ਕਰਨਾਟਕ ਵਿਧਾਨ ਸਭਾ ਚੋਣਾਂ 2023 ਲਈ ਗਿਣਤੀ ਕੁਝ ਹੀ ਦੇਰ ਵਿਚ ਸ਼ੁਰੂ ਹੋਣ ਵਾਲੀ ਹੈ। ਚੋਣ ਕਮਿਸ਼ਨਰ ਨੇ ਦੱਸਿਆ ਕਿ ਸੂਬੇ ਭਰ ਦੇ 36 ਕੇਂਦਰਾਂ ਵਿਚ ਵੋਟਾਂ ਦੀ ਗਿਣਤੀ ਹੋਵੇਗੀ ਚੋਣ ਅਧਿਕਾਰੀਆਂ ਨੂੰ ਕਰਨਾਟਕ ਚੋਣ ਨਤੀਜਿਆਂ ਬਾਰੇ ਸਪੱਸ਼ਟ ਤਸਵੀਰ ਦੁਪਹਿਰ ਤੱਕ ਸਾਹਮਣੇ ਆਉਣ ਦੀ ਉਮੀਦ ਹੈ।
ਕਰਨਾਟਕ ਵਿਚ ਵਿਧਾਨ ਸਭਾ ਦੀਆਂ ਕੁੱਲ 224 ਸੀਟਾਂ ਹਨ ਤੇ ਬਹੁਮਤ ਦਾ ਅੰਕੜਾ 113 ਹੈ। ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਵਿਚ ਸਖਤ ਮੁਕਾਬਲੇ ਦੀ ਉਮੀਦ ਹੈ। ਹਾਲਾਂਕਿ ਜਦ (ਐੱਸ) ਨੂੰ ਵੀ ਦਰਕਿਨਾਰ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਪਾਰਟੀਆਂ ਦੇ ਉਮੀਦਵਾਰ ਚੋਣ ਨਤੀਜਿਆਂ ਦਾ ਬੇਸਬਰੀ ਨਾਲ ਇੰਤਜਾ਼ਰ ਕਰ ਰਹੇ ਹਨ।
ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਸੂਬੇ ਭਰ ਵਿਚ ਖਾਸ ਕਰਕੇ ਗਿਣਤੀ ਕੇਂਦਰਾਂ ਦੇ ਅੰਦਰ ਤੇ ਆਸ-ਪਾਸ ਸੁਰੱਖਿਆ ਦੇ ਵਿਆਪਕ ਇੰਤਜ਼ਾਮ ਕੀਤੇ ਗਏ ਹਨ। ਸੂਬੇ ਵਿਚ 224 ਮੈਂਬਰੀ ਵਿਧਾਨ ਸਭਾ ਲਈ 10 ਮਈ ਨੂੰ ਚੋਣਾਂ ਵਿਚ 73.19 ਫੀਸਦੀ ਦਾ ਰਿਕਾਰਡ ਮਤਦਾਨ ਦਰਜ ਕੀਤਾ ਗਿਆ ਹੈ। ਅਜਿਹੇ ਵਿਚ ਜਦੋਂ ਜ਼ਿਆਦਾਤਰ ਐਗਜ਼ਿਟ ਪੋਲ ਵਿਚ ਕਾਂਗਰਸ ਤੇ ਭਾਜਪਾ ਵਿਚ ਸਖਤ ਮੁਕਾਬਲੇ ਦਾ ਪੂਰਨ ਅਨੁਮਾਨ ਲਗਾਇਆ ਜਾ ਰਿਹਾ ਹੈ, ਦੋਵੇਂ ਪਾਰਟੀਆਂ ਦੇ ਨੇਤਾ ਨਤੀਜਿਆਂ ਨੂੰ ਲੈ ਕੇ ਉਤਸੁਕ ਹਨ। ਜਦੋਂ ਕਿ ਜੇਡੀ(ਐਸ) ਨੂੰ ਜਨਾਦੇਸ਼ ਦੀ ਉਮੀਦ ਦਿਖ ਰਹੀ ਹੈ, ਜਿਸ ਨਾਲ ਉਸਨੂੰ ਸਰਕਾਰ ਬਣਾਉਣ ਵਿੱਚ ਭੂਮਿਕਾ ਨਿਭਾਉਣ ਦਾ ਮੌਕਾ ਮਿਲੇਗਾ।
ਇਹ ਵੀ ਪੜ੍ਹੋ : ਜਲੰਧਰ ਲੋਕ ਸਭਾ ਉਪ ਚੋਣਾਂ : ਅੱਜ ਹੋਵੇਗਾ 19 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ, 8 ਵਜੇ ਸ਼ੁਰੂ ਹੋਵੇਗੀ ਵੋਟਾਂ ਦੀ ਗਿਣਤੀ
ਸੂਬੇ ਵਿਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਸੂਬੇ ਦੀ ਸੱਤਾ ਵਿਚ ਬਦਲਾਅ ਦੀ 38 ਸਾਲ ਦੀ ਪੁਰਾਣੀ ਪ੍ਰੰਪਰਾ ਤੋੜਨ ਦੀ ਉਮੀਦ ਵਿਚ ਹੈ। ਇਸ ਲਈ ਪਾਰਟੀ ‘ਮੋਦੀ ਮੈਜਿਕ’ ‘ਤੇ ਭਰੋਸਾ ਪ੍ਰਗਟਾ ਰਹੀ ਹੈ। ਦੂਜੇ ਪਾਸੇ ਕਾਂਗਰਸ ਵੀ ਇਸ ਚੋਣ ਵਿਚ ਜਿੱਤ ਹਾਸਲ ਕਰਨਾ ਚਾਹੁੰਦੀ ਹੈ ਤਾਂ ਕਿ ਉਹ ਇਸ ਦਾ ਇਸਤੇਮਾਲ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਨੇਤਾਵਾਂ ਤੇ ਵਰਕਰਾਂ ਵਿਚ ਨਵਾਂ ਜੋਸ਼ ਭਰਨ ਲਈ ਕਰ ਸਕੇ।
ਵੀਡੀਓ ਲਈ ਕਲਿੱਕ ਕਰੋ -: