ਮੁਹਾਲੀ ਦੇ ਸੈਕਟਰ 78 ਸਪੋਰਟਸ ਕੰਪਲੈਕਸ ਦੇ ਹੋਸਟਲ ਵਿੱਚ ਉਸ ਵੇਲੇ ਹੰਗਾਮਾ ਮਚ ਗਿਆ, ਜਦੋਂ ਸਟੇਡੀਅਮ ਵਿੱਚ ਖੇਡਣ ਆਏ 48 ਖਿਡਾਰੀ ਅੱਜ ਅਚਾਨਕ ਬਿਮਾਰ ਹੋ ਗਏ। ਇਸ ਤੋਂ ਬਾਅਦ ਸਾਰੇ ਖਿਡਾਰੀਆਂ ਨੂੰ ਮੁਹਾਲੀ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ। ਦੱਸਿਆ ਜਾ ਰਿਹਾ ਹੈ ਕਿ ਬੱਚਿਆਂ ਨੂੰ ਪਰੋਸੇ ਖਾਣੇ ਵਿੱਚ ਕਿਰਲੀ ਮਿਲੀ।
ਮੁੱਢਲੀ ਜਾਣਕਾਰੀ ਅਨੁਸਾਰ ਇਨ੍ਹਾਂ ਖਿਡਾਰੀਆਂ ਨੂੰ ਸਵੇਰੇ ਨਾਸ਼ਤੇ ਦੌਰਾਨ ਦਲੀਆ ਵੰਡਿਆ ਗਿਆ ਸੀ ਤਾਂ ਉਸ ਵਿੱਚ ਕਿਰਲੀ ਮਿਲੀ। ਜਿਸ ਤੋਂ ਬਾਅਦ ਖਿਡਾਰੀਆਂ ਨੂੰ ਉਲਟੀਆਂ ਲੱਗ ਗਈਆਂ ਅਤੇ ਉਨ੍ਹਾਂ ਦੀ ਤਬੀਅਤ ਵਿਗੜੀ ਗਈ। ਕਰੀਬ 48 ਬੱਚਿਆਂ ਨੂੰ ਮੋਹਾਲੀ ਦੇ ਫੇਜ 6 ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਚੰਗੀ ਗੱਲ ਇਹ ਹੈ ਕਿ ਹਾਲੇ ਤੱਕ ਕੋਈ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ।
ਇਹ ਵੀ ਪੜ੍ਹੋ : UAE ‘ਚ ਭਾਰਤੀ ਮੂਲ ਦੇ ਵਿਅਕਤੀ ਨੇ ਜਿੱਤੀ ਮੈਗਾ ਲਾਟਰੀ, ਹੁਣ 25 ਸਾਲ ਤੱਕ ਹਰ ਮਹੀਨੇ ਮਿਲਣਗੇ 5.5 ਲੱਖ ਰੁਪਏ
ਬੱਚਿਆਂ ਨੂੰ ਸਾਵਧਾਨੀ ਵਜੋਂ 3 ਤੋਂ 4 ਘੰਟਿਆਂ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਖਿਡਾਰੀਆਂ ਮੁਤਾਬਕ ਦਲੀਆ ‘ਚ ਕਿਰਲੀ ਡਿੱਗੀ ਸੀ ਪਰ ਅਜੇ ਤੱਕ ਕਿਸੇ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਸਿਵਲ ਹਸਪਤਾਲ ਮੁਹਾਲੀ ਦੇ ਡਾਕਟਰ ਆਰਬੀ ਕੇ ਨੇ ਦੱਸਿਆ ਕਿ ਖਿਡਾਰੀਆਂ ਦੀ ਹਾਲਤ ਸਥਿਰ ਹੈ।
ਵੀਡੀਓ ਲਈ ਕਲਿੱਕ ਕਰੋ -: