ਨਾਭਾ ਦੀ ਸਬ-ਤਹਿਸੀਲ ਭਾਦਸੋਂ ਦੇ ਪਿੰਡ ਰਾਮਗੜ੍ਹ ਵਿਖੇ ਜਿਥੇ ਇਕ ਕਲਯੁਗੀ ਪੁੱਤ ਹਾਕਮ ਸਿੰਘ ਨੇ ਆਪਣੇ ਹੀ ਪਿਤਾ 95 ਸਾਲਾ ਨੰਦ ਸਿੰਘ ਨੂੰ ਇਕ ਛੋਟੇ ਜਿਹੇ ਜ਼ਮੀਨ ਦੇ ਟੁਕੜੇ (ਮਕਾਨ) ਨੂੰ ਆਪਣੇ ਨਾਮ ਕਰਵਾਉਣ ਦੇ ਲਈ ਦੇ ਸਿਰ ਤੇ ਕਲਯੁੱਗੀ ਪੁੱਤ ਨੇ ਅੰਨ੍ਹੇਵਾਹ ਤਾਬੜਤੋੜ ਲੱਕੜ ਦੇ ਬਾਲੇ ਦੇ ਨਾਲ ਵਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ। ਦੂਜੇ ਪਾਸੇ ਭਾਦਸੋਂ ਪੁਲਸ ਨੇ ਆਰੋਪੀ ਦੇ ਖਿਲਾਫ ਧਾਰਾ 302 ਦੇ ਤਹਿਤ ਮਾਮਲਾ ਦਰਜ ਕਰ ਕੇ ਆਰੋਪੀ ਦੀ ਭਾਲ ਸ਼ੁਰੂ ਕਰ ਦਿੱਤੀ।
ਜਿਸ ਪਿਤਾ ਨੇ ਆਪਣੇ ਪੁੱਤਰ ਨੂੰ ਛੋਟੇ ਹੁੰਦਿਆਂ ਬੜੇ ਹੀ ਚਾਵਾਂ ਲਾਡਾਂ ਦੇ ਨਾਲ ਉਸ ਨੂੰ ਉਂਗਲੀ ਦੇ ਸਹਾਰੇ ਨਾਲ ਫੜ ਕੇ ਵੱਡਾ ਕੀਤਾ ਕਿ ਉਹ ਇਕ ਦਿਨ ਉਸ ਦਾ ਬੁਢਾਪੇ ਵਿੱਚ ਸਹਾਰਾ ਬਣੇਗਾ। ਉਸ ਪੁੱਤ ਨੇ ਹੀ ਆਪਣੇ ਬਜ਼ੁਰਗ ਪਿਤਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਹ ਮਾਮਲਾ ਹੈ ਨਾਭਾ ਦੀ ਸਬ-ਤਹਿਸੀਲ ਭਾਦਸੋਂ ਦੇ ਪਿੰਡ ਰਾਮਗੜ੍ਹ ਦਾ ਜਿੱਥੇ ਕਦੇ ਬਜ਼ੁਰਗ ਪਿਤਾ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਜੋ ਉਹ ਆਪਣੇ ਬੱਚੇ ਨੂੰ ਪਾਲ ਪੋਸ ਕੇ ਐਨਾ ਵੱਡਾ ਕਰ ਰਿਹੈ ਉਹੀ ਹੀ ਇੱਕ ਦਿਨ ਉਸ ਦੀ ਮੌਤ ਦਾ ਕਾਰਨ ਬਣੇਗਾ। ਬਜ਼ੁਰਗ ਪਿਤਾ ਅਤੇ ਉਸ ਦਾ ਪੁੱਤਰ ਦੋਨੋਂ ਹੀ ਇੱਕ ਮਕਾਨ ਵਿੱਚ ਰਹਿੰਦੇ ਸਨ ਅਤੇ ਬੀਤੀ ਰਾਤ ਕਰੀਬ ਡੇਢ ਵਜੇ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਹੋ ਕੇ ਹਾਕਮ ਸਿੰਘ ਨੇ ਆਪਣੇ ਪਿਤਾ ਨੰਦ ਸਿੰਘ ਉੱਪਰ ਲੱਕੜ ਦੇ ਬਾਲੇ ਨਾਲ ਐਨੇ ਵਾਰ ਕੀਤੇ ਕਿ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਮੌਕੇ ‘ਤੇ ਪਰਿਵਾਰ ਦੇ ਮੈਂਬਰਾਂ ਵੱਲੋਂ ਬਜ਼ੁਰਗ ਪਿਤਾ ਨੂੰ ਹਸਪਤਾਲ ਵਿੱਚ ਲਿਆਂਦਾ ਗਿਆ ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਇਹ ਸਾਰਾ ਕਾਰਨਾਮਾ ਪੁੱਤ ਨੇ ਆਪਣੇ ਪਿਤਾ ਨੂੰ ਇਸ ਲਈ ਮੌਤ ਦੇ ਘਾਟ ਉਤਾਰਿਆ ਕਿਉਂਕਿ ਉਸ ਵੱਲੋਂ ਵਾਰ ਵਾਰ ਮੰਗ ਕੀਤੀ ਜਾ ਰਹੀ ਸੀ ਕਿ ਇਹ ਮਕਾਨ ਮੇਰੇ ਨਾਂ ਕਰਵਾ ਦੇਵੇ ਤਾਂ ਬਜ਼ੁਰਗ ਪਿਤਾ ਵੱਲੋਂ ਨਾ ਕਰਨ ਤੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ।
ਇਸ ਮੌਕੇ ਤੇ ਮ੍ਰਿਤਕ ਦੇ ਦੂਜੇ ਬੇਟੇ ਮਲਕੀਤ ਸਿੰਘ ਨੇ ਦੱਸਿਆ ਕਿ ਸਾਨੂੰ ਤਾਂ ਇਹ ਘਟਨਾ ਦਾ ਰਾਤ ਨੂੰ ਹੀ ਪਤਾ ਲੱਗਿਆ ਜਦੋਂ ਗੁਆਂਢੀਆਂ ਵੱਲੋਂ ਸਾਨੂੰ ਦੱਸਿਆ ਗਿਆ ਅਤੇ ਅਸੀਂ ਮੌਕੇ ਤੇ ਆਪਣੇ ਪਿਤਾ ਨੂੰ ਹਸਪਤਾਲ ਵਿੱਚ ਲੈ ਕੇ ਗਏ ਤਾਂ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਇਸ ਮੌਕੇ ਥਾਣਾ ਭਾਦਸੋਂ ਦੇ ਇੰਚਾਰਜ ਅਨਵਰ ਅਲੀ ਨੇ ਦੱਸਿਆ ਕਿ ਪੁੱਤਰ ਵੱਲੋਂ ਆਪਣੇ ਹੀ ਪਿਤਾ ਦਾ ਕਤਲ ਕਰ ਦਿੱਤਾ ਸੀ ਜਿਸ ਦੀ ਘਟਨਾ ਬਾਰੇ ਸਾਨੂੰ ਰਾਤ ਕਰੀਬ ਡੇਢ ਵਜੇ ਇਤਲਾਹ ਮਿਲੀ ਸੀ ਅਤੇ ਪੁੱਤ ਵੱਲੋਂ ਆਪਣੇ ਪਿਤਾ ਦੀ ਇਸ ਲਈ ਕਤਲ ਕੀਤਾ ਗਿਆ ਸੀ ਕਿਉਂਕਿ ਉਹ ਆਪਣੇ ਬਜ਼ੁਰਗ ਪਿਤਾ ਦਾ ਮਕਾਨ ਆਪਣੇ ਨਾਮ ਲਵਾਉਣਾ ਚਾਹੁੰਦਾ ਸੀ। ਜਿਸ ਕਰਕੇ ਅਕਸਰ ਹੀ ਲੜਾਈ ਝਗੜਾ ਰਹਿੰਦਾ ਸੀ ਅਤੇ ਰਾਤ ਇਸ ਨੇ ਸ਼ਰਾਬ ਦੇ ਨਸ਼ੇ ਵਿਚ ਧੁੱਤ ਹੋ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ। ਅਸੀਂ ਆਰੋਪੀ ਦੇ ਖਿਲਾਫ ਧਾਰਾ 302 ਦੇ ਤਹਿਤ ਮਾਮਲਾ ਦਰਜ ਕਰ ਕੇ ਆਰੋਪੀ ਦੀ ਭਾਲ ਸ਼ੁਰੂ ਕਰ ਦਿੱਤੀ।