ਪੰਜਾਬ ਪੁਲਿਸ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਦੀ ਸਕਿਓਰਿਟੀ ਵਰਿੱਚ ਪੰਜਾਬ ਪੁਲਿਸ ਦੇ ਕਮਾਂਡੋ ਤਾਇਨਾਤ ਨਹੀਂ ਕੀਤੇ ਗਏ ਹਨ। ਪੰਜਾਬ ਪੁਲਿਸ ਦੇ ਏਡੀਜੀਪੀ ਏ.ਕੇ. ਪਾਂਡੇ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਸਕਿਓਰਿਟੀ ਵਿੱਚ ਪੰਜਾਬ ਦੇ ਕਮਾਂਡੋ ਦੀ ਤਾਇਨਾਤੀ ਦੇ ਦਾਅਵੇ ਗਲਤ ਹਨ।
ਇਸ ਤੋਂ ਪਹਿਲਾਂ ਬੀਜੇਪੀ ਸਾਂਸਦ ਪ੍ਰਵੇਸ਼ ਸਿੰਘ ਨੇ ਅਰਵਿੰਦ ਕੇਜਰੀਵਾਲ ਦੀ ਸਕਿਓਰਿਟੀ ਵਿੱਚ ਪੰਜਾਬ ਪੁਲਿਸ ਦੇ ਕਮਾਂਡੋ ਦੀ ਤਾਇਨਾਤੀ ਦਾ ਦਾਅਵਾ ਸੀ, ਇਸੇ ਦਾਅਵੇ ਦਾ ਜਵਾਬ ਦਿੰਦੇ ਹੋਏ ਏ.ਕੇ. ਪਾਂਡੇ ਨੇ ਕਿਹਾ ਕਿ ‘ਟਵਿੱਟਰ ‘ਤੇ ਕੁਝ ਨੇਤਾਵਾਂ ਵੱਲੋਂ ਸਕਿਓਰਿਟੀ ਨੂੰ ਲੈ ਕੇ ਦਾਅਵੇ ਕੀਤੇ ਜਾ ਰਹੇ ਹਨ, ਉਹ ਗਲਤ ਹਨ।’
ਪ੍ਰਵੇਸ਼ ਵਰਮਾ ਨੇ ਟਵੀਟ ਕਰਕੇ ਕਿਹਾ ਸੀ ਕਿ ਹੁਣ ਅਰਵਿੰਦ ਕੇਜਰੀਵਾਲ ਦੇ ਕੁਲ 190 ਪੁਲਿਸ ਮੁਲਾਜ਼ਮ ਸੁਰੱਖਿਆ ਲਈ ਹੋ ਗਏ ਹਨ, ਜਿਹੜਾ ਕਹਿੰਦਾ ਸੀ ਕਦੇ ਸੁਰੱਖਿਆ ਨਹੀਂ ਲਵਾਂਗਾ, ਵੀ.ਆਈ.ਪੀ. ਕਲਚਰ ਨੂੰ ਖ਼ਤਮ ਕਰ ਕਰਾਂਗਾ, ਪਹਿਲਾਂ 80 ਦਿੱਲੀ ਪੁਲਿਸ ਵੱਲੋਂ ਸੀ ਜੋ ਉਸ ਨੂੰ ਘੱਟ ਲੱਗ ਰਹੇ ਸਨ, ਹੁਣ 82 ਕਮਾਂਡੋ ਪੰਜਾਬ ਪੁਲਿਸ ਵੱਲੋਂ ਵੀ ਆ ਗਏ, 18 ਉਨ੍ਹਾਂ ਦੇ ਘਰ ਲਈ, 10 ਪਰਿਵਾਰ ਦੀ ਸੁਰੱਖਿਆ ਲਈ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਕਾਂਗਰਸ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਵੀ ਇਸ ਦਾਅਵੇ ਨੂੰ ਲੈ ਕੇ ਟਵੀਟ ਕੀਤਾ ਸੀ। ਉਨ੍ਹਾਂ ਕਿਹਾ ਕਿ ਜੇ ਅਰਵਿੰਦ ਕੇਜਰੀਵਾਲ ਦੀ ਮੇਗਾ ਸਕਿਓਰਿਟੀ ਵਿੱਚ ਪੰਜਾਬ ਪੁਲਿਸ ਦੇ ਕਮਾਂਡੋ ਹੋਣ ਦੀ ਨਿਊਜ਼ ਸਹੀ ਹੈ ਤਾਂ ਵੀ ਇਹ ਆਮ ਆਦਮੀ ਪਾਰਟੀ ਲਈ ਸ਼ਰਮ ਵਾਲੀ ਗੱਲ ਹੈ। ਆਮ ਆਦਮੀ ਪਾਰਟੀ ਵੀ.ਆਈ.ਪੀ. ਕਲਚਰ ਖ਼ਤਮ ਕਰਨ ਦਾ ਦਾਅਵਾ ਕਰਦੀ ਹੈ ਪਰ ਉਸ ਦੇ ਦਾਅਵੇ ਝੂਠੇ ਹਨ।