ਹਰਿਆਣਾ ਸਰਕਾਰ ਨੇ ਪੰਜਾਬ ਤੇ ਚੰਡੀਗੜ੍ਹ ਤੋਂ ਅੱਗੇ ਨਿਕਲ ਕੇ ਸੂਬੇ ਦੇ ਨਾਗਰਿਕਾਂ ਲਈ ਵੱਡਾ ਐਲਾਨ ਕੀਤਾ ਹੈ। ਸੂਬੇ ਵਿਚ 18 ਤੋਂ 59 ਸਾਲਦੇ ਲੋਕਾਂ ਨੂੰ ਮੁਫਤ ਕੋਰੋਨਾ ਬੂਸਟਰ ਡੋਜ਼ ਲਗਾਈ ਜਾਵੇਗੀ। ਚੰਡੀਗੜ੍ਹ ਤੇ ਪੰਜਾਬ ਵਿਚ ਇਸ ਉਮਰ ਵਰਗ ਲਈ ਬੂਸਟਰ ਡੋਜ਼ ਦੀ ਕੀਮਤ ਲਈ ਜਾ ਰਹੀ ਹੈ।
ਸੂਬੇ ਦੇ ਲੋਕਾਂ ਦੀ ਸਿਹਤ ਨੂੰ ਪਹਿਲ ਦਿੰਦੇ ਹੋਏ ਮੁੱਖ ਮੰਤਰੀ ਮਨਹੋਰ ਲਾਲ ਨੇ ਕੋਵਿਡ ਰੋਕੂ ਟੀਕਾਕਰਨ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਮੁਫਤ ਬੂਸਟਰ ਖੁਰਾਕ ਦਾ ਐਲਾਨ ਕੀਤਾ। ਐਲਾਨ ਮੁਤਾਬਕ ਲਾਭਪਾਤਰੀ ਹਰਿਆਣਾ ਦੇ ਕਿਸੇ ਵੀ ਸਰਕਾਰੀ ਹਸਪਤਲ ਜਾਂ ਡਿਸਪੈਂਸਰੀ ਤੋ 250 ਰੁਪਏ ਦੀ ਬੂਸਟਰ ਖੁਰਾਕ ਮੁਫਤ ਪ੍ਰਾਪਤ ਕਰ ਸਕਦੇ ਹਨ।
ਹਰਿਆਣਾ ਸੂਬੇ ਵਿਚ ਇਸ ਉਮਰ ਵਰਗ ਦੇ ਲਗਭਗ 1.2 ਕਰੋੜ ਲਾਭਪਾਤਰੀ ਹਨ। ਬੂਸਟਰ ਡੋਜ਼ ਬੂਸਟਰ ਡੋਜ਼ ਤੇ 300 ਕਰੋੜ ਰੁਪਏ ਦਾ ਖਰਚਾ ਆਏਗਾ। ਇਸ ਨਾਲ ਸੂਬੇ ਵੱਲੋਂ ਕੋਵਿਡ ਰਾਹਤ ਕੋਸ਼ ਦਿੱਤਾ ਜਾਵੇਗਾ। ਕੋਰੋਨਾ ਨਾਲ ਲੜਨ ਦਾ ਦੂਜਾ ਹਥਿਆਰ ਟੀਕਾਕਰਨ ਹੈ। ਖੱਟਰ ਨੇ ਕਿਹਾ ਕਿ ਸੂਬੇ ਦੇ ਹਰੇਕ ਵਿਅਕਤੀ ਨੂੰ ਵਾਧੂ ਸੰਕਰਮਣ ਤੋਂ ਬਚਾਅ ਲਈ ਇਹ ਨਿਸ਼ਚਿਤ ਕੀਤਾ ਜਾਵੇਗਾ ਕਿ 18 ਤੋਂ 59 ਸਾਲ ਦੇ ਲਾਭਪਾਤਰੀਆਂ ਨੂੰ ਮੁਫਤ ਬੂਸਟਰ ਖੁਰਾਕ ਦਿੱਤੀ ਜਾਵੇਗੀ।
ਮੁੱਖ ਮੰਤਰੀ ਨੇ ਕੋਰੋਨਾ ਸੰਕਰਮਣ ਦੇ ਮਾਮਲਿਆਂ ਵਿਚ ਵਾਧੇ ਨੂੰ ਦੇਖਦੇ ਹੋਏ ਲੋਕਾਂ ਨੂੰ ਮਾਸਕ ਪਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਵਾਰ-ਵਾਰ ਹੱਥ ਧੋਣ ਵਰਗੀਆਂ ਸਾਵਧਾਨੀਆਂ ਦਾ ਪਾਲਣ ਕਰਨ ਦੀ ਵੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਾਰੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨਾ ਕੋਰੋਨਾ ਖਿਲਾਫ ਲੜਾਈ ਵਿਚ ਸਭ ਤੋਂ ਵੱਡਾ ਹਥਿਆਰ ਹੈ।
ਵੀਡੀਓ ਲਈ ਕਲਿੱਕ ਕਰੋ -: