ਪੰਜਾਬ ਦੀ ਬਠਿੰਡਾ ਦੀ ਵਿਦਿਆਰਥਣ ਮਾਹਿਰਾ ਬਾਜਵਾ ਨੂੰ ਕਾਮਨ ਯੂਨੀਵਰਸਿਟੀ ਐਂਟਰੈਂਸ ਟੈਸਟ (CUET) UGC ਦੇ ਨਤੀਜੇ ਵਿੱਚ 800 ਵਿੱਚੋਂ 799.64 ਅੰਕ ਪ੍ਰਾਪਤ ਕਰਕੇ ਦੇਸ਼ ਭਰ ਵਿੱਚ ਚੋਟੀ ਦਾ ਸਥਾਨ ਹਾਸਲ ਹੈ। ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਸ਼ਹਿਰ ਵਾਸੀਆਂ ਤੋਂ ਇਲਾਵਾ ਸਾਬਕਾ ਕੇਂਦਰੀ ਮੰਤਰੀ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਵੀਡੀਓ ਕਾਲ ਰਾਹੀਂ ਵਿਦਿਆਰਥਣ ਨੂੰ ਵਧਾਈ ਦਿੱਤੀ।
ਇਸ ਇਮਤਿਹਾਨ ਵਿੱਚ ਮਾਹਿਰਾ ਬਾਜਵਾ ਨੇ ਸਭ ਨੂੰ ਪਿੱਛੇ ਛੱਡ ਕੇ ਇਹ ਰੈਂਕ ਹਾਸਲ ਕੀਤਾ। ਉਸਨੇ ਇਸ ਪ੍ਰੀਖਿਆ ਦੇ ਚਾਰ ਵਿਸ਼ਿਆਂ ਅੰਗਰੇਜ਼ੀ, ਭੂਗੋਲ, ਰਾਜਨੀਤੀ ਸ਼ਾਸਤਰ ਅਤੇ ਮਨੋਵਿਗਿਆਨ ਵਿੱਚ 100% ਅੰਕ ਪ੍ਰਾਪਤ ਕੀਤੇ। ਮਾਹਿਰਾ ਨੇ ਕਿਹਾ ਕਿ ਉਹ ਦਿੱਲੀ ਦੇ ਮਸ਼ਹੂਰ ਲੇਡੀ ਸ਼੍ਰੀ ਰਾਮ (LSR) ਕਾਲਜ ਨੂੰ ਚੁਣਨ ਦੀ ਇੱਛੁਕ ਹੈ। ਬਾਜਵਾ ਨੇ ਕਿਹਾ ਕਿ ਉਹ ਇਸ ਪ੍ਰੀਖਿਆ ਦੀ ਤਿਆਰੀ ਲਈ ਰੋਜ਼ਾਨਾ 7-8 ਘੰਟੇ ਪੜ੍ਹਾਈ ਕਰਦੀ ਸੀ। ਮਾਹਿਰਾ ਨੇ NCERT ਦੀਆਂ ਕਿਤਾਬਾਂ ਤੋਂ ਤਿਆਰੀ ਕਰਨ ‘ਤੇ ਧਿਆਨ ਦਿੱਤਾ ਅਤੇ ਇਸ ਦੌਰਾਨ ਉਸਨੇ ਔਨਲਾਈਨ ਕੋਚਿੰਗ ਵੀ ਲਈ।
ਇਹ ਵੀ ਪੜ੍ਹੋ : ਰੁਲਾ ਰਹੀ ਮਹਿੰਗਾਈ ਵਿਚਾਲੇ ਇਹ ਵਿਅਕਤੀ ਫ੍ਰੀ ‘ਚ ਵੰਡ ਰਿਹਾ ਟਮਾਟਰ, ਪਰ ਰੱਖੀ ਹੈ ਇੱਕ ਸ਼ਰਤ
ਮਾਹਿਰਾ ਦੀ ਮਾਂ ਅਮਰਦੀਪ ਕੌਰ ਨੇ ਦੱਸਿਆ ਕਿ ਬੇਟੀ ਨੂੰ ਬਚਪਨ ਤੋਂ ਹੀ ਕਿਤਾਬਾਂ ਪੜ੍ਹਨ ਦਾ ਸ਼ੌਕ ਸੀ। ਉਸ ਦੀਆਂ ਦੋ ਭੈਣਾਂ ਨੇ ਉਸ ਦੀ ਸਫ਼ਲਤਾ ਵਿੱਚ ਅਹਿਮ ਭੂਮਿਕਾ ਨਿਭਾਈ। ਮਾਹਿਰਾ ਬਾਜਵਾ ਦੇ ਪਿਤਾ ਜਸਵਿੰਦਰ ਸਿੰਘ ਬਾਜਵਾ ਜ਼ਿਮੀਂਦਾਰ ਹਨ ਅਤੇ ਮਾਂ ਪੇਸ਼ੇ ਤੋਂ ਵਕੀਲ ਹੈ। ਉਸਦੀ ਭੈਣ ਨੇਹਮਤ ਬਾਜਵਾ ਔਲਖ ਪੀਯੂ, ਚੰਡੀਗੜ੍ਹ ਵਿਖੇ ਪ੍ਰੋਫੈਸਰ ਹੈ। ਉਸਦੀ ਦੂਜੀ ਭੈਣ ਸਿਮਰਨ ਬਾਜਵਾ NLU ਜੋਧਪੁਰ ਤੋਂ LLM ਵਿੱਚ ਤਿੰਨ ਸੋਨ ਤਮਗਾ ਜੇਤੂ ਹੈ।
ਵੀਡੀਓ ਲਈ ਕਲਿੱਕ ਕਰੋ -: