ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਰਚਣ ਵਾਲਾ ਗੈਗਸਟਰ ਦੀਪਕ ਟੀਨੂੰ ਸ਼ਨੀਵਾਰ ਰਾਤ ਪੁਲਿਸ ਕਸਟੱਡੀ ਤੋਂ ਫਰਾਰ ਹੋ ਗਿਆ। ਦੀਪਕ ਟੀਨੂੰ ਦੇ ਵਕੀਲ ਵਿਸ਼ਾਲ ਚੋਪੜਾ ਨੇ ਇਸ ਨੂੰ ਸਾਜ਼ਿਸ਼ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਜਿਵੇਂ ਜਗਰੂਪ ਰੂਪਾ ਤੇ ਮਨਪ੍ਰੀਤ ਮਨੂੰ ਦਾ ਪੁਲਿਸ ਨੇ ਐਨਕਾਊਂਟਰ ਕੀਤਾ ਹੈ, ਉਸੇ ਤਰ੍ਹਾਂ ਹੁਣ ਦੀਪਕ ਟੀਨੂੰ ਨੂੰ ਸਾਜ਼ਿਸ਼ ਤਹਿਤ ਭਜਾਇਆ ਗਿਆ ਹੈ।
ਪੰਜਾਬ ਪੁਲਿਸ ਹੁਣ ਦੀਪਕ ਟੀਨੂੰ ਦਾ ਵੀ ਐਨਕਾਊਂਟਰ ਕਰੇਗੀ। ਵਕੀਲ ਵਿਸ਼ਾਲ ਨੇ ਕਿਹਾ ਕਿ ਪੰਜਾਬ ਪੁਲਿਸ ਨੇ 4 ਜੁਲਾਈ ਨੂੰ ਟੀਨੂੰ ਦਾ ਪਟਿਆਲਾ ਕੋਰਟ ਤੋਂ ਟ੍ਰਾਂਜਿਟ ਰਿਮਾਂਡ ਹਾਸਲ ਕੀਤਾ ਸੀ। ਟੀਨੂੰ ਨੂੰ ਮਾਨਸਾ ਕੋਰਟ ਵਿਚ ਪੇਸ਼ ਕੀਤਾ ਗਿਆ ਤੇ ਉਸ ਦਾ 14 ਦਿਨ ਦਾ ਰਿਮਾਂਡ ਹਾਸਲ ਕੀਤਾ।
ਰਿਮਾਂਡ ਖਤਮ ਹੋਣ ਦੇ ਬਾਅਦ ਕਾਨੂੰਨੀ ਤੌਰ ‘ਤੇ ਟੀਨੂੰ ਨੂੰ ਤਿਹਾੜ੍ਹ ਜੇਲਹ ਵਿਚ ਵਾਪਸ ਭੇਜਣਾ ਬਣਦਾ ਸੀ ਪਰ ਟੀਨੂੰ ਨੂੰ ਪੰਜਾਬ ਦੀ ਜੇਲ੍ਹ ਵਿਚ ਹੀ ਕਸਟੱਡੀ ਵਿਚ ਭੇਜ ਦਿੱਤਾ। ਟੀਨੂੰ ਖਿਲਾਫ ਚਾਰਜਸ਼ੀਟ ਦਾਇਰ ਕਰਕੇ ਦੁਬਾਰਾ ਫਿਰ ਤੋਂ ਪੰਜਾਬ ਦੀ ਜੇਲ੍ਹ ਵਿਚ ਰੱਖਿਆ। ਵਿਸ਼ਾਲ ਮੁਤਾਬਕ ਪੰਜਾਬ ਪੁਲਿਸ ਨੇ ਸਾਜ਼ਿਸ਼ ਤਹਿਤ ਇਕ ਮੈਸੇਜ ਮੀਡੀਆ ਨੂੰ ਦਿੱਤਾ ਕਿ ਦੀਪਕ ਟੀਨੂੰ ਫਰਾਰ ਹੋ ਗਿਆ।
ਵਕੀਲ ਨੇ ਕਿਹਾ ਕਿ ਇਹ ਕਿਵੇਂ ਸੰਭਵ ਹੈ ਕਿ ਸੁਰੱਖਿਆ ਵਿਵਸਥਾ ਦੇ ਪੁਰਖਾ ਪ੍ਰਬੰਧਾਂ ਹੋਣ ਫਿਰ ਵੀ ਟੀਨੂੰ ਫਰਾਰ ਹੋ ਜਾਵੇ। CIA ਮਾਨਸਾ ਦੀ ਸਖਤ ਸੁਰੱਖਿਆ ਵਿਚੋਂ ਇਸ ਤਰ੍ਹਾਂ ਕਿਸੇ ਵੀ ਦੋਸ਼ੀ ਦਾ ਭੱਜਣਾ ਅਸੰਭਵ ਹੈ। ਟੀਨੂੰ ਨੂੰ ਯੋਜਨਾ ਤਹਿਤ ਸ਼ਿਕਾਰ ਬਣਾਇਆ ਜਾ ਰਿਹਾ ਹੈ।
ਦੱਸ ਦੇਈਏ ਕਿ ਪੰਜਾਬ ਪੁਲਿਸ ਦੀ ਕ੍ਰਾਈਮ ਇਨਵੈਸਟੀਗੇਸ਼ਨ ਏਜੰਸੀ ਦੀਪਕ ਨੂੰ ਕਪੂਰਥਲਾ ਤੋਂ ਮਾਨਸਾ ਲੈ ਕੇ ਜਾ ਰਹੀ ਸੀ। ਇਸ ਦੌਰਾਨ ਰਾਤ 11 ਵਜੇ ਦੀਪਕ ਫਰਾਰ ਹੋ ਗਿਆ। ਉਹ ਮੂਸੇਵਾਲਾ ਕਤਲਕਾਂਡ ਵਿਚ ਦੋਸ਼ੀ ਲਾਰੈਂਸ ਦਾ ਗੁਰਗਾ ਹੈ। ਦੀਪਕ ਨੂੰ CIA ਟੀਮ ਦੀ ਵੱਡੀ ਲਾਪ੍ਰਵਾਹੀ ਤਹਿਤ ਫਰਾਰ ਹੋਣ ਦਾ ਮੌਕਾ ਮਿਲਿਆ।
ਕਸਟੱਡੀ ਤੋਂ ਦੀਪਕ ਦੀ ਫਰਾਰੀ ਦੇ ਬਾਅਦ ਪੁਲਿਸ ਨੇ ਰਾਜਸਥਾਨ ਤੇ ਹਰਿਆਣਾ ਬਾਰਡਰ ਸੀਲ ਕਰ ਦਿੱਤਾ ਹੈ। ਗੈਂਗਸਟਰ ਲਾਰੈਂਸ ਨੇ ਸੋਸ਼ਲ ਮੀਡੀਆ ‘ਤੇ ਇਕਪੋਸਟ ਕੀਤੀ ਹੈ। ਇਸ ਵਿਚ ਪੁਲਿਸ ਨੂੰ ਧਮਕੀ ਦਿੱਤੀ ਕਿ ਉਹ ਕੋਈ ਵੀ ਨਾਜਾਇਜ਼ ਕਦਮ ਨਾ ਚੁੱਕੇ।
ਵੀਡੀਓ ਲਈ ਕਲਿੱਕ ਕਰੋ -: