ਭਾਰਤ ਅਤੇ ਇੰਗਲੈਂਡ ਵਿਚਾਲੇ ਟੈਸਟ ਸੀਰੀਜ਼ ਦਾ ਤੀਜਾ ਮੈਚ ਲੀਡਸ ਦੇ ਹੈਡਿੰਗਲੇ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਅੱਜ ਮੈਚ ਦਾ ਤੀਜਾ ਦਿਨ ਹੈ। ਇਸ ਸਮੇ ਇੰਗਲੈਂਡ ਨੇ ਮੈਚ ‘ਤੇ ਆਪਣੀ ਪਕੜ ਮਜ਼ਬੂਤ ਕਰ ਲਈ ਹੈ।
ਕਪਤਾਨ ਜੋ ਰੂਟ ਦੇ ਸੈਂਕੜੇ ਦੀ ਬਦੌਲਤ ਇੰਗਲੈਂਡ ਨੇ ਭਾਰਤ ਉੱਤੇ 354 ਦੌੜਾਂ ਦੀ ਲੀਡ ਹਾਸਿਲ ਕਰ ਲਈ ਹੈ। ਇਸ ਤੋਂ ਪਹਿਲਾ ਭਾਰਤੀ ਟੀਮ ਪਹਿਲੀ ਪਾਰੀ ‘ਚ ਸਿਰਫ 78 ਦੌੜਾਂ’ ‘ਤੇ ਸਿਮਟ ਗਈ ਸੀ। ਇਸ ਦੌਰਾਨ ਭਾਰਤ ਦੀ ਦੂਜੀ ਪਾਰੀ ਦੀ ਵੀ ਸ਼ੁਰੂਆਤ ਹੋ ਚੁੱਕੀ ਹੈ। ਕੇਐਲ ਰਾਹੁਲ ਅਤੇ ਰੋਹਿਤ ਸ਼ਰਮਾ ਨੇ ਭਾਰਤ ਲਈ ਸ਼ੁਰੂਆਤ ਕੀਤੀ ਸੀ। ਪਰ ਭਾਰਤ ਨੂੰ ਪਹਿਲਾ ਝੱਟਕਾ ਵੀ ਲੱਗ ਗਿਆ ਹੈ। ਕੇਐਲ ਰਾਹੁਲ 8 ਦੌੜਾਂ ਬਣਾ ਕੇ ਆਊਟ ਹੋ ਗਏ ਹਨ। ਕ੍ਰੈਗ ਓਵਰਟਨ ਨੇ ਰਾਹੁਲ ਨੂੰ ਪਵੇਲੀਅਨ ਭੇਜਿਆ ਹੈ।
ਇਹ ਵੀ ਪੜ੍ਹੋ : ਰਿਟਾਇਰਡ IPS ਨੂੰ ਘੜੀਸਦੇ ਹੋਏ ਥਾਣੇ ਲੈ ਗਈ ਪੁਲਿਸ ! ਜਾਣੋ ਕੀ ਹੈ ਪੂਰਾ ਮਾਮਲਾ
ਭਾਰਤ ਦਾ ਪਹਿਲਾ ਵਿਕਟ 34 ਦੇ ਸਕੋਰ ‘ਤੇ ਡਿੱਗਿਆ ਹੈ। ਰਾਹੁਲ ਦੇ ਆਊਟ ਹੋਣ ਨਾਲ ਤੀਜੇ ਦਿਨ ਦਾ ਪਹਿਲਾ ਸੈਸ਼ਨ ਵੀ ਖਤਮ ਹੋ ਗਿਆ ਹੈ। ਭਾਰਤ ਅਜੇ ਵੀ ਇੰਗਲੈਂਡ ਤੋਂ 320 ਦੌੜਾਂ ਪਿੱਛੇ ਹੈ।
ਇਹ ਵੀ ਦੇਖੋ : Gurdas Maan ‘ਤੇ ਦਰਜ਼ ਪਰਚੇ ਨੂੰ ਲੈ ਕੇ,ਨਕੋਦਰ ਡੇਰੇ ਦਾ ਵੱਡਾ ਬਿਆਨ ਦਿੱਤਾ 2 ਟੁੱਕ ਜਵਾਬ ! Gurdas Maan | Nakodar