ਯੂਕਰੇਨ ਵਿੱਚ ਰੂਸੀ ਫੌਜ ਦੇ ਹਮਲੇ ਕਰਕੇ ਬਣੇ ਹਾਲਾਤਾਂ ਕਰਕੇ ਭਾਰਤੀ ਵਿਦਿਆਰਥੀਆਂ ਦੀ ਘਰ ਵਾਪਸੀ ਜਾਰੀ ਹੈ। ਯੂਕਰੇਨ ਵਿੱਚ ਭਾਰਤੀ ਦੂਤਾਵਾਸ ਦੇ ਅਧਿਕਾਰੀ ਚੌਵੀ ਘੰਟੇ ਹਾਲਾਤਾਂ ‘ਤੇ ਨਜ਼ਰ ਰਖੇ ਹੋਏ ਹਨ। ਭਾਰਤੀ ਵਿਦੇਸ਼ ਮੰਤਰਾਲਾ ਨੇ ਦੱਸਿਆ ਹ ਕਿ ਖਾਰਕੀਵ ਤੋਂ ਲਗਭਗ ਸਾਰੇ ਲੋਕਾਂ ਨੂੰ ਕੱਢਿਆ ਜਾ ਚੁੱਕਾ ਹੈ, ਜਿਸ ਤੋਂ ਬਾਅਦ ਹੁਣ ਪੂਰਾ ਧਿਆਨ ਯੂਕਰੇਨ ਦੇ ਸੂਮੀ ਵਿੱਚ ਫਸੇ ਲਗਭਗ 700 ਭਾਰਤੀਆਂ ਨੂੰ ਕੱਢਣ ‘ਤੇ ਹੈ। ਇਸ ਇਲਾਕੇ ਵਿੱਚ ਹਾਲ ਹੀ ਦੇ ਦਿਨਾਂ ਵਿੱਚ ਗੋਲੀਬਾਰੀ ਤੇ ਹਵਾਈ ਹਮਲਿਆਂ ਦੀ ਗਿਣਤੀ ਕਾਫੀ ਵਧੀ ਹੈ।
ਇਸ ਵਿਚਾਲੇ ਯੂਕਰੇਨ ਵਿੱਚ ਭਾਰਤੀ ਰਾਜਦੂਤ ਨੇ ਟਵੀਟ ਕਰਕੇ ਵਿਦਿਆਰਥੀਆਂ ਦੇ ਸਬਰ ਤੇ ਹਿੰਮਤ ਦੀ ਖੂਬ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਭਾਰਤੀਆਂ ਦੀ ਵਤਨ ਵਾਪਸੀ ਲਈ ਵਚਨਬੱਧ ਹਾਂ। ਰਾਜਦੂਤ ਨੇ ਯੂਕਰੇਨ ਵਿੱਚ ਹੁਣ ਵੀ ਫਸੇ ਭਾਰਤੀ ਵਿਦਿਆਰਥੀਆਂ ਨੂੰ ਆਪਣੀ ਸੁਰੱਖਿਆ ਯਕੀਨੀ ਬਣਾਉਣ ਦੀ ਵੀ ਅਪੀਲ ਕੀਤੀ।
ਆਪਣੇ ਬਿਆਨ ਵਿੱਚ ਯੂਕਰੇਨ ਵਿੱਚ ਤਾਇਨਾਤ ਭਾਰਤੀ ਰਾਜਦੂਤ ਨੇ ਕਿਹਾ ਕਿ ਪਿਛਲੇ ਦੋ ਹਫਤੇ ਸਾਡੇ ਸਾਰਿਆਂ ਲਈ ਬਹੁਤ ਮੁਸ਼ਕਲ ਤੇ ਚੁਣੌਤੀ ਵਾਲੇ ਰਹੇ। ਸ਼ਾਇਦ ਹੀ ਕਿਸੇ ਨੇ ਆਪਣੀ ਜ਼ਿੰਦਗੀ ਵਿੱਚ ਅਜਿਹਾ ਦਰਦ ਵੇਖਿਆ ਹੋਵੇਗਾ। ਫਿਰ ਵੀ ਮੈਨੂੰ ਸਾਡੇ ਭਾਰਤੀ ਲੋਕਾਂ, ਖਾਸ ਤੌਰ ‘ਤੇ ਨੌਜਵਾਨ ਭਾਰਤੀ ਵਿਦਿਆਰਥੀਆਂ ਦੇ ਸਬਰ ‘ਤੇ ਮਾਣ ਹੈ। ਇਸ ਮੁਸ਼ਕਲ ਸਮੇਂ ਦੌਰਾਨ ਵੀ ਉਨ੍ਹਾਂ ਕਾਫੀ ਸਬਰ ਦਿਖਾਇਆ ਹੈ। ਭਾਰਤੀ ਰਾਜਦੂਤ ਨੇ ਦੱਸਿਆ ਕਿ ਪਿਛਲੇ ਹਫਤੇ ਅਸੀਂ ਯੂਕਰੇਨ ਤੋਂ 10000 ਤੋਂ ਵੱਧ ਭਾਰਤੀ ਵਿਦਿਆਰਥੀਆਂ ਨੂੰ ਕੱਢਿਆ ਹੈ। ਖਰਕੀਵ ਤੇ ਸੂਮੀ ਨੂੰ ਛੱਡਕੇ ਯੂਕਰੇਨ ਦੇ ਬਾਕੀ ਹਿੱਸਿਆਂ ਤੋਂ ਲਗਭਗ ਸਾਰੇ ਭਾਰਤੀਆਂ ਨੂੰ ਕੱਢਿਆ ਜਾ ਚੁੱਕਾ ਹੈ।
ਉਨ੍ਹਾਂ ਦੱਸਿਆ ਕਿ ਖਾਰਕੀਵ ਵਿੱਚ ਭਾਰੀ ਤਬਾਹੀ ਨਾਲ ਇੱਕ ਸਰਗਰਮ ਜੰਗ ਖੇਤਰ ਹੋਣ ਦੇ ਬਾਵਜੂਦ ਅਸੀਂ ਆਪਣੇ ਨਾਗਰਿਕਾਂ ਨੂੰ ਕੱਢਣ ਲਈ ਕੋਸ਼ਿਸ਼ਾਂ ਕੀਤੀਾਂ ਹਨ। ਸਿਰਫ ਪਿਛਲੇ ਦੋ ਦਿਨਾਂ ਵਿੱਚ ਅਸੀਂ ਪੀਸੋਚਿਨ ਤੋਂ ਲਗਭਗ 500 ਭਾਰਤੀਆਂ ਨੂੰ ਕੱਢਿਆ ਹੈ। ਅੱਜ ਦੀ ਤਰੀਕ ਤੱਕ ਪੀਸੋਚਿਨ ਵਿੱਚ 300 ਹੋਰ ਭਾਰਤੀ ਫਸੇ ਹੋਏ ਸਨ, ਜਿਨ੍ਹਾਂ ਨੂੰ ਕੱਢਿਆ ਜਾ ਰਿਹਾ ਹੈ। ਬੰਬਾਰੀ, ਰੋਡ ਬਲਾਕ, ਡਾਈਵਰਜਨ ਸਣੇ ਕਈ ਦੂਜੀਆਂ ਮੁਸ਼ਕਲਾਂ ਦੇ ਬਾਵਜੂਦ ਅਸੀਂ ਪਿਸੋਚੀਨ ਵਿੱਚ ਖਾਣ ਤੇ ਪੀਣ ਦੀ ਸਪਲਾਈ ਨੂੰ ਬਣਾਏ ਹੋਏ ਹਨ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਉਨ੍ਹਾਂ ਕਿਹਾ ਕਿ ਸੂਮੀ ਦੇ ਮਾਮਲੇ ਵਿੱਚ ਵੀ ਦੂਤਾਵਾਸ ਨੇ ਭਾਰਤੀ ਵਿਦਿਆਰਥੀਆਂ ਨੂੰ ਕੱਢਣ ਵਿੱਚ ਕੋਈ ਕਸਰ ਨਹੀਂ ਛੱਡੀ ਹੈ। ਮੈਨੂੰ ਪਤਾ ਹੈ ਕਿ ਸਾਡੇ ਵਿਦਿਆਰਥੀਆਂ ਨੂੰ ਬਹੁਤ ਕੁਝ ਸਹਿਣ ਕੀਤਾ ਹੈ ਤੇ ਇਸ ਦੌਰਾਨ ਬੇਮਿਸਾਰ ਸ਼ਕਤੀ ਦੇ ਦ੍ਰਿੜ੍ਹ ਸੰਕਲਪ ਦਿਖਾਇਆ ਹੈ। ਮੈਂ ਤੁਹਾਨੂੰ ਕੁਝ ਹੋਰ ਸਬਰ ਤੇ ਸਹਿਣਸ਼ੀਲਤਾ ਰੱਖਣ ਦੀ ਅਪੀਲ ਕਰਦਾ ਹਾਂ ਤਾਂਕਿ ਅਸੀਂ ਤੁਹਾਡੀ ਸੁਰੱਖਿਆ ਨੂੰ ਯਕੀਨੀ ਬਣਾ ਸਕੀਏ। ਅਸੀਂ ਯੂਕਰੇਨ ਦੀਆਂ ਪੱਛਮੀ ਸਰਹੱਦਾਂ ਤੱਕ ਸਾਰੇ ਭਾਰਤੀ ਵਿਦਿਆਰਥੀਆਂ ਨੂੰ ਪਹੁੰਚਾਉਣ ਲਈ ਥੋੜ੍ਹੀ ਹੋਰ ਸਹਿਣਸ਼ਕਤੀ ਰਖਣ ਦੀ ਅਪੀਲ ਕਰਦੇ ਹਾਂ। ਭਾਰਤ ਸਰਕਾਰ ਤੁਹਾਨੂੰ ਸਾਰਿਆਂ ਨੂੰ ਘਰ ਲੈ ਕੇ ਜਾਏਗੀ। ਮੇਰੀ ਤੁਹਾਨੂੰ ਅਪੀਲ ਹੈ ਕਿ ਸਾਰੇ ਸੇਫਟੀ ਪ੍ਰੋਟੋਕਾਲ ਦੀ ਪਾਲਣਾ ਕਰਨਾ ਜਾਰੀ ਰਖੋ ਤੇ ਯੂਕਰੇਨੀ ਅਧਿਕਾਰੀਆਂ ਤੇ ਨਾਗਰਿਕਾਂ ਨਾਲ ਸਹਿਯੋਗ ਬਣਾਈ ਰਖੋ।