ਚੰਡੀਗੜ੍ਹ ਵਿਚ ਹੋਟਲ ਦਾ ਬਿੱਲ ਨਾ ਚੁਕਾਉਣ ਕਾਰਨ ਗੈਸਟ ਦੀਆਂ ਗੱਡੀਆਂ ਦੀ ਨੀਲਾਮੀ ਕਰਕੇ ਪੈਸਾ ਇਕੱਠਾ ਕੀਤਾ ਜਾਵੇਗਾ। ਅਜਿਹਾ ਪਹਿਲੀ ਵਾਰ ਹੋਣ ਜਾ ਰਿਹਾ ਹੈ। ਇਹ ਮਾਮਲਾ 2018 ਦਾ ਹੈ ਜਦੋਂ ਦੋ ਗੈਸਟ ਸੈਕਟਰ 17 ਦੇ ਫਾਈਵ ਸਟਾਰ ਹੋਟਲ ਸ਼ਿਵਲਿਕਵਿਊ ਵਿਚ ਲਗਭਗ 6 ਮਹੀਨੇ ਰੁਕੇ ਸਨ। ਇਸ ਦੌਰਾਨ ਉਨ੍ਹਾਂ ਨੇ ਹੋਟਲ ਦੀਆਂ ਸਾਰੀਆਂ ਸਹੂਲਤਾਂ ਦਾ ਆਨੰਦ ਮਾਣਿਆ ਸੀ ਪਰ ਜਦੋਂ ਲੱਖਾਂ ਦਾ ਬਿੱਲ ਬਣਿਆ ਤਾਂ ਉਹ 18.96 ਲੱਖ ਰੁਪਏ ਅਦਾ ਨਹੀਂ ਕਰ ਸਕੇ।
ਜਿਸ ਦੇ ਬਾਅਦ ਹੋਟਲ ਨੇ ਦੋਵਾਂ ਦੀਆਂ ਗੱਡੀਆਂ ਨੂੰ ਜ਼ਬਤ ਕਰ ਲਿਆ ਜਿਸ ਦੇ ਬਾਅਦ ਇਹ ਮਾਮਲਾ ਕੋਰਟ ਵਿਚ ਗਿਆ। ਕੋਰਟ ਵਿਚ ਕੇਸ ਜਿੱਤਣ ਦੇ ਬਾਅਦ ਹੋਟਲ ਨੇ ਇਨ੍ਹਾਂ ਦੀਆਂ ਦੋਵੇਂ ਗੱਡੀਆਂ ਨੂੰ ਨੀਲਾਮ ਕਰਕੇ ਪੈਸਾ ਵਸੂਲਣ ਦਾ ਫੈਸਲਾ ਕੀਤਾ ਹੈ। ਹੋਟਲ ਵਿਚ ਆਏ ਗੈਸਟ ਦੀ ਓਡੀ Q3 ਤੇ ਸ਼ੇਵਰਲੇ ਕਰੂਜ਼ ਗੱਡੀ ਨੂੰ ਨੀਲਾਮ ਕੀਤਾ ਜਾਵੇਗਾ। ਇਨ੍ਹਾਂ ਗੱਡੀਆਂ ਦੀ ਨੀਲਾਮੀ 14 ਫਰਵਰੀ ਨੂੰ ਹੋਵੇਗੀ। ਦੱਸ ਦੇਈਏ ਕਿ ਓਡੀ Q3 ਦਾ ਬੇਸ ਪ੍ਰਾਈਜ਼ 10 ਲੱਖਾਂ ਤਾਂ ਕਰੂਜ਼ ਦਾ 1.5 ਲੱਖ ਰੁਪਏ ਰੱਖਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: