ਪੰਜਾਬ ਪੁਲਿਸ ਦੀ ਨਸ਼ਾ ਵਿਰੋਧੀ ਸਪੈਸ਼ਲ ਟਾਸਕ ਫੋਰਸ (STF) ਮੋਹਾਲੀ ਨੇ ਇੱਕ ਅਪਰੇਸ਼ਨ ਦੌਰਾਨ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਐਸਟੀਐਫ ਨੇ ਦੋ ਪੁਲਿਸ ਕਾਂਸਟੇਬਲਾਂ ਨੂੰ 5 ਗ੍ਰਾਮ ਹੈਰੋਇਨ ਸਣੇ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 19,000 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਦੋਵਾਂ ਨੇ ਕਥਿਤ ਤੌਰ ‘ਤੇ ਨਸ਼ੇੜੀ ਬੰਦੇ ਤੋਂ ਇਹ ਪੈਸੇ ਵਸੂਲੇ ਸਨ।
ਪੁਲਿਸ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਕਾਂਸਟੇਬਲਾਂ ਵਿੱਚੋਂ ਇੱਕ ਪੰਜਾਬੀ ਗਾਇਕ ਮਨਕੀਰਤ ਔਲਖ ਦਾ ਗੰਨਮੈਨ ਹੈ। ਫੜੇ ਗਏ ਵਿਅਕਤੀਆਂ ਦੀ ਪਛਾਣ ਥਾਣਾ ਮਟੌਰ ਵਿਖੇ ਤਾਇਨਾਤ ਕਾਂਸਟੇਬਲ ਗੁਰਇਕਬਾਲ ਸਿੰਘ ਅਤੇ ਸੀਨੀਅਰ ਕਾਂਸਟੇਬਲ ਦਲਵੀਰ ਸਿੰਘ ਵਜੋਂ ਹੋਈ ਹੈ। ਇਨ੍ਹਾਂ ਵਿੱਚ ਦੋ ਅਣਪਛਾਤੇ ਵਿਅਕਤੀ ਵੀ ਸ਼ਾਮਲ ਹਨ।
ਐਸਟੀਐਫ ਦੇ ਉਪ ਪੁਲਿਸ ਕਪਤਾਨ ਰਾਜੇਸ਼ ਕੁਮਾਰ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਐਨਡੀਪੀਐਸ ਐਕਟ, ਆਈਪੀਸੀ ਅਤੇ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਦੋਵੇਂ ਪੁਲਿਸ ਮੁਲਾਜ਼ਮ ਐੱਸ.ਟੀ.ਐੱਫ. ਦੇ ਨਾਂ ‘ਤੇ ਨਸ਼ੇੜੀਆਂ ਨੂੰ ਛੱਡਣ ਦੇ ਨਾਂ ‘ਤੇ ਪੈਸੇ ਵਸੂਲਦੇ ਸਨ। ਅੱਜ ਇੱਕ ਨਸ਼ੇੜੀ ਤੋਂ 5 ਗ੍ਰਾਮ ਨਸ਼ਾ ਮਿਲਣ ‘ਤੇ ਉਸ ਨੂੰ ਪੈਸੇ ਦੇਣ ਲਈ ਬਲੈਕਮੇਲ ਕਰਕੇ 19 ਹਜ਼ਾਰ ਰੁਪਏ ਤੇ 5 ਗ੍ਰਾਮ ਸਮੈਕ ਲੈ ਲਈ।
ਵੀਡੀਓ ਲਈ ਕਲਿੱਕ ਕਰੋ -: