ਕੇਰਲ ‘ਚ ਘੱਟੋ-ਘੱਟ 873 ਪੁਲਿਸ ਕਰਮਚਾਰੀ PFI ਨਾਲ ਜੁੜੇ ਹੋਏ ਹਨ। ਰਾਸ਼ਟਰੀ ਜਾਂਚ ਏਜੰਸੀ (NIA) ਨੇ ਕੇਰਲ ਪੁਲਿਸ ਮੁਖੀ ਨੂੰ ਇਕ ਰਿਪੋਰਟ ਸੌਂਪੀ ਹੈ, ਜਿਸ ‘ਚ ਇਹ ਖੁਲਾਸਾ ਹੋਇਆ ਹੈ।
ਹੁਣ ਸੂਬੇ ਦੇ ਸਬ-ਇੰਸਪੈਕਟਰ (SI) ਅਤੇ ਸਟੇਸ਼ਨ ਹੈੱਡ ਅਫਸਰ (SHO) ਰੈਂਕ ਦੇ ਅਧਿਕਾਰੀ ਅਤੇ ਸਿਵਲ ਪੁਲਿਸ ਕਰਮਚਾਰੀ ਕੇਂਦਰੀ ਏਜੰਸੀਆਂ ਦੇ ਘੇਰੇ ‘ਚ ਹਨ। ਇਨ੍ਹਾਂ ਅਧਿਕਾਰੀਆਂ ਦੇ ਬੈਂਕ ਖਾਤਿਆਂ ਅਤੇ ਪੈਸਿਆਂ ਦੇ ਲੈਣ-ਦੇਣ ਦੇ ਵੇਰਵੇ ਇਕੱਠੇ ਕੀਤੇ ਜਾ ਰਹੇ ਹਨ। ਜਾਣਕਾਰੀ ਮੁਤਾਬਕ NIA ਦੀ ਸੂਚੀ ਵਿੱਚ ਸਪੈਸ਼ਲ ਬ੍ਰਾਂਚ, ਇੰਟੈਲੀਜੈਂਸ, ਲਾਅ ਐਂਡ ਆਰਡਰ ਵਿੰਗ ਨਾਲ ਸਬੰਧਤ ਕਰਮਚਾਰੀ ਅਤੇ ਕੇਰਲ ਪੁਲਿਸ ਅਧਿਕਾਰੀਆਂ ਦੇ ਦਫ਼ਤਰਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਸ਼ਾਮਲ ਹਨ। ਦੋਸ਼ ਹੈ ਕਿ ਇਨ੍ਹਾਂ ਲੋਕਾਂ ਨੇ ਪੁਲਿਸ ਵੱਲੋਂ ਕੀਤੀ ਛਾਪੇਮਾਰੀ ਸਮੇਤ ਕਈ ਜਾਣਕਾਰੀਆਂ ਲੀਕ ਕੀਤੀਆਂ ਹਨ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਫਰਵਰੀ ਵਿੱਚ, ਥੋਡੁਪੁਝਾ ਵਿੱਚ ਕਰੀਮਨੂਰ ਪੁਲਿਸ ਸਟੇਸ਼ਨ ਨਾਲ ਜੁੜੇ ਇੱਕ ਸਿਵਲ ਪੁਲਿਸ ਅਧਿਕਾਰੀ ਨੂੰ ਰਾਸ਼ਟਰੀ ਸਵੈਮ ਸੇਵਕ ਸੰਘ (RSS) ਦੇ ਨੇਤਾਵਾਂ ਦੀ ਜਾਣਕਾਰੀ PFI ਨੂੰ ਲੀਕ ਕਰਨ ਲਈ ਸੇਵਾ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ। ਇਸੇ ਤਰ੍ਹਾਂ ਦੇ ਇੱਕ ਮਾਮਲੇ ਵਿੱਚ ਇੱਕ SI ਸਮੇਤ ਤਿੰਨ ਪੁਲਿਸ ਮੁਲਾਜ਼ਮਾਂ ਦਾ ਮੁੰਨਾਰ ਥਾਣੇ ਵਿੱਚ ਤਬਾਦਲਾ ਕਰ ਦਿੱਤਾ ਗਿਆ ਹੈ। ਜਾਂਚ ਏਜੰਸੀਆਂ ਨੂੰ PFI ਖ਼ਿਲਾਫ਼ ਕਾਫੀ ਸਬੂਤ ਮਿਲੇ ਹਨ। ਇਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ। 2 ਦਿਨਾਂ ਦੇ ਅੰਦਰ 278 ਗ੍ਰਿਫਤਾਰੀਆਂ ਹੋਈਆਂ। ਹਾਲਾਂਕਿ ਇਸ ਦੌਰਾਨ ਕਈ ਥਾਵਾਂ ‘ਤੇ ਪ੍ਰਦਰਸ਼ਨ ਵੀ ਹੋਏ। ਸਭ ਤੋਂ ਵੱਧ ਪ੍ਰਦਰਸ਼ਨ ਕੇਰਲਾ ਰਾਜ ਦਾ ਰਿਹਾ। ਸਰਕਾਰ ਨੇ 28 ਸਤੰਬਰ ਨੂੰ PFI ‘ਤੇ 5 ਸਾਲ ਲਈ ਪਾਬੰਦੀ ਲਗਾ ਦਿੱਤੀ ਸੀ। PFI ਤੋਂ ਇਲਾਵਾ 8 ਹੋਰ ਸੰਸਥਾਵਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। ਇਨ੍ਹਾਂ ਸਾਰਿਆਂ ਦੇ ਖਿਲਾਫ ਅੱਤਵਾਦੀ ਸਬੰਧਾਂ ਦੇ ਸਬੂਤ ਮਿਲੇ ਹਨ।