ਰਾਸ਼ਟਰੀ ਜਾਂਚ ਏਜੰਸੀ ਨੇ ਲੁਧਿਆਣਾ ਕੋਰਟ ਕੰਪਲੈਕਸ ਬੰਬ ਧਮਾਕੇ ਮਾਮਲੇ ਵਿਚ 2 ਖਿਲਾਫ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕੀਤੀ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। 23 ਦਸੰਬਰ 2021 ਨੂੰ ਕੋਰਟ ਕੰਪਲੈਕਸ ਵਿਚ ਬੰਬ ਧਮਾਕੇ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਸੀ ਤੇ 6 ਹੋਰ ਜ਼ਖਮੀ ਹੋ ਗਏ ਸਨ।
ਅੰਮ੍ਰਿਤਸਰ ਦੇ ਹਰਪ੍ਰੀਤ ਸਿੰਘ ਉਰਫ ਹੈਪੀ ਮਲੇਸ਼ੀਆ ਤੇ ਮੋਗਾ ਦੇ ਲਖਬੀਰ ਸਿੰਘ ਉਰਫ ਰੋਡੇ ਨੂੰ NIA ਨੇ ਯੂਏਪੀਏ ਤਹਿਤ ਚਾਰਜਸ਼ੀਟ ਕੀਤਾ ਸੀ। NIA ਨੇ ਕਿਹਾ ਕਿ ਲਖਬੀਰ ਸਿੰਘ ਕਥਿਤ ਤੌਰ ‘ਤੇ ਪਾਕਿਸਤਾਨ ਵਿਚ ਹੈ ਜਿਥੋਂ ਉਸ ਨੇ ਪੂਰੇ ਪੰਜਾਬ ਵਿਚ ਵਿਸਫੋਟ ਕਰਨ ਲਈ ਭਾਰਤ ਵਿਚ ਆਈਈਡੀ ਦੀ ਤਸਕਰੀ ਕੀਤੀ ਸੀ। ਐੱਨਆਈਏ ਨੇ ਦਾਅਵਾ ਕੀਤਾ ਹੈ ਕਿ ਉਹ ਇਸ ਘਟਨਾ ਦੇ ਪਿੱਛੇ ਦਾ ਮਾਸਟਰਮਾਈਂਡ ਸੀ।
ਅੰਮ੍ਰਿਤਸਰ ਦੇ ਹੈਪੀ ਮਲੇਸ਼ੀਆ ਨੂੰ ਦਸੰਬਰ 2022 ਵਿਚ ਮਲੇਸ਼ੀਆ ਤੋਂ ਆਉਣ ‘ਤੇ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਵਿਸ਼ੇਸ਼ ਐੱਨਆਈਏ ਕੋਰਟ ਮੋਹਾਲੀ ਦੇ ਸਾਹਮਣੇ ਦਾਇਰ ਚਾਰਜਸ਼ੀਟ ਵਿਚ ਦੋਵਾਂ ‘ਤੇ ਆਈਪੀਸੀ, ਵਿਸਫੋਟਕ ਪਦਾਰਥ ਅਧਿਨਿਯਮ ਤੇ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਨਿਯਮ ਤਹਿਤ ਵੱਖ-ਵੱਖ ਧਾਰਾਵਾਂ ਅਧੀਨ ਦੋਸ਼ ਲਗਾਏ ਗਏ ਹਨ।
ਇਹ ਵੀ ਪੜ੍ਹੋ : AGTF ਨੇ ਸਠਿਆਲਾ ਕਤ.ਲ ਮਾਮਲੇ ਦਾ ਕੀਤਾ ਪਰਦਾਫਾਸ਼, ਬੰਬੀਹਾ ਗੈਂਗ ਦੇ 10 ਸ਼ੂਟਰਾਂ ਦੀ ਭੂਮਿਕਾ ਆਈ ਸਾਹਮਣੇ
NIA ਵੱਲੋਂ ਕੀਤੀ ਗਈ ਜਾਂਚ ਵਿਚ ਪਤਾ ਲੱਗਾ ਕਿ ਲੁਧਿਆਣਾ ਕੋਰਟ ਕੰਪਲੈਕਸ ਵਿਚ ਵਿਸਫੋਟ ਕਰਨ ਵਾਲੇ ਆਈਈਡੀ ਨੂੰ ਸਰਹੱਦ ਪਾਰ ਤੋਂ ਰੋਡੇ ਵੱਲੋਂ ਪੰਜਾਬ ਵਿਚ ਤਸਕਰੀ ਕਰਕੇ ਲਿਆਂਦਾ ਗਿਆ ਸੀ। ਉਸ ਨੇ ਹੈਪੀ ਮਲੇਸ਼ੀਆ ਸਣੇ ਪਾਕਿਸਤਾਨ ਸਥਿਤ ਡਰੱਗ ਸਮੱਗਲਰਾਂ ਤੇ ਉਨ੍ਹਾਂ ਦੇ ਭਾਰਤੀ ਸਹਿਯੋਗੀਆਂ ਦੀ ਮਦਦ ਨਾਲ ਆਈਈਡੀ ਦੀ ਤਸਕਰੀ ਕੀਤੀ ਸੀ। ਮਾਮਲਾ ਸ਼ੁਰੂ ਵਿਚ ਪੁਲਿਸ ਸਟੇਸ਼ਨ ਡਵੀਜ਼ਨ-5 ਜਿਲ੍ਹਾ ਲੁਧਿਆਣਾ ਵਿਚ ਦਰਜ ਕੀਤਾ ਗਿਆ ਸੀ ਤੇ ਬਾਅਦ ਵਿਚ NIA ਨੇ ਜਾਂਚ ਆਪਣੇ ਹੱਥ ਵਿਚ ਲੈ ਲਈ ਸੀ।
ਵੀਡੀਓ ਲਈ ਕਲਿੱਕ ਕਰੋ -: