ਪੰਜਾਬ ਦੇ ਲੁਧਿਆਣਾ ਜਿਲ੍ਹੇ ‘ਚ ਬੀਤੀ ਰਾਤ ਇਕ ਸਹੁਰਾ ਪਰਿਵਾਰ ਨੇ ਔਰਤ ਨੂੰ DMC ਹਸਪਤਾਲ ‘ਚ ਦਾਖਲ ਕਰਵਾਇਆ ਅਤੇ ਉੱਥੋਂ ਫਰਾਰ ਹੋ ਗਏ। ਔਰਤ ਦੀ ਸਵੇਰੇ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ। ਔਰਤ ਦੇ ਮਾਪਿਆਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਲੜਕੀ ਨੂੰ ਸਹੁਰਿਆਂ ਨੇ ਪਹਿਲਾਂ ਕੁੱਟਿਆ ਅਤੇ ਫਿਰ ਫਾਹਾ ਲਗਾ ਦਿੱਤਾ। ਫਿਲਹਾਲ ਔਰਤ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ‘ਚ ਰਖਵਾਇਆ ਗਿਆ ਹੈ। ਲਾਸ਼ ਦੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ।
ਜਾਣਕਾਰੀ ਅਨੁਸਾਰ ਇਹ ਘਟਨਾ ਮਾਡਲ ਤਪਾਨ ਥਾਣਾ ਖੇਤਰ ਦੇ ਢੱਕਾ ਕਲੋਨੀ ਦੀ ਹੈ। ਮ੍ਰਿਤਕ ਔਰਤ ਦਾ ਨਾਂ ਮੁਸਕਾਨ ਦੱਸਿਆ ਜਾ ਰਿਹਾ ਹੈ। ਮੁਸਕਾਨ ਦੇ ਪਿਤਾ ਜਸਵਿੰਦਰ ਨੇ ਦੱਸਿਆ ਕਿ 2 ਸਾਲ ਪਹਿਲਾਂ ਅਮਿਤ ਨਾਲ ਉਨ੍ਹਾਂ ਦੀ ਲੜਕੀ ਦਾ ਵਿਆਹ ਹੋਇਆ ਸੀ। ਪਰਿਵਾਰ ਵਾਲਿਆਂ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਉਨ੍ਹਾਂ ਦੀ ਲੜਕੀ ਨੂੰ ਇਸ ਤਰ੍ਹਾਂ ਦਾਜ ਲਈ ਤੰਗ ਕੀਤਾ ਜਾਵੇਗਾ। ਜਸਵਿੰਦਰ ਨੇ ਦੱਸਿਆ ਕਿ ਉਹ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ, ਜਿਸ ਕਾਰਨ ਉਹ ਬੇਟੀ ਨੂੰ ਜ਼ਿਆਦਾ ਦਾਜ ਵੀ ਨਹੀਂ ਦੇ ਸਕਦਾ ਸੀ। ਉਸ ਦੀਆਂ ਤਿੰਨ ਲੜਕੀਆਂ ਹਨ। ਮੁਸਕਾਨ ਉਨ੍ਹਾਂ ਸਭ ਤੋਂ ਵੱਡੀ ਸੀ।
ਇਹ ਵੀ ਪੜ੍ਹੋ : ਸ਼ਰਮਸਾਰ ! ਬਿਹਾਰ ‘ਚ 13 ਸਾਲਾ ਕੁੜੀ ਨਾਲ ਗੈਂਗਰੇਪ, ਕਤਲ ਕਰ ਦਰਿਆ ਦੇ ਕੰਢੇ ਦੱਬੀ ਮ੍ਰਿਤਕ ਦੇਹ
ਜਾਣਕਾਰੀ ਅਨੁਸਾਰ ਮੁਸਕਾਨ ਦਾ ਪਤੀ ਅਮਿਤ ਮੇਕਅਪ ਆਰਟਿਸਟ ਹੈ ਜੋ ਕਈ ਮਹੀਨਿਆਂ ਤੋਂ ਮੁੰਬਈ ‘ਚ ਰਹਿ ਰਿਹਾ ਹੈ। ਮੁਸਕਾਨ ਦੇ ਪਿਤਾ ਨੇ ਦੱਸਿਆ ਕਿ ਅਕਸਰ ਸਹੁਰੇ ਵਾਲੇ ਉਸ ਤੋਂ ਮੰਗ ਕਰਦੇ ਸਨ ਕਿ ਉਹ ਅਮਿਤ ਦਾ ਕਾਰੋਬਾਰ ਸ਼ੁਰੂ ਕਰ ਦੇਵੇ। ਪਰ ਉਸ ਕੋਲ ਇੰਨੇ ਪੈਸੇ ਨਹੀਂ ਸਨ ਕਿ ਉਹ ਅਮਿਤ ਨੂੰ ਲੁਧਿਆਣਾ ਵਿੱਚ ਕਾਰੋਬਾਰ ਕਰਾਉਣ। ਇਸ ਕਰਕੇ ਹਰ ਰੋਜ਼ ਲੜਾਈ-ਝਗੜਾ ਵੀ ਹੁੰਦਾ ਸੀ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਇਸ ਸਬੰਧੀ ਉਸ ਨੇ ਪਹਿਲਾਂ ਵੀ ਮਾਡਲ ਟਾਊਨ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਪਰ ਉਸ ਸਮੇਂ ਸਮਝੌਤਾ ਹੋ ਗਿਆ ਸੀ। ਮੁਸਕਾਨ ਦੀ ਮੌਤ ਤੋਂ ਬਾਅਦ ਸਾਰੇ ਸਹੁਰੇ ਫਰਾਰ ਹੋ ਗਏ ਹਨ। ਇਕੱਲੀ ਮੁਸਕਾਨ ਦੀ ਸੱਸ ਪੁਲਿਸ ਹਿਰਾਸਤ ਵਿਚ ਹੈ। ਥਾਣਾ ਮਾਡਲ ਟਾਊਨ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸਹੁਰੇ ਪੱਖ ਦੇ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।