ਚੰਡੀਗੜ੍ਹ ਮੇਅਰ ਚੋਣਾਂ ਨੂੰ ਲੈ ਕੇ ਸੁਪਰੀਮ ਕੋਰਟ ਵਿਚ ਸੁਣਵਾਈ ਹੋਈ। ਕੋਰਟ ਨੇ ਕਿਹਾ ਕਿ ਆਮ ਆਦਮੀ ਪਾਰਟੀ ਉਮੀਦਵਾਰ ਦੇ ਪੱਖ ਵਿਚ ਪਾਏ ਗਏ 8 ਵੋਟਾਂ ‘ਤੇ ਵਾਧੂ ਨਿਸ਼ਾਨ ਸਨ। ਕੋਰਟ ਨੇ ਨਿਸ਼ਾਨ ਲੱਗੇ ਬੈਲੇਟ ਪੇਪਰ ਗਿਣਵਾਏ, ਜਿਸ ਦੇ ਬਾਅਦ ਆਮ ਦੇ ਉਮੀਦਵਾਰ ਕੁਲਦੀਪ ਕੁਮਾਰ ਨੂੰ ਜੇਤੂ ਐਲਾਨਿਆ। ਦੂਜੇ ਪਾਸੇ ਕੋਰਟ ਦੀ ਟਿੱਪਣੀ ਦੇ ਬਾਅਦ ਆਮ ਆਦਮੀ ਪਾਰਟੀ ਵਿਚ ਜਸ਼ਨ ਸ਼ੁਰੂ ਹੋ ਗਿਆ ਹੈ। ‘ਆਪ’ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੋਰਟ ਦੇ ਫੈਸਲੇ ‘ਤੇ ਖੁਸ਼ੀ ਜ਼ਾਹਿਰ ਕਰਦੇ ਹੋਏ ਲਿਖਿਆ, ਇਸ ਮੁਸ਼ਕਲ ਸਮੇਂ ‘ਤੇ ਲੋਕਤੰਤਰ ਨੂੰ ਬਚਾਉਣ ਲਈ ਸੁਪਰੀਮ ਕੋਰਟ ਤੁਹਾਡਾ ਸ਼ੁਕਰੀਆ।
ਅੱਜ ਸੁਪਰੀਮ ਕੋਰਟ ਨੇ ਇਤਿਹਾਸਕ ਫੈਸਲਾ ਸੁਣਾਇਆ। ਭਾਜਪਾ ਦ 16 ਵੋਟ ਸਨ ਤੇ ਇੰਡੀਆ ਗਠਜੋੜ ਦੇ 20 ਵੋਟ ਸਨ ਪਰ ਰਿਟਰਨਿੰਗ ਅਧਿਕਾਰੀ ਅਨਿਲ ਸਮੀਹ ਨੇ ਗਲਤ ਤਰੀਕੇ ਨਾਲ ਸਾਡੀਆਂ 8 ਵੋਟਾਂ ਨੂੰ ਰੱਦ ਕਰ ਦਿੱਤਾ ਪਰ ਸੁਪਰੀਮ ਕੋਰਟ ਦਾ ਫੈਸਲਾ ਅੱਜ ਲੋਕਤੰਤਰ ਨੂੰ ਬਚਾਏ ਜਾਣ ਵਾਲਾ ਫੈਸਲਾ ਹੈ।
ਸੁਪਰੀਮ ਕੋਰਟ ਦੀ ਬੈਂਚ ਨੇ ਕਿਹਾ ਕਿ ਪਟੀਸ਼ਨਕਰਤਾ ਨੂੰ 12 ਵੋਟਾਂ ਮਿਲੀਆਂ ਸਨ। 8 ਵੋਟਾਂ ਨੂੰ ਗਲਤ ਤਰੀਕੇ ਨਾਲ ਅਨਵੈਲਿਡ ਕਰਾਰ ਦੇ ਦਿੱਤਾ ਗਿਆ। ਬਾਅਦ ਵਿਚ 8 ਵੋਟਾਂ ਪਟੀਸ਼ਨਕਰਤਾ ਦੇ ਪੱਖ ਵਿਚ ਪਾਏ ਗਏ। ਇਸ ਤਰ੍ਹਾਂ 8 ਵੋਟਾਂ ਨੂੰ ਜੋੜ ਦੇਣ ‘ਤੇ ਪਟੀਸ਼ਨਕਰਤਾ ਦੇ 20 ਵੋਟ ਹੋ ਜਾਂਦੇ ਹਨ। ਇਸ ਲਈ ਕੁਲਦੀਪ ਕੁਮਾਰ ਨੂੰ ਚੰਡੀਗੜ੍ਹ ਨਗਰ ਨਿਗਮ ਦਾ ਮੇਅਰ ਚੁਣਿਆ ਜਾਂਦਾ ਹੈ।
ਇਹ ਵੀ ਪੜ੍ਹੋ : ਵਿਰਾਟ ਕੋਹਲੀ ਦੇ ਘਰ ਗੂੰਜੀ ਕਿਲਕਾਰੀ, ਪਤਨੀ ਅਨੁਸ਼ਕਾ ਸ਼ਰਮਾ ਨੇ ਦਿੱਤਾ ਪੁੱਤ ਨੂੰ ਜਨਮ
ਸੁਪਰੀਮ ਕੋਰਟ ਨੇ ਚੰਡੀਗੜ੍ਹ ਮੇਅਰ ਚੋਣਾਂ ਵਿੱਚ ਰਿਟਰਨਿੰਗ ਅਫ਼ਸਰ ਰਹੇ ਅਨਿਲ ਮਸੀਹ ਨੂੰ ਮਾਣਹਾਨੀ ਦਾ ਨੋਟਿਸ ਜਾਰੀ ਕੀਤਾ ਹੈ। ਅਦਾਲਤ ਵਿੱਚ ਮਸੀਹ ਦੀ ਗਲਤ ਪੇਸ਼ਕਾਰੀ ਦੋ ਕਾਰਨਾਂ ਕਰਕੇ ਗਲਤ ਹੈ। ਪਹਿਲਾਂ ਉਸ ਨੇ ਚੋਣਾਂ ਨੂੰ ਗਲਤ ਤਰੀਕੇ ਨਾਲ ਪ੍ਰਭਾਵਿਤ ਕੀਤਾ। ਦੂਜੇ ਉਸ ਨੇ ਅਦਾਲਤ ਵਿੱਚ ਝੂਠ ਬੋਲਿਆ। ਅਦਾਲਤ ਨੇ ਉਸ ਤੋਂ ਤਿੰਨ ਹਫ਼ਤਿਆਂ ਵਿੱਚ ਜਵਾਬ ਮੰਗਿਆ ਹੈ।