ਲੁਧਿਆਣਾ ਪੁਲਿਸ ਨੇ ਬੈਂਕਾਂ ਦਾ ਡਾਟਾ ਚੋਰੀ ਕਰਕੇ ਲੋਕਾਂ ਦੇ ਖਾਤਿਆਂ ‘ਚੋਂ ਪੈਸੇ ਕਢਵਾਉਣ ਵਾਲੇ ਸਾਈਬਰ ਠੱਗਾਂ ਦੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। HDFC ਬੈਂਕ ਦੇ ਮੈਨੇਜਰ ਨੇ NRI ਗਾਹਕਾਂ ਦਾ ਡਾਟਾ 14 ਲੱਖ ਰੁਪਏ ‘ਚ ਸਾਈਬਰ ਠੱਗਾਂ ਨੂੰ ਵੇਚ ਦਿੱਤਾ। ਸਦਰ ਥਾਣੇ ਦੀ ਪੁਲਿਸ ਨੇ NRI ਰਮਨਦੀਪ ਸਿੰਘ ਗਰੇਵਾਲ ਦੀ ਸ਼ਿਕਾਇਤ ’ਤੇ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਦਕਿ ਦੋ ਵਿਅਕਤੀਆਂ ਦੀ ਗ੍ਰਿਫਤਾਰੀ ਅਜੇ ਅਜੇ ਵੀ ਬਾਕੀ ਹੈ।
ਜਾਣਕਾਰੀ ਅਨੁਸਾਰ ਮੁਲਜ਼ਮ ਨੇ ਇੱਕ NRI ਦੇ ਬੈਂਕ ਵਿੱਚੋਂ ਡਾਟਾ ਚੋਰੀ ਕੀਤਾ ਅਤੇ ਉਸ ਦੇ ਖਾਤੇ ਵਿੱਚੋਂ 57 ਲੱਖ ਰੁਪਏ ਕਢਵਾ ਲਏ। ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਮੁਲਜ਼ਮਾਂ ਨੇ HDFC ਬੈਂਕ ਦੇ ਚਾਰ ਖਾਤਿਆਂ ਵਿੱਚੋਂ ਡਾਟਾ ਚੋਰੀ ਕੀਤਾ। ਪੁਲਿਸ ਨੇ ਮੁਲਜ਼ਮਾਂ ਕੋਲੋਂ 17 ਲੱਖ 35 ਹਜ਼ਾਰ ਰੁਪਏ ਨਕਦ, 1 ਐਪਲ ਮੈਕਬੁੱਕ, 4 ਮੋਬਾਈਲ, 3 ਚੈੱਕ ਬੁੱਕ, 8 ਏਟੀਐਮ ਕਾਰਡ, ਇੱਕ ਐਸੈਂਟ ਕਾਰ ਬਰਾਮਦ ਕੀਤੀ ਅਤੇ 7 ਲੱਖ 24 ਹਜ਼ਾਰ ਰੁਪਏ ਫਰੀਜ਼ ਕੀਤੇ ਗਏ।
ਇਹ ਵੀ ਪੜ੍ਹੋ : ਤਰਨਤਾਰਨ ’ਚ ਵੱਡੀ ਵਾਰਦਾਤ! ਬੈਂਕ ਲੁੱਟਣ ਆਏ ਲੁਟੇਰਿਆਂ ਨੇ ਪੁਲਿਸ ਮੁਲਾਜ਼ਮ ‘ਤੇ ਕੀਤੀ ਫਾ.ਇਰਿੰਗ
ਮੁਲਜ਼ਮਾਂ ਦੀ ਪਛਾਣ ਕੁਮਾਰ ਲਵ, ਨੀਲੇਸ਼ ਪਾਂਡੇ, ਅਭਿਸ਼ੇਕ ਸਿੰਘ, ਸੁਖਜੀਤ ਸਿੰਘ (ਰਿਲੇਸ਼ਨਸ਼ਿਪ ਮੈਨੇਜਰ), ਕਿਰਨ ਦੇਵੀ ਅਤੇ ਸੁਨੇਹਾ ਵਜੋਂ ਹੋਈ ਹੈ। ਫਿਲਹਾਲ ਕਿਰਨ ਦੇਵੀ ਅਤੇ ਸਨੇਹਾ ਦੀ ਗ੍ਰਿਫਤਾਰੀ ਬਾਕੀ ਹੈ। ਸੁਖਜੀਤ ਸਿੰਘ HDFC ਬੈਂਕ ਵਿੱਚ ਰਿਲੇਸ਼ਨਸ਼ਿਪ ਮੈਨੇਜਰ ਹੈ। ਮੁਲਜ਼ਮਾਂ ਨੇ ਬੈਂਕ ਦਾ ਡਾਟਾ ਮੁਲਜ਼ਮ ਲਵ ਕੁਮਾਰ ਨੂੰ 14 ਲੱਖ ਰੁਪਏ ਵਿੱਚ ਵੇਚ ਦਿੱਤਾ ਸੀ। ਜਿਸ ਤੋਂ ਬਾਅਦ ਮੁਲਜ਼ਮ ਨੇ NRI ਰਮਨਦੀਪ ਸਿੰਘ ਗਰੇਵਾਲ ਦੇ ਨਾਂ ’ਤੇ ਜਾਅਲੀ ਈ-ਮੇਲ ਆਈ.ਡੀ. ਬਣਾਈ।
ਇਸ ਤੋਂ ਬਾਅਦ ਉਸ ਦੇ ਬੈਂਕ ਖਾਤੇ ਦੇ ਨਾਲ ਹੀ ਲਿੰਕ ਮੋਬਾਈਲ ਨੰਬਰ 79736-23550 ਵਕੀਲ ਸਿੰਘ ਦੇ ਨਾਂ ‘ਤੇ ਜਾਰੀ ਕੀਤਾ। ਇਹ ਮੋਬਾਈਲ ਨੰਬਰ ਮਹਿਲਾ ਮੁਲਜ਼ਮ ਕਿਰਨ ਦੇਵੀ ਦੇ ਨਾਂ ’ਤੇ ਪੋਰਟ ਕਰਵਾ ਕੇ ਉਨ੍ਹਾਂ ਨੇ ਇੱਕ ਦੂਜੇ ਨਾਲ ਮਿਲੀਭੁਗਤ ਕਰਕੇ ਬੈਂਕ ਖਾਤਿਆਂ ’ਚੋਂ 57 ਲੱਖ ਰੁਪਏ ਧੋਖੇ ਨਾਲ ਕਢਵਾ ਲਏ। ਫਿਲਹਾਲ ਪੁਲਿਸ ਨੇ ਇਸ ਮਾਮਲੇ ‘ਚ ਸ਼ਾਮਲ 4 ਲੋਕ ਨੂੰ ਕਾਬੂ ਕਰ ਲਿਆ ਹੈ। ਪੁਲਿਸ ਮਾਮਲੇ ਸਬੰਧੀ ਜਾਂਚ ਤੋਂ ਬਾਅਦ ਹੋਰ ਖੁਲਾਸੇ ਕਰ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -:
ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish