ਪੰਜਾਬ ਵਿਚ ਵੱਡੀ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਲੋਕਪ੍ਰਿਯਤਾ ਰੋਜ਼ਾਨਾ ਵਧਦੀ ਜਾ ਰਹੀ ਹੈ। ਹੁਣ ਆਮ ਆਦਮੀ ਪਾਰਟੀ ਨੇ ਹਰਿਆਣਾ ਵਿਚ ਵੀ ਪਾਰਟੀ ਨੂੰ ਵਿਸਤਾਰ ਦੇਣ ਦਾ ਫੈਸਲਾ ਕੀਤਾ ਹੈ। ਅਰਵਿੰਦ ਕੇਜਰੀਵਾਲ ਦੇ ਇਸ ਕਦਮ ਨਾਲ ਦੁਸ਼ਯੰਤ ਚੌਟਾਲਾ ਦੀ ਪਾਰਟੀ ਜਨਨਾਇਕ ਪਾਰਟੀ ਵੀ ਘਬਰਾਈ ਹੋਈ ਹੈ। ਜੇਜੇਪੀ ਦੇ ਇੱਕ ਵਿਧਾਇਕ ਨੇ ਵਿਧਾਨ ਸਭਾ ਵਿਚ ਮਨੋਹਰ ਲਾਲ ਖੱਟਰ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਖੱਟਰ ਸਾਹਿਬ ਸਾਰਿਆਂ ਨੂੰ ਨਾਲ ਲੈ ਕੇ ਚੱਲੋ ਨਹੀਂ ਤਾਂ ਕੇਜਰੀਵਾਲ ਆ ਜਾਵੇਗਾ।
ਹਰਿਆਣਾ ਵਿਧਾਨ ਸਭਾ ਜੇਜੇਪੀ ਵਿਧਾਇਕ ਰਾਮਕੁਮਾਰ ਗੌਤਮ ਨੇ ਕਿਹਾ ਕਿ ਕੇਜਰੀਵਾਲ ਨੂੰ ਛੋਟਾ-ਮੋਟਾ ਨੇਤਾ ਨਾ ਸਮਝਣਾ। ਉਸ ਦੀ ਪੜ੍ਹਾਈ ਹਰਿਆਣਾ ਦੇ ਹਿਸਾਰ ਵਿਚ ਹੋਈ ਹੈ। ਕੇਜਰੀਵਾਲ ਨੇ ਦਿੱਲੀ ‘ਤੇ ਕਬਜ਼ਾ ਕੀਤਾ। ਪੰਜਾਬ ਨੂੰ ਪੀ ਗਿਆ, ਹੁਣ ਉਸ ਦਾ ਅਗਲਾ ਨਿਸ਼ਾਨਾ ਹਰਿਆਣਾ ਹੈ। ਖੱਟਰ ਸਾਹਿਬ ਸਾਰਿਆਂ ਨੂੰ ਲੈ ਕੇ ਚੱਲੋ, ਨਹੀਂ ਤਾਂ ਇਥੇ ਵੀ ਕੇਜਰੀਵਾਲ ਆ ਜਾਵੇਗਾ।
ਸੋਮਵਾਰ ਨੂੰ ਹਰਿਆਣਾ ਵਿਚ ਕਈ ਪਾਰਟੀਆਂ ਦੇ ਨੇਤਾਵਾਂ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ। ਗੁਰੂਗ੍ਰਾਮ ਤੋਂ ਭਾਜਪਾ ਦੇ ਸਾਬਕਾ ਵਿਧਾਇਕ ਉਮੇਸ਼ ਅਗਰਵਾਲ ਸਣੇ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਵਿਜੇਇੰਦਰ ਸਿੰਘ ਵੀ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਹਨ। ਲੋਕਦਲ ਦੇ ਨੇਤਾ ਤੇ ਸਾਬਕਾ ਬਲਬੀਰ ਸਿੰਘ ਸੈਣੀ ਨੇ ਵੀ ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ ਗ੍ਰਹਿਣ ਕੀਤੀ। ਸਾਰੇ ਨੇਤਾਵਾਂ ਨੂੰ ਦਿਲੀ ਦੇ ਮੰਤਰੀ ਸਤਿੰਦਰ ਜੈਨ ਨੇ ਮੈਂਬਰਸ਼ਿਪ ਦਿਵਾਈ ਹੈ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਇਹ ਵੀ ਪੜ੍ਹੋ : ਜੰਗਲ ਕੱਟਣ ਦੀ ਤਿਆਰੀ ‘ਚ ਪੁਤਿਨ, ਜੇਲੇਂਸਕੀ ਬੋਲੇ- ‘ਯੂਕਰੇਨ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਰੂਸ’
ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਹਿਮਾਚਲ ਵਿਚ ਐਂਟਰੀ ‘ਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਉੱਤਰ ਪ੍ਰਦੇਸ਼ ਵਿਚ ਇੱਕ ਵੀ ਸੀਟ ਨਹੀਂ ਮਿਲੀ। ਕੇਜਰੀਵਾਲ ਨੇ ਪੀਐੱਮ ਮੋਦੀ ਖਿਲਾਫ ਚੋਣ ਲੜੀ ਪਰ ਉਨ੍ਹਾਂ ਦੀ ਜ਼ਮਾਨਤ ਜ਼ਬਤ ਹੋ ਗਈ। ਹਿਮਾਚਲ ਵਿਚ ਉਨ੍ਹਾਂ ਲਈ ਕੁਝ ਨਹੀਂ ਹੈ, ਅਸੀਂ ਪਰਤਾਂਗੇ। ਦੱਸ ਦੇਈਏ ਕਿ ਇਸ ਸਾਲ ਦੇ ਅਖੀਰ ਵਿਚ ਹਿਮਾਚਲ ਪ੍ਰਦੇਸ਼ ਤੇ ਗੁਜਰਾਤ ਵਿਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ। ਆਮ ਆਦਮੀ ਪਾਰਟੀ ਦੋਵੇਂ ਸੂਬਿਆਂ ਵਿਚ ਚੋਣਾਂ ਲੜੇਗੀ।