ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਵਿੱਚ ਮਰਾਡੋ ਚੌਕੀ ਦੇ ਇੰਚਾਰਜ ਨੂੰ ਇੱਕ ਮਹਿਲਾ ਨੂੰ ਥੱਪੜ ਮਾਰਨਾ ਮਹਿੰਗਾ ਪਿਆ। ਦਰਅਸਲ, ਪੰਜ ਦਿਨ ਪਹਿਲਾਂ ਜੀਐਨਈ ਕਾਲਜ ਨੇੜੇ ਸਬ-ਇੰਸਪੈਕਟਰ ਅਸ਼ਵਨੀ ਕੁਮਾਰ ਨੇ ਇੱਕ ਔਰਤ ‘ਤੇ ਹੱਥ ਚੁਕਿਆ ਸੀ, ਜਿਸ ‘ਤੋਂ ਬਾਅਦ ਉਸ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ। ਇਸ ਪੂਰੀ ਘਟਨਾ ਦੀ ਵੀਡੀਓ ਵੀ ਕਾਫੀ ਵਾਇਰਲ ਹੋਈ ਹੈ।
ਵੀਡੀਓ ਵਿੱਚ ਸਬ-ਇੰਸਪੈਕਟਰ ਇਕ ਵਿਅਕਤੀ ‘ਤੇ ਹਮਲਾ ਕਰ ਰਿਹਾ ਹੈ ਅਤੇ ਇਸ ਤੋਂ ਬਾਅਦ ਜਦੋਂ ਮਹਿਲਾ ਬਚਾਅ ‘ਚ ਆਈ ਤਾਂ ਉਸ ਨੇ ਉਸ ਨੂੰ ਥੱਪੜ ਮਾਰ ਦਿੱਤਾ। ਵੀਡੀਓ ਜਾਰੀ ਹੋਣ ਤੋਂ ਬਾਅਦ ਕਾਫੀ ਵਿਵਾਦ ਵੀ ਵਧ ਗਿਆ ਸੀ। ਸੀਨੀਅਰ ਪੁਲਿਸ ਅਧਿਕਾਰੀਆਂ ਨੇ ਇਸ ਦੀ ਜਾਂਚ ਏਸੀਪੀ ਅਸ਼ੋਕ ਕੁਮਾਰ ਨੂੰ ਸੌਂਪੀ ਸੀ। ਜਿਨ੍ਹਾਂ ਨੇ ਜਾਂਚ ਤੋਂ ਬਾਅਦ ਆਪਣੀ ਰਿਪੋਰਟ ਸੌਂਪ ਦਿੱਤੀ ਅਤੇ ਸਬ ਇੰਸਪੈਕਟਰ ਅਸ਼ਵਨੀ ਕੁਮਾਰ ਨੂੰ ਮੁਅੱਤਲ ਕਰ ਦਿੱਤਾ।
ਦੂਜੇ ਪਾਸੇ ਸਬ-ਇੰਸਪੈਕਟਰ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਉਹ ਕਿਸੇ ਥਾਂ ਤੋਂ ਧੱਕੇ ਨਾਲ ਆ ਰਿਹਾ ਸੀ। ਰਸਤੇ ਵਿਚ ਕੁਝ ਲੋਕ ਆਪਸ ਵਿਚ ਬਹਿਸ ਕਰ ਰਹੇ ਸਨ। ਜਦੋਂ ਉਸ ਨੇ ਝਗੜੇ ਦਾ ਕਾਰਨ ਪੁੱਛਿਆ ਤਾਂ ਉੱਥੇ ਮੌਜੂਦ ਇੱਕ ਔਰਤ ਨੇ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ। ਇਸ ਦੇ ਨਾਲ ਹੀ ਮਹਿਲਾ ਨੇ ਕਿਹਾ ਕਿ ਚੌਕੀ ਇੰਚਾਰਜ ਨੇ ਉਸ ਨਾਲ ਕੁੱਟਮਾਰ ਕੀਤੀ।
ਇਹ ਵੀ ਪੜ੍ਹੋ : 1 ਜੂਨ ਤੋਂ ਪੰਜਾਬ ਦੇ ਸਕੂਲਾਂ ‘ਚ ਛੁੱਟੀਆਂ ਦਾ ਐਲਾਨ, ਨਿਯਮ ਤੋੜਨ ‘ਤੇ ਹੋਵੇਗਾ ਐਕਸ਼ਨ
ਔਰਤ ਦੇ ਸਾਥੀ ਅੰਕਿਤ ਅਤੇ ਸੰਦੀਪ ਨੇ ਦੱਸਿਆ ਸੀ ਕਿ ਉਹ ਇਕੱਠੇ ਜਨਮਦਿਨ ਪਾਰਟੀ ਕਰ ਰਹੇ ਸਨ। ਇਸ ਦੌਰਾਨ ਉਥੇ ਕੁਝ ਲੋਕ ਸ਼ਰੇਆਮ ਸ਼ਰਾਬ ਪੀ ਰਹੇ ਸਨ। ਇਸ ਕਾਰਨ ਉਹ ਲੋਕ ਵੀ ਇੱਕ ਪਾਸੇ ਸ਼ਰਾਬ ਪੀਣ ਲੱਗ ਪਏ। ਉਨ੍ਹਾਂ ਨੇ ਸੋਚਿਆ ਸ਼ਾਇਦ ਰੈਸਟੋਰੈਂਟ ਦੇ ਮਾਲਕ ਕੋਲ ਪਰਮਿਟ ਹੈ। ਇਸ ਦੌਰਾਨ ਚੌਕੀ ਇੰਚਾਰਜ ਨੇ ਔਰਤ ਨੂੰ ਕਾਰ ਦੇ ਪਿੱਛੇ ਬਿਠਾ ਲਿਆ ਅਤੇ ਉਸ ਦੀ ਕੁੱਟਮਾਰ ਕੀਤੀ।
ਏਸੀਪੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਮਾਮਲੇ ਦੀ ਜਾਂਚ ਕਰ ਲਈ ਹੈ। ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ SI ਅਸ਼ਵਿਨੀ ਵਰਦੀ ਵਿਚ ਔਰਤ ‘ਤੇ ਹੱਥ ਚੁੱਕ ਰਹੇ ਹਨ। ਇਸ ਨਾਲ ਲੋਕਾਂ ਵਿਚ ਪੁਲਿਸ ਦਾ ਅਕਸ ਖਰਾਬ ਹੋਇਆ ਹੈ। ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ ਅਸ਼ਵਨੀ ਕੁਮਾਰ ਨੂੰ ਮੁਅੱਤਲ ਕਰਕੇ ਪੁਲੀਸ ਲਾਈਨ ਭੇਜ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: