ਭਾਰਤ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਦੀਆਂ 55 ਫੀਸਦੀ ਘਰੇਲੂ ਉਡਾਣਾਂ ਸ਼ਨੀਵਾਰ ਨੂੰ ਲੇਟ ਹੋ ਗਈਆਂ ਕਿਉਂਕਿ ਵੱਡੀ ਗਿਣਤੀ ‘ਚ ਕਰੂ ਮੈਂਬਰ ਨੇ ਬੀਮਾਰੀ ਦੇ ਨਾਂ ‘ਤੇ ਛੁੱਟੀ ਲੈ ਲਈ। ਸੂਤਰਾਂ ਨੇ ਦੱਸਿਆ ਕਿ ਕਰੂ ਮੈਂਬਰਸ ਇਸ ਤਰ੍ਹਾਂ ਛੁੱਟੀ ਲੈ ਕੇ ਏਅਰ ਇੰਡੀਆ ਦੀ ਭਰਤੀ ਮੁਹਿੰਮ ‘ਚ ਸ਼ਾਮਲ ਹੋਣ ਲਈ ਗਏ ਸਨ।
ਇਸ ਮਾਮਲੇ ਬਾਰੇ ਪੁੱਛੇ ਜਾਣ ‘ਤੇ ਹਵਾਬਾਜ਼ੀ ਰੈਗੂਲੇਟਰ ਡੀਜੀਸੀਏ ਦੇ ਮੁਖੀ ਅਰੁਣ ਕੁਮਾਰ ਨੇ ਐਤਵਾਰ ਨੂੰ ਕਿਹਾ, “ਅਸੀਂ ਇਸ ਦੀ ਜਾਂਚ ਕਰ ਰਹੇ ਹਾਂ।” ਉਦਯੋਗਿਕ ਸੂਤਰਾਂ ਨੇ ਦੱਸਿਆ ਕਿ ਏਅਰ ਇੰਡੀਆ ਦੀ ਭਰਤੀ ਮੁਹਿੰਮ ਦਾ ਦੂਜਾ ਪੜਾਅ ਸ਼ਨੀਵਾਰ ਨੂੰ ਆਯੋਜਿਤ ਕੀਤਾ ਗਿਆ ਸੀ ਅਤੇ ਇੰਡੀਗੋ ਦੇ ਕਰੂ ਮੈਂਬਰਸ ਜਿਨ੍ਹਾਂ ਨੇ ‘ਸਿਕ ਲੀਵ’ ਲਈ ਸੀ, ਇਸ ਲਈ ਚਲੇ ਗਏ ਸਨ।
ਦੱਸ ਦੇਈਏ ਕਿ ਇੰਡੀਗੋ ਇਸ ਵੇਲੇ ਰੋਜ਼ਾਨਾ ਲਗਭਗ 1,600 ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਚਲਾਉਂਦੀ ਹੈ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੀ ਵੈੱਬਸਾਈਟ ਮੁਤਾਬਕ ਸ਼ਨੀਵਾਰ ਨੂੰ ਇੰਡੀਗੋ ਦੀਆਂ 45.2 ਫੀਸਦੀ ਘਰੇਲੂ ਉਡਾਣਾਂ ਸਮੇਂ ‘ਤੇ ਚੱਲੀਆਂ। ਇਸ ਦੇ ਮੁਕਾਬਲੇ ਏਅਰ ਇੰਡੀਆ, ਸਪਾਈਸਜੈੱਟ, ਵਿਸਤਾਰਾ, ਗੋਫਰਸਟ ਅਤੇ ਏਅਰਏਸ਼ੀਆ ਇੰਡੀਆ ਨੇ ਸ਼ਨੀਵਾਰ ਨੂੰ ਲੜੀਵਾਰ 77.1 ਫੀਸਦੀ, 80.4 ਫੀਸਦੀ, 86.3 ਫੀਸਦੀ, 88 ਫੀਸਦੀ ਅਤੇ 92.3 ਫੀਸਦੀ ਉਡਾਣਾਂ ਸਮੇਂ ਸਿਰ ਚਲਾਈਆਂ।
4 ਅਪ੍ਰੈਲ ਨੂੰ ਇੰਡੀਗੋ ਨੇ ਕੁਝ ਪਾਇਲਟਾਂ ਨੂੰ ਸਸਪੈਂਡ ਕਰ ਦਿੱਤਾ ਜੋ ਕੋਵਿਡ -19 ਮਹਾਮਾਰੀ ਦੇ ਸਿਖਰ ਦੌਰਾਨ ਤਨਖਾਹ ਵਿੱਚ ਕਟੌਤੀ ਦੇ ਵਿਰੋਧ ਵਿੱਚ ਹੜਤਾਲ ‘ਤੇ ਜਾਣ ਦੀ ਯੋਜਨਾ ਬਣਾ ਰਹੇ ਸਨ। ਇੰਡੀਗੋ ਦੇ ਸੀਈਓ ਰੋਂਜਾਏ ਦੱਤਾ ਨੇ 8 ਅਪ੍ਰੈਲ ਨੂੰ ਇੱਕ ਈਮੇਲ ਰਾਹੀਂ ਕਰਮਚਾਰੀਆਂ ਨੂੰ ਕਿਹਾ ਸੀ ਕਿ ਤਨਖਾਹ ਵਧਾਉਣਾ ਇੱਕ ਮੁਸ਼ਕਲ ਮੁੱਦਾ ਹੈ, ਪਰ ਏਅਰਲਾਈਨ ਆਪਣੀ ਮੁਨਾਫੇ ਅਤੇ ਮੁਕਾਬਲੇ ਵਾਲੇ ਮਾਹੌਲ ਦੇ ਅਧਾਰ ‘ਤੇ ਤਨਖਾਹਾਂ ਦੀ ਲਗਾਤਾਰ ਸਮੀਖਿਆ ਕਰੇਗੀ ਅਤੇ ਵਿਵਸਥਿਤ ਕਰੇਗੀ।
ਵੀਡੀਓ ਲਈ ਕਲਿੱਕ ਕਰੋ -:
“ਸਾਵਧਾਨ ! ਲੋਕਾਂ ਦੇ ਘਰਾਂ ‘ਚ TV ਸੜ ਰਹੇ ਨੇ DS ਕੇਬਲ ਲਵਾਕੇ, ਸ਼ੀਤਲ ਵਿੱਜ ਤੇ ਉਸਦੇ ਗੁਰਗੇ ਉਤਰੇ ਗੁੰਡਾਗਰਦੀ ‘ਤੇ ! “
ਪਿਛਲੇ ਸਾਲ 8 ਅਕਤੂਬਰ ਨੂੰ ਏਅਰਲਾਈਨ ਲਈ ਬੋਲੀ ਸਫਲਤਾਪੂਰਵਕ ਜਿੱਤਣ ਤੋਂ ਬਾਅਦ ਟਾਟਾ ਗਰੁੱਪ ਨੇ 27 ਜਨਵਰੀ ਨੂੰ ਏਅਰ ਇੰਡੀਆ ਦਾ ਕੰਟਰੋਲ ਆਪਣੇ ਹੱਥਾਂ ਵਿੱਚ ਲੈ ਲਿਆ ਸੀ। ਏਅਰ ਇੰਡੀਆ ਨਵੇਂ ਜਹਾਜ਼ ਖਰੀਦਣ ਅਤੇ ਆਪਣੀਆਂ ਸੇਵਾਵਾਂ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਹਾਲ ਹੀ ਵਿੱਚ ਕਰੂ ਮੈਂਬਰਸ ਲਈ ਭਰਤੀ ਮੁਹਿੰਮ ਸ਼ੁਰੂ ਕੀਤੀ ਹੈ।