ਸ਼ੁਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਸ ਦੇ ਮਾਪਿਆਂ ਦਾ ਬੁਰਾ ਹਾਲ ਹੈ। ਇੱਕੋ-ਇੱਕ ਜਵਾਨ ਪੁੱਤ ਦੀ ਮੌਤ ਕਰਕੇ ਦੋਵੇਂ ਸਦਮੇ ਵਿੱਚ ਹਨ, ਜਿਵੇਂ ਉਨ੍ਹਾਂ ਲਈ ਤਾਂ ਜਹਾਨ ਹੀ ਖਤਮ ਹੋ ਗਿਆ ਹੈ। ਜਥੇਦਾਰ ਬਲਜੀਤ ਸਿੰਘ ਖਾਲਸਾ ਦਾਦੂਵਾਲ ਅੱਜ ਪਿੰਡ ਮੂਸੇ ਵਿਖੇ ਉਰਫ਼ ਸਿੱਧੂ ਮੂਸੇਵਾਲਾ ਦੀ ਹਵੇਲੀ ਪਹੁੰਚੇ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਪੁੱਤ ਦੀ ਬੇਵਕਤੀ ਮੌਤ ‘ਤੇ ਹੌਂਸਲਾ ਦਿੱਤਾ। ਜਥੇਦਾਰ ਬਲਜੀਤ ਸਿੰਘ ਦਾਦੂਵਾਲ ਸਿੱਧੂ ਮੂਸੇਵਾਲਾ ਦੀ ਆਤਮਿਕ ਸ਼ਾਂਤੀ ਲਈ ਰਖਾਏ ਗਏ ਪਾਠ ਵਿੱਚ ਵੀ ਸ਼ਾਮਲ ਹੋਏ ਅਤੇ ਉਸ ਦੀ ਆਤਮਿਕ ਸ਼ਾਂਤੀ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ।
ਸਿੱਧੂ ਮੂਸੇਵਾਲਾ ਇੱਕ ਅਜਿਹਾ ਕਲਾਕਾਰ ਸੀ ਜਿਸ ਦੀ ਮੌਤ ਦਾ ਸਿਰਫ ਆਪਣੇ ਦੇਸ਼ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਚੰਗੀ ਪਛਾਣ ਸੀ। ਸਰਹੱਦ ਪਾਰ ਪਾਕਿਸਤਾਨ ਵਿੱਚ ਵੀ ਉਸ ਦੇ ਲੱਖਾਂ ਪ੍ਰਸ਼ੰਸਕ ਸਨ।
28 ਸਾਲਾਂ ਦੀ ਛੋਟੀ ਉਮਰ ਵਿੱਚ ਸਿੱਧੂ ਮੂਸੇਵਾਲਾ ਨੇ ਅਜਿਹਾ ਮੁਕਾਮ ਹਾਸਲ ਕਰ ਲਿਆ ਸੀ, ਜਿਸ ਦਾ ਸਬੂਤ ਬੀਤੇ ਦਿਨੀਂ ਪਿੰਡ ਮੂਸੇ ਵਿੱਚ ਨਜ਼ਰ ਆਇਆ। ਉਨ੍ਹਾਂ ਦੀ ਅੰਤਿਮ ਯਾਤਰਾ ਦੌਰਾਨ ਪਿੰਡ ਵਿੱਚ ਪੈਰ ਰੱਖਣ ਦੀ ਥਾਂ ਨਹੀਂ ਸੀ। ਸਿੱਧੂ ਦੇ ਪਿਤਾ ਨੇ ਆਪਣੀ ਪੱਗ ਲਾਹ ਕੇ ਉਨ੍ਹਾਂ ਦੇ ਸਾਰੇ ਪ੍ਰਸ਼ੰਸਕਾਂ ਦਾ ਉਥੇ ਪਹੁੰਚਣ ‘ਤੇ ਧੰਨਵਾਦ ਕੀਤਾ।
ਦੱਸ ਦੇਈਏ ਕਿ ਦੋ ਦਿਨ ਪਹਿਲਾਂ ਸਿੱਧੂ ਮੂਸੇਵਾਲਾ ਦਾ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਦੋਂ ਉਹ ਥਾਰ ਵਿੱਚ ਆਪਣੀ ਬੀਮਾਰ ਮਾਸੀ ਦਾ ਪਤਾ ਲੈਣ ਜਾ ਰਹੇ ਸਨ। ਉਨ੍ਹਾਂ ‘ਤੇ 20 ਤੋਂ ਵੱਧ ਗੋਲੀਆਂ ਚਲਾਈਆਂ ਗਈਆਂ ਕਿ ਉਹ ਆਪਣੀ ਸੀਟ ਤੋਂ ਉਠ ਵੀ ਨਾ ਸਕੇ। ਜਿਵੇਂਕਿ ਉਹ ਆਪਣੇ ਗਾਣਿਆਂ ਵਿੱਚ ਹਮੇਸ਼ਾ ਨਜ਼ਰ ਆਉਂਦੇ ਹਨ, ਉਸੇ ਤਰ੍ਹਾਂ ਦੀ ਦਿਲੇਰੀ ਉਨ੍ਹਾਂ ਨੇ ਉਸ ਵੇਲੇ ਵੀ ਵਿਖਾਈ।
ਮੌਤ ਸਾਹਮਣੇ ਵੇਖ ਕੇ ਵੀ ਉਹ ਡਰੇ ਨਹੀਂ ਉਨ੍ਹਾਂ ਨੇ ਆਪਣੀ ਪਿਸਟਲ ਨਾਲ ਹਮਲਾਵਰਾਂ ਦਾ ਸਾਹਮਣਾ ਕੀਤਾ। ਪਰ ਹਮਲਾਵਰ ਪੂਰੀ ਤਿਆਰੀ ਨਾਲ ਉਨ੍ਹਾਂ ਨੂੰ ਮਾਰਨ ਆਏ ਸਨ, ਅਤੇ ਉਨ੍ਹਾਂ ਦੀ ਜਾਨ ਲੈ ਕੇ ਉਥੋਂ ਫਰਾਰ ਹੋ ਗਏ।
ਵੀਡੀਓ ਲਈ ਕਲਿੱਕ ਕਰੋ -: