਿਵਸਥਾ ਉਹ ਨਹੀਂ ਕਰ ਸਕਿਆ। ਸੁਖਵਿੰਦਰ ਨੇ ਸੁਸਾਈਡ ਨੋਟ ਵਿਚ ਕੰਪਨੀ ਦੇ ਦੋਵੇਂ ਅਧਿਕਾਰੀਆਂ ਦੇ ਨਾਂ ਵੀ ਲਿਖੇ ਹਨ।