ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਾਰਟੀ ਉਮੀਦਵਾਰ ਪ੍ਰਚਾਰ ਵਿੱਚ ਰੁੱਝੇ ਹੋਏ ਹਨ, 5 ਸਾਲਾਂ ਬਾਅਦ ਸਿਆਸੀ ਲੀਡਰਾਂ ਦਾ ਲੋਕਾਂ ਨਾਲ ਸਿੱਧਾ ਟਾਕਰਾ ਹੋ ਰਿਹਾ ਹੈ, ਜਿਸ ਕਰਕੇ ਲੋਕ ਵੀ ਇਹ ਮੌਕਾ ਹੱਥੋਂ ਜਾਣ ਨਹੀਂ ਦੇ ਰਹੇ ਤੇ ਉਮੀਦਵਾਰਾਂ ਦਾ ਵਿਰੋਧ ਕਰਕੇ ਆਪਣੀ ਭੜਾਸ ਕੱਢ ਰਹੇ ਹਨ।
ਚੋਣ ਪ੍ਰਚਾਰ ਲਈ ਅਮਲੋਹ ਦੇ ਪਿੰਡ ਕੋਟਲਾ ਦਧੇੜੀ ਵਿੱਚ ਪਹੁੰਚੇ ਕਾਂਗਰਸੀ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਨੂੰ ਵੀ ਵਿਰੋਧ ਦਾ ਸਾਹਮਣਾ ਕਰਨਾ ਪਿਆ, ਜਿੱਥੇ ਇੱਕ ਔਰਤ ਨੇ 5 ਸਾਲਾਂ ਵਿੱਚ ਕੀਤੇ ਕੰਮ ਅਤੇ ਰੁਜ਼ਗਾਰ ਨੂੰ ਲੈ ਕੇ ਮੰਤਰੀ ਨੂੰ ਘੇਰਿਆ।
ਇਸ ‘ਤੇ ਰਾਣਾ ਗੁਰਦੀਪ ਭੜਕ ਗਏ ਤੇ ਇੱਥੋਂ ਤੱਕ ਕਹਿ ਦਿੱਤਾ ਕਿ ਮੈਂ ਜਾ ਕੇ ਕਿਸੇ ਨੂੰ ਨੌਕਰੀ ਦੇਣੀ ਹੈ? ਜੇ ਬੱਚੇ ਪੜ੍ਹੇ-ਲਿਖੇ ਹੋਣ ਤਾਂ ਜਾ ਕੇ ਰੁਜ਼ਗਾਰ ਲੱਭੋ।
ਗੁੱਸੇ ‘ਚ ਆਏ ਮੰਤਰੀ ਨੇ ਆਪਣੀ ਸ਼ਿਸ਼ਟਾਚਾਰ ਦੀ ਭਾਸ਼ਾ ਭੁੱਲ ਕੇ ਔਰਤ ਨਾਲ ਤੂੰ-ਤੜਾਕ ‘ਤੇ ਉਤਰ ਆਏ ਤੇ ਕਹਿਣ ਲੱਗੇ ਕਿ ”ਤੂੰ ਨੌਕਰੀ ਛੱਡ, ਮੈਂ ਇਲੈਕਸ਼ਨ ਨਹੀਂ ਲੜਦਾ। ਮੈਂ ਲੋਕਾਂ ਦੇ ਸਾਹਮਣੇ ਗੱਲ ਕਰਦਾ ਹਾਂ।” ਮੰਤਰੀ ਨੇ ਅੱਗੇ ਕਿਹਾ ਕਿ ਚੱਲ ਜੇ ਮੈਂ ਇਨਵੈਸਟ ਪੰਜਾਬ ਵਿੱਚ 164 ਯੂਨਿਟ ਦਿਖਾ ਦਿੱਤੇ, ਅੱਜ ਗੋਬਿੰਦਗੜ੍ਹ ਵਿੱਚ ਘੱਟੋ-ਘੱਟ ਪਹਿਲਾਂ 45 ਹਜ਼ਾਰ ਦੇ ਮੁਕਾਬਲੇ 92 ਹਜ਼ਾਰ ਪ੍ਰਵਾਸੀ ਲੇਬਰ ਹੈ। ਇਸ ‘ਤੇ ਔਰਤ ਨੇ ਕਿਹਾ ਕਿ ਪੰਜਾਬੀਆਂ ਨੂੰ ਕੀ ਮਿਲਿਆ? ਇਹ ਸੁਣ ਕੇ ਮੰਤਰੀ ਨੂੰ ਗੁੱਸਾ ਆ ਗਿਆ ਅਤੇ ਕਿਹਾ ਕਿ ਨੌਕਰੀ ਮੈਂ ਜਾ ਕੇ ਦੇਣ ਏ। ਬੱਚੇ ਪੜ੍ਹੇ-ਲਿਖੇ ਹਨ, ਜਾ ਕੇ ਰੁਜ਼ਗਾਰ ਲੱਭਣ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਇਸ ਤੋਂ ਬਾਅਦ ਮੰਤਰੀ ਲੋਕਾਂ ਨੂੰ ਕਹਿਣ ਲੱਗੇ ਕਿ ਕੋਵਿਡ ਦੌਰਾਨ ਲੋਕਾਂ ਦੇ ਬਿਜਲੀ ਅਤੇ ਪਾਣੀ ਦੇ ਕੁਨੈਕਸ਼ਨ ਕੱਟੇ ਗਏ ਸਨ। ਸਰਕਾਰ ਨੇ ਬਿੱਲ ਮੁਆਫ਼ ਕਰ ਦਿੱਤੇ। ਬਿਜਲੀ 3 ਰੁਪਏ ਸਸਤੀ ਕਰ ਦਿੱਤੀ। ਮੰਤਰੀ ਨੇ ਔਰਤ ਨੂੰ ਕਿਹਾ ਕਿ ਉਸ ਦਾ ਬਿੱਲ ਘੱਟ ਆਇਆ ਹੋਵੇਗਾ। ਉਹ ਬਿੱਲ ਲੈ ਕੇ ਆਏ। ਉਹ ਕੱਚੀ ਗੱਲ ਨਹੀਂ ਕਰਦੇ।