ਭਦੌੜ ਦੇ ਨੇੜਲੇ ਪਿੰਡ ਸੰਧੂ ਕਲਾਂ ਦੇ ਇੱਕ ਮਜ਼ਦੂਰ ਦੀ ਖ਼ੇਤ ਦਿਹਾੜੀ ਦੌਰਾਨ ਖੂਹ ਤੇ ਪਿੱਪਲ ਵੱਡਦੇ ਭੇਦਭਰੇ ਹਲਾਤਾਂ ‘ਚ ਮੌਤ ਹੋ ਗਈ ਸੀ। ਪਰਿਵਾਰ ਨੂੰ ਇਸਦੇ ਬਾਰੇ ਕਈ ਘੰਟਿਆਂ ਬਾਦ ਪਤਾ ਲੱਗਿਆ।
ਪਰਿਵਾਰ ਨੂੰ ਖ਼ੇਤ ਮਾਲਕ ਨੇ ਕਿਹਾ ਕਿ ਉਸਦੀ ਮੌਤ ਦਿਲ ਦੇ ਦੌਰੇ ਨਾਲ ਹੋਈ, ਜਦਕਿ ਸਰੀਰ ਸਾਰਾ ਸੜ੍ਹ ਚੁੱਕਿਆ ਸੀ ਤੇ ਜਾਪਦਾ ਕਰੰਟ ਲੱਗਣ ਨਾਲ ਮੌਤ ਹੋਈ ਤੇ ਲਾਸ਼ ਨੂੰ ਕੁਦਰਤੀ ਹਾਦਸਾ ਬਣਾਉਂਣ ਲਈ ਮੋਟਰ ਤੋਂ ਕਿੱਲਾ ਵਾਹੀ ਝੋਨੇ ‘ਚ ਸੁੱਟਿਆ ਗਿਆ।
ਵੀਡੀਓ ਲਈ ਕਲਿੱਕ ਕਰੋ -:
“Fastway ਤੋਂ 3 ਕਰੋੜ ਮੰਗਦਾ ਸੀ GST ਇੰਸਪੈਕਟਰ! ਹੁਣ ਹੱਥਾਂ ‘ਚ ਹੱਥਕੜੀਆਂ ਨੇ, Sting ਓਪਰੇਸ਼ਨ ਨੇ ਲਿਆਂਦਾ “
ਇਨਸਾਫ਼ ਲਈ ਭਦੌੜ ਬਰਨਾਲਾ-ਬਾਜਾਖਾਨਾ ਰੋਡ ਤੇ ਲਾਸ਼ ਰੱਖ ਪਰਿਵਾਰ ਪ੍ਰਦਰਸ਼ਨ ਕਰ ਰਿਹਾ ਸੀ ਤੇ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਨੇ ਦੇਰ ਰਾਤ ਪਹੁੰਚ ਡੀਐਸਪੀ ਤਪਾ ਦੀ ਹਾਜ਼ਰੀ ਚ ਪਰਿਵਾਰ ਦੀ ਵਿੱਤੀ ਮਦਦ ਤੇ ਕਾਨੂੰਨੀ ਕਾਰਵਾਈ ਦਾ ਭਰੋਸਾ ਦਿਵਾਇਆ। ਹੁਣ 12 ਵਜੇ ਦੇ ਕਰੀਬ ਭਦੌੜ ਤੋਂ ਲਾਸ਼ ਨੂੰ ਸੰਧੂ ਕਲਾਂ ਲਿਜਾਇਆ ਜਾ ਰਿਹਾ ਤੇ ਕਾਨੂੰਨੀ ਕਾਰਵਾਈ ਹੁੰਦਿਆਂ ਸਵੇਰੇ ਦਫ਼ਨਾਂ ਦਿੱਤੀ ਜਾਵੇਗੀ। ਮ੍ਰਿਤਕ ਮਨਜੂਰ ਅਲ਼ੀ ਆਪਣੇ ਪਿੱਛੇ ਤਿੰਨ ਛੋਟੀਆਂ ਧੀਆਂ ਤੇ ਪਤਨੀ ਛੱਡ ਗਿਆ। ਵਿਧਾਇਕ ਲਾਭ ਸਿੰਘ ਉੱਗੋਕੇ ਨੇ ਪਰਿਵਾਰ ਨੂੰ ਕਰਵਾਈ ਦਾ ਭਰੋਸਾ ਦੇ ਕੇ ਧਰਨਾ ਚਕਵਾਇਆ।