ਫਰੀਦਕੋਟ ਵਿੱਚ ਡੇਰਾ ਪ੍ਰੇਮੀ ਪ੍ਰਦੀਪ ਦੇ ਕਤਲਕਾਂਡ ਵਿੱਚ ਵੱਡੀ ਕਾਰਵਾਈ ਕਰਦੇ ਹੋਏ ਪੁਲਿਸ ਨੇ ਮੇਨ ਸ਼ੂਟਰ ਨੂੰ ਰਾਜਸਥਾਨ ਤੋਂ ਗ੍ਰਿਫਤਾਰ ਕਰ ਲਿਆ ਹੈ। ਗੈਂਗਸਟਰ ਵਿਰੋਧੀ ਫੋਰਸ AGTF ਤੇ ਪੰਜਾਬ ਪੁਲਿਸ ਦਾ ਰਾਜਸਥਾਨ ਦੇ ਜੈਪੁਰ ਵਿੱਚ ਸ਼ੂਟਰ ਨੇ ਰਾਜ ਹੁੱਡਾ ਨਾਲ ਇੱਕ ਛੋਟੀ ਜਿਹੀ ਮੁਠਭੇੜ ਹੋਈ, ਜਿਸ ਮਗਰੋਂ ਉਸ ਨੂੰ ਕਾਬੂ ਕਰ ਲਿਆ ਗਿਆ।
ਇਹ ਜਾਣਕਾਰੀ ਆਈ.ਪੀ.ਐੱਸ. ਪਰਮੋਦ ਬਾਨ ਨੇ ਦਿੱਤੀ। ਦੱਸ ਦੇਈਏ ਕਿ ਪੁਲਿਸ ਵੱਲੋਂ ਗੁਆਂਢੀ ਰਾਜਾਂ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਸੂਚਨਾ ਮਿਲੀ ਸੀ ਕਿ ਕਤਲ ਤੋਂ ਬਾਅਦ ਸ਼ੂਟਰ ਗੁਆਂਢੀ ਰਾਜਾਂ ਵਿੱਚ ਲੁਕ ਗਏ ਹਨ।
ਜ਼ਿਕਰਯੋਗ ਹੈ ਕਿ ਇਸੇ ਮਾਮਲੇ ਵਿੱਚ ਫਰੀਦਕੋਟ ਪੁਲਿਸ ਨੇ ਜੈਤੋਂ ਤੋਂ ਦੋ ਨੌਜਵਾਨਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਦੋਸ਼ੀਆਂ ਦੀ ਪਛਾਣ ਵਿੱਕੀ ਚੌਹਾਨ ਤੇ ਸਵਰਣ ਸਿੰਘ ਵਜੋਂ ਹੋਈ ਹੈ। ਪੁਲਿਸ ਦਾ ਦਾਅਵਾ ਹੈ ਕਿ ਇਨ੍ਹਾਂ ਦੋਹਾਂ ਨੇ ਘਟਨਾ ਤੋਂ ਪਹਿਲਾਂ ਹਮਲਾਵਰਾਂ ਦੇ ਰਹਿਣ ਤੇ ਖਾਣ ਦਾ ਇੰਤਜ਼ਾਮ ਕੀਤਾ ਸੀ ਅਤੇ ਉਸੇ ਘਟਨਾ ਤੋਂ ਬਾਅਦ ਦੋਵੇਂ ਹਮਲਾਵਰਾਂ ਨੂੰ ਚੰਡੀਗੜ੍ਹ ਤੋਂ ਬਜਾਖਾਨਾ ਤੋਂ ਆਪਣਈ ਰੀਟੇਜ ਕਾਰ ਵਿੱਚ ਛੱਡ ਕੇ ਆਏ ਸਨ। ਪੁਲਿਸ ਨੇ ਇੱਕ ਇਸਤੇਮਾਲ ਕੀਤੀ ਹੋਈ ਰੀਟੇਜ ਕਾਰ ਵੀ ਜ਼ਬਤ ਕੀਤੀ ਹੈ ਜੋ ਸਵਰਣ ਸਿੰਘ ਦੀ ਹੈ।
ਇਹ ਵੀ ਪੜ੍ਹੋ : ਸ਼ਰਧਾ ਕਤਲਕਾਂਡ, ਮਰਡਰ ਸੀਨ ਰੀਕ੍ਰਿਏਟ ਕਰਨ ਆਫਤਾਬ ਦੇ ਘਰ ਪਹੁੰਚੀ ਪੁਲਿਸ, ਭਲਕੇ ਨਾਰਕੋ ਟੈਸਟ
ਪੁਲਿਸ ਨੇ ਹੁਸ਼ਿਆਰਪੁਰ ਤੋਂ ਫੜੇ ਗਏ ਦੋ ਸ਼ੂਟਰਾਂ ਕੋਲੋਂ ਘਟਨਾ ਵਿੱਚ ਇਸਤੇਮਾਲ ਕੀਤੇ 2 ਪਿਸਤੌਲ ਤੇ 7 ਕਾਰਤੂਸ ਵੀ ਬਰਾਮਦ ਕੀਤੇ ਹਨ। ਪਲਿਸ ਨੇ ਗ੍ਰਿਫਤਾਰ ਮਨਪ੍ਰੀਤ ਮਨੀ ਦੇ ਰਿਸ਼ਤੇਦਾਰ ਭੋਲਾ ਸਿੰਘ ਨੂੰ ਵੀ ਨਾਮਜ਼ਦ ਕੀਤਾ ਹੈ ਜੋ ਫਰੀਦਕੋਟ ਜੇਲ੍ਹ ਵਿੱਚ ਬੰਦ ਹੈ। ਇਸ ਮਾਮਲੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਗੋਲਡੀ ਬਰਾੜ ਨੇ ਘਟਨਾ ਤੋਂ ਪਹਿਲਾਂ ਭੋਲਾ ਸਿੰਘ ਨਾਲ ਵੀ ਸੰਪਰਕ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -: