ਜਲੰਧਰ ਲੋਕ ਸਭਾ ਉਪ ਚੋਣਾਂ ਲਈ ਅੱਜ ਸਮੁੱਚੇ ਤੌਰ ‘ਤੇ ਸ਼ਾਂਤੀਪੂਰਵਕ ਵੋਟ ਪਾਈ ਗਈ। ਸ਼ਾਂਤੀਪੂਰਨ ਮਤਦਾਨ ਨੂੰ ਨਿਸ਼ਚਿਤ ਬਣਾਉਣ ਲਈ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਲੋਕਾਂ ਵੱਲੋਂ ਆਪਣੇ ਲੋਕਤਾਂਤ੍ਰਿਕ ਅਧਿਕਾਰ ਦਾ ਇਸਤੇਮਾਲ ਕਰਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦਾ ਧਿਆਨ ਸ਼ਾਂਤੀਪੂਰਵਕ ਤਰੀਕੇ ਨਾਲ ਆਜ਼ਾਦ ਤੇ ਨਿਰਪੱਖ ਮਤਦਾਨ ਨਿਸ਼ਚਿਤ ਬਣਾਉਣ ‘ਤੇ ਕੇਂਦਰਿਤ ਸੀ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਸੰਤੁਸ਼ਟੀ ਵਾਲੀ ਗੱਲ ਹੈ ਕਿ ਸਾਰੇ ਪੋਲਿੰਗ ਸਟੇਸ਼ਨਾਂ ‘ਤੇ ਵਧ ਤੋਂ ਵਧ ਵੋਟਰਾਂ ਨੇ ਆ ਕੇ ਆਪਣੇ ਵੋਟ ਦਾ ਇਸਤੇਮਾਲ ਕੀਤਾ।
ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਪੰਜਾਬ ਰਾਜ ਕੰਟਰੋਲ ਰੂਮ ਨਾਲ ਮਤਦਾਨ ਦੀ ਕਾਰਵਾਈ ‘ਤੇ ਨਜ਼ਰ ਰੱਖੀ ਗਈ। ਸਾਰੇ 1972 ਮਤਦਾਨ ਕੇਂਦਰਾਂ ਵਿਚ ਲਾਈਵ ਸਟ੍ਰੀਮਿੰਗ ਕੀਤੀ ਗਈ ਤੇ 3 ਜਾਂ ਵਧ ਮਤਦਾਨ ਕੇਂਦਰਾਂ ਵਾਲੇ 166 ਥਾਵਾਂ ‘ਤੇ ਭਵਨ ਦੇ ਬਾਹਰ ਇਕ ਵਾਧੂ ਕੈਮਰਾ ਲਗਾਇਆ ਗਿਆ। ਦੱਸ ਦੇਈਏ ਕਿ ਜਲੰਧਰ ਵਿਚ ਸ਼ਾਮ 6 ਵਜੇ ਤੱਕ ਸਿਰਫ 52.5 ਫੀਸਦੀ ਹੀ ਮਤਦਾਨ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ : ਪਠਾਨਕੋਟ ਦੇ ਪਿੰਡ ‘ਚੋਂ ਨਾਜਾਇਜ਼ ਮਾਈਨਿੰਗ ਰੈਕੇਟ ਦਾ ਪਰਦਾਫਾਸ਼, ਮੁੱਖ ਮੁਲਜ਼ਮ ਗ੍ਰਿਫ਼ਤਾਰ
ਸਿਬਿਨ ਸੀ ਨੇ ਜਲੰਧਰ ਲੋਕ ਸਭਾ ਸੀਟ ‘ਤੇ ਆਜ਼ਾਦ, ਨਿਰਪੱਖ ਤੇ ਸ਼ਾਂਤੀਪੂਰਨ ਉਪ ਚੋਣਾਂ ਨੂੰ ਨਿਸ਼ਚਿਤ ਬਣਾਉਣ ਲਈ ਦਿਨ-ਰਾਤ ਕੰਮ ਕਰਨ ਲਈ ਸਾਰੇ ਪੋਲਿੰਗ ਮੁਲਾਜ਼ਮਾਂ, ਸੁਰੱਖਿਆ ਮੁਲਾਜ਼ਮਾਂ ਤੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦਾ ਧੰਨਵਾਦ ਕੀਤਾ।
ਵੀਡੀਓ ਲਈ ਕਲਿੱਕ ਕਰੋ -: