ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ‘ਚ ਕੁਝ ਕਿਸਾਨਾਂ ਵੱਲੋਂ ਗੈਰ-ਕਾਨੂੰਨੀ ਢੰਗ ਨਾਲ ਅਫ਼ੀਮ ਦੀ ਖੇਤੀ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿਚ ਕਸਬਾ ਜਗਰਾਓਂ ਦੇ ਥਾਣਾ ਸਦਰ ਦੀ ਪੁਲਿਸ ਨੇ ਮਿਲੀ ਸੂਚਨਾ ਦੇ ਅਧਾਰ ‘ਤੇ ਭੁੱਕੀ ਬੀਜਣ ਦੇ ਦੋਸ਼ ਹੇਠ ਇਕ ਕਿਸਾਨ ਨੂੰ ਫੜਿਆ ਹੈ। ਕਿਸਾਨ ਦੀ ਪਛਾਣ ਨਛੱਤਰ ਸਿੰਘ ਵੱਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਜਾਣਕਰੀ ਅਨੁਸਾਰ ਪੁਲਿਸ ਅਧਿਕਾਰੀਆਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਨਛੱਤਰ ਸਿੰਘ ਪਿੰਡ ਬੋਦਲਵਾਲਾ ਵਿਖੇ ਆਪਣੇ ਖੇਤ ਵਿੱਚ ਭੁੱਕੀ ਦੇ ਬੂਟੇ ਉਗਾ ਰਿਹਾ ਹੈ। ਵਿਕਤੀ ਨੇ ਪੁਲਿਸ ਨੂੰ ਦੱਸਿਆ ਕਿ ਨਛੱਤਰ ਸਿੰਘ ਨੇ ਪੌਦਿਆਂ ਵਿੱਚ ਚੀਰਾ ਵੀ ਲਾਇਆ ਹੈ ਅਤੇ ਕੁਝ ਦਿਨਾਂ ਵਿੱਚ ਹੀ ਉਹ ਫੁੱਲਾਂ ਵਿੱਚੋਂ ਅਫ਼ੀਮ ਕੱਢਣ ਦੀ ਤਿਆਰੀ ਵੀ ਕਰ ਰਿਹਾ ਹੈ। ਜੇਕਰ ਸਮੇਂ ਸਿਰ ਛਾਪੇਮਾਰੀ ਕੀਤੀ ਜਾਵੇ ਤਾਂ ਮੁਲਜ਼ਮਾਂ ਨੂੰ ਖੇਤ ਵਿੱਚੋਂ ਵੱਡੀ ਮਾਤਰਾ ਵਿੱਚ ਭੁੱਕੀ ਦੇ ਬੂਟਿਆਂ ਸਮੇਤ ਫੜਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਲੰਡਨ-ਮੁੰਬਈ ਫਲਾਈਟ ਦੇ ਟਾਇਲਟ ‘ਚ ਸਿਗਰਟ ਪੀਂਦਾ ਯਾਤਰੀ ਕਾਬੂ, ਪੁਲਿਸ ਨੇ ਮਾਮਲਾ ਕੀਤਾ ਦਰਜ
ਮਿਲੀ ਸੂਚਨਾ ‘ਤੇ ਤੁਰੰਤ ਕਾਰਵਾਈ ਕਰਦਿਆਂ ASI ਗੁਰਨਾਮ ਸਿੰਘ ਆਪਣੀ ਸਟਾਫ਼ ਸਮੇਤ ਖੇਤਾਂ ਵਿੱਚ ਛਾਪੇਮਾਰੀ ਕਰਨ ਲਈ ਪਹੁੰਚੇ। ਪੁਲਿਸ ਨੇ ਖੇਤਾਂ ‘ਚ ਛਾਪਾ ਮਾਰ ਕੇ ਕਰੀਬ 62 ਭੁੱਕੀ ਬਰਾਮਦ ਕੀਤੀ। ਇਸ ਦਾ ਵਜ਼ਨ 5 ਕਿਲੋ 175 ਗ੍ਰਾਮ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ NDPS ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -: