ਭਾਰਤੀ ਰੇਲਵੇ ਵੱਲੋਂ ਸਟੇਸ਼ਨਾਂ ‘ਤੇ ਵੱਡੇ ਬਦਲਾਅ ਕੀਤੇ ਜਾਂਦੇ ਰਹੇ ਹਨ। ਹੁਣ ਫਿਰੋਜ਼ਪੁਰ ਦੇ ਰੇਲਵੇ ਬੋਰਡ ਦੇ ਸਟੇਸ਼ਨਾਂ ‘ਤੇ ਯਾਤਰੀਆਂ ਦੀਆਂ ਸਹੂਲਤਾਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾ ਰਿਹਾ ਹੈ। ਰੇਲਵੇ ਫਿਰੋਜ਼ਪੁਰ ਦੇ 15 ਸਟੇਸ਼ਨਾਂ ‘ਤੇ ਲਿਫਟਾਂ ਅਤੇ ਆਟੋਮੈਟਿਕ ਪੌੜੀਆਂ ਯਾਨੀ ਐਸਕਲੇਟਰ ਲਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਲੁਧਿਆਣਾ, ਜਲੰਧਰ ਕੈਂਟ ਅਤੇ ਜੰਮੂ ਤਵੀ ਸਟੇਸ਼ਨਾਂ ‘ਤੇ ਵੀ ਅਪਗ੍ਰੇਡੇਸ਼ਨ ਦਾ ਕੰਮ ਚੱਲ ਰਿਹਾ ਹੈ, ਜਿਸ ਕਰਕੇ ਬਜ਼ੁਰਗਾਂ, ਔਰਤਾਂ ਅਤੇ ਬੱਚਿਆਂ ਤੋਂ ਇਲਾਵਾ ਦਿਵਿਆਂਗਾ ਤੋਂ ਇਲਾਵਾ ਭਾਰੀ ਸਮਾਨ ਲੈ ਕੇ ਜਾਣ ਵਾਲੇ ਯਾਤਰੀਆਂ ਨੂੰ ਵੀ ਫਾਇਦਾ ਮਿਲਣ ਵਾਲਾ ਹੈ।
ਰੇਲਵੇ ਦੀ ਡੀਆਰਐਮ ਸੀਮਾ ਸ਼ਰਮਾ ਦਾ ਕਹਿਣਾ ਹੈ ਕਿ ਰੇਲਵੇ ਨੇ ਜਿਨ੍ਹਾਂ ਸਟੇਸ਼ਨਾਂ ਨੂੰ ਅਪਗ੍ਰੇਡ ਕਰਨ ਲਈ ਚੁਣਿਆ ਹੈ, ਉਨ੍ਹਾਂ ਵਿੱਚ ਗੁਰਦਾਸਪੁਰ, ਊਧਮਪੁਰ, ਪਠਾਨਕੋਟ, ਹੁਸ਼ਿਆਰਪੁਰ, ਮੋਗਾ, ਫਿਰੋਜ਼ਪੁਰ ਕੈਂਟ, ਮੁਕਤਸਰ, ਫਾਜ਼ਿਲਕਾ, ਕੋਟਕਪੂਰਾ, ਢੰਡਾਰੀ ਕਲਾਂ, ਫਗਵਾੜਾ, ਫਿਲੌਰ, ਬੈਜਨਾਥ ਪਪਰੋਲਾ ਦੇ ਸਟੇਸ਼ਨ ਸ਼ਾਮਲ ਹਨ। ਯਾਤਰੀਆਂ ਦੀ ਸਹੂਲਤ ਲਈ ਇਨ੍ਹਾਂ ਸਟੇਸ਼ਨਾਂ ‘ਤੇ ਐਸਕੇਲੇਟਰ ਜਾਂ ਲਿਫਟਾਂ ਲਗਾਈਆਂ ਜਾਣਗੀਆਂ। ਜਲੰਧਰ ਕੈਂਟ ਤੋਂ ਇਲਾਵਾ ਲੁਧਿਆਣਾ ਅਤੇ ਜੰਮੂ ਤਵੀ ਸਟੇਸ਼ਨਾਂ ‘ਤੇ ਵੀ ਅਪਗ੍ਰੇਡੇਸ਼ਨ ਦਾ ਕੰਮ ਕੀਤਾ ਜਾ ਰਿਹਾ ਹੈ। ਲਿਫਟਾਂ ਲਗਾਉਣ ਦਾ ਕੰਮ ਵੀ ਇਨ੍ਹਾਂ ਹੀ ਵੱਡੇ ਸਟੇਸ਼ਨਾਂ ‘ਤੇ ਕੀਤਾ ਜਾਵੇਗਾ।
ਡੀ.ਆਰ.ਐਮ ਸੀਮਾ ਸ਼ਰਮਾ ਨੇ ਇਨ੍ਹਾਂ ਸਟੇਸ਼ਨਾਂ ‘ਤੇ ਲਗਾਈਆਂ ਜਾ ਰਹੀਆਂ ਲਿਫਟਾਂ ਅਤੇ ਆਟੋਮੈਟਿਕ ਪੌੜੀਆਂ ਦੀ ਸਹੀ ਢੰਗ ਨਾਲ ਵਰਤੋਂ ਕਰਨ ਦੀ ਅਪੀਲ ਕਰਦਿਆਂ ਯਾਤਰੀਆਂ ਨੂੰ ਹਦਾਇਤ ਕੀਤੀ ਕਿ ਲਿਫਟ ‘ਚ ਜ਼ਿਆਦਾ ਸਵਾਰੀਆਂ ਨਾ ਚੜ੍ਹਨ ਦੇਣ, ਐਮਰਜੈਂਸੀ ਬਟਨ ਨੂੰ ਬੇਲੋੜਾ ਨਾ ਦਬਾਉਣ, ਉਥੇ ਹੀ ਲੋੜ ਪੈਣ ‘ਤੇ ਆਟੋਮੈਟਿਕ ਪੌੜੀਆਂ ਦੀ ਵਰਤੋਂ ਕਰਨ।
ਇਹ ਵੀ ਪੜ੍ਹੋ : ਪੱਗ ‘ਤੇ ਟੋਪੀ ਪਾ ਕੇ ਵਿਵਾਦਾਂ ‘ਚ ਘਿਰੇ ਸਾਬਕਾ CM ਚੰਨੀ, ਮੰਗਣੀ ਪਈ ਮੁਆਫ਼ੀ!
ਇਸੇ ਭਾਰਤੀ ਰੇਲਵੇ ਨੇ ਕੁਝ ਸਮਾਂ ਪਹਿਲਾਂ ਐਲਾਨ ਕੀਤਾ ਸੀ ਕਿ ਦੇਸ਼ ਦੇ 1275 ਸਟੇਸ਼ਨਾਂ ਦਾ ਆਧੁਨਿਕੀਕਰਨ ਕੀਤਾ ਜਾਵੇਗਾ। ਅੰਮ੍ਰਿਤ ਭਾਰਤ ਸਟੇਸ਼ਨ ਸਕੀਮ ਦੇ ਨਾਂ ’ਤੇ ਨੀਤੀ ਤਿਆਰ ਕੀਤੀ ਗਈ ਹੈ, ਜਿਸ ਤਹਿਤ ਪੰਜਾਬ ਦੇ 30 ਰੇਲਵੇ ਸਟੇਸ਼ਨਾਂ ਸਮੇਤ ਵੱਖ-ਵੱਖ ਰਾਜਾਂ ਦੇ ਸਟੇਸ਼ਨਾਂ ਨੂੰ ਨਵਾਂ ਰੂਪ ਦਿੱਤਾ ਜਾਵੇਗਾ। ਸਟੇਸ਼ਨਾਂ ‘ਤੇ ਨਵੀਆਂ ਸੁਵਿਧਾਵਾਂ ਦੀ ਸ਼ੁਰੂਆਤ ਦੇ ਨਾਲ-ਨਾਲ ਪੁਰਾਣੀਆਂ ਸੁਵਿਧਾਵਾਂ ਨੂੰ ਵੀ ਅਪਗ੍ਰੇਡ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: