ਪੰਜਾਬ ਵਿੱਚ ਟ੍ਰੈਫਿਕ ਨਿਯਮ ਬਦਲੇ ਗਏ ਹਨ, ਹੁਣ ਲੋਕਾਂ ਨੂੰ ਸੜਕਾਂ ‘ਤੇ ਨਿਕਲਣ ਲੱਗਿਆਂ ਖਾਸ ਧਿਆਨ ਰਖਣਾ ਪਏਗਾ, ਜੇ ਨਿਯਮਾਂ ਦੀ ਉਲੰਘਣਾ ਹੋਈ ਤਾਂ ਮੋਟਾ ਜੁਰਮਾਨਾ ਭਰਨਾ ਪਊਗਾ। ਇਸ ਸੰਬੰਧੀ ਮਾਨ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।
ਇਸ ਵਿੱਚ ਚਲਾਣ ਦੇ ਨਾਲ ਹੋਰ ਸ਼ਰਤਾਂ ਵੀ ਲਾਗੂ ਕੀਤੀਆਂ ਗਈਆਂ ਹਨ, ਜਿਸ ਵਿੱਚ ਨਿਯਮ ਤੋੜਨ ਵਾਲਿਆਂ ਨੂੰ ਸਕੂਲ ‘ਚ ਜਾ ਕੇ 9ਵੀਂ,10ਵੀਂ, 11ਵੀਂ, 12ਵੀਂ ਦੇ 20 ਵਿਦਿਆਰਥੀਆਂ ਨੂੰ 2 ਘੰਟੇ ਟ੍ਰੈਫਿਕ ਨਿਯਮਾਂ ਦਾ ਪਾਠ ਪੜ੍ਹਾਉਣਾ ਪਏਗਾ, ਲੈਕਚਰ ਪੂਰਾ ਕਰਨ ਤੋਂ ਬਾਅਦ ਨੋਡਲ ਅਫਸਰ ਜਾਰੀ ਸਰਟੀਫਿਕੇਟ ਕਰੇਗਾ, ਉਸ ਤੋਂ ਬਾਅਦ ਹੀ ਛੁਟਕਾਰਾ ਹੋਵੇਗਾ। ਇਸ ਤੋਂ ਇਲਾਵਾ ਹਸਪਤਾਲ ‘ਚ ਜਾ ਕੇ 2 ਘੰਟੇ ਮਰੀਜ਼ਾਂ ਦੀ ਸੇਵਾ ਕਰਨੀ ਪਏਗੀ ਤੇ ਬਲੱਡ ਬੈਂਕ ‘ਚ ਜਾ ਕੇ ਕਰਨਾ 1 ਯੂਨਿਟ ਖੂਨਦਾਨ ਕਰਨਾ ਪਏਗਾ।
ਤੈਅ ਸਪੀਡ ਤੋਂ ਤੇਜ਼ ਗੱਡੀ ਚਲਾਉਣ ‘ਤੇ ਪਹਿਲੀ ਵਾਰ 1000 ਰੁਪਏ ਜੁਰਮਾਨਾ ਹੋਵੇਗਾ ਤੇ 3 ਮਹੀਨਿਆਂ ਲਈ ਡਰਾਈਵਿੰਗ ਲਾਇਸੰਸ ਸਸਪੈਂਡ ਹੋਵੇਗਾ। ਦੂਜੀ ਵਾਰ 2000 ਰੁਪਏ ਜੁਰਮਾਨਾ ਦੇ ਨਾਲ 3 ਮਹੀਨਿਆਂ ਲਈ ਡਰਾਈਵਿੰਗ ਲਾਇਸੰਸ ਸਸਪੈਂਡ ਹੋਵੇਗਾ। ਚਲਾਣ ਹੋਣ ‘ਤੇ ਟਰਾਂਸਪੋਰਟ ਅਥਾਰਟੀ ਵੱਲੋਂ ਰਿਫਰੈਸ਼ਰ ਕੋਰਸ ਕਰਵਾਇਆ ਜਾਵੇਗਾ।
ਡਰਾਈਵਿੰਗ ਕਰਦੇ ਸਮੇਂ ਸ਼ਰਾਬ ਅਤੇ ਨਸ਼ੇ ਦੀ ਵਰਤੋਂ ਕਰਨ ‘ਤੇ ਪਹਿਲੀ ਵਾਰ 5000 ਰੁਪਏ ਦਾ ਜੁਰਮਾਨਾ ਤੇ 3 ਮਹੀਨਿਆਂ ਲਈ ਲਾਇਸੰਸ ਹੋਵੇਗਾ ਸਸਪੈਂਡ ਕੀਤਾ ਜਾਏਗਾ। ਦੂਜੀ ਵਾਰ 10 ਹਜ਼ਾਰ ਰੁਪਏ ਦੇ ਜੁਰਮਾਨੇ ਨਾਲ 3 ਮਹੀਨਿਆਂ ਲਈ ਲਾਇਸੰਸ ਸਸਪੈਂਡ ਹੋਵੇਗਾ।
ਇਹ ਵੀ ਪੜ੍ਹੋ : ਨਾਭਾ ‘ਚ ਵੱਡੀ ਲੁੱਟ, ਲੁਟੇਰੇ ਨੇ ਲੁੱਟਿਆ ਲੱਖਾਂ ਰੁਪਏ ਨਾਲ ਭਰਿਆ SBI ਦਾ ATM, CCTV ‘ਚ ਕੈਦ
ਗੱਡੀ ਓਵਰਲੋਡ ਚਲਾਉਣ ‘ਤੇ ਅਤੇ ਭਾਰ ਢੋਹਣ ਵਾਲੀ ਗੱਡੀ ‘ਚ ਸਵਾਰੀਆਂ ਬਿਠਾਉਣ ‘ਤੇ ਪਹਿਲੀ ਵਾਰ 20 ਹਜ਼ਾਰ ਰੁਪਏ ਦਾ ਜੁਰਮਾਨਾ ਹੋਵੇਗਾ। ਪ੍ਰਤੀ ਵਾਧੂ ਟਨ ਲਈ 2000 ਰੁਪਏ ਜੁਰਮਾਨਾ ਲਿਆ ਜਾਵੇਗਾ ਤੇ 3 ਮਹੀਨਿਆਂ ਲਈ ਸਸਪੈਂਡ ਹੋਵੇਗਾ ਲਾਇਸੰਸ। ਦੂਜੀ ਵਾਰ 40 ਹਜ਼ਾਰ ਰੁਪਏ ਜੁਰਮਾਨਾ, 2000 ਰੁਪਏ ਪ੍ਰਤੀ ਟਨ ਦਾ ਜੁਰਮਾਨੇ ਨਾਲ 3 ਮਹੀਨਿਆਂ ਲਈ ਲਾਇਸੰਸ ਸਸਪੈਂਡ ਹੋਵੇਗਾ।
ਦੋ ਪਹੀਆ ਵਾਹਨ ‘ਤੇ 2 ਤੋਂ ਵੱਧ ਸਵਾਰੀਆਂ ਬਿਠਾਉਣ ‘ਤੇ ਪਹਿਲੀ ਵਾਰ 1000 ਰੁਪਏ ਦਾ ਜੁਰਮਾਨਾ ਤੇ ਦੂਜੀ ਵਾਰ 2000 ਰੁਪਏ ਜੁਰਮਾਨਾ ਹੋਵੇਗਾ। ਇਸ ਤੋਂ ਇਲਾਵਾ ਦੋਨੋ ਵਾਰ 3 ਮਹੀਨਿਆਂ ਲਈ ਲਾਇਸੰਸ ਵੀ ਸਸਪੈਂਡ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਡਰਾਈਵਿੰਗ ਕਰਦੇ ਸਮੇਂ ਮੋਬਾਈਲ ਦੀ ਵਰਤੋਂ ਕਰਨ ‘ਤੇ ਪਹਿਲੀ ਵਾਰ 5000 ਰੁਪਏ ਦਾ ਜੁਰਮਾਨਾ ਤੇ ਦੂਜੀ ਵਾਰ 10 ਹਜ਼ਾਰ ਰੁਪਏ ਦਾ ਜੁਰਮਾਨਾ ਤੇ ਦੋਵੇਂ ਵਾਰ 3 ਮਹੀਨਿਆਂ ਲਈ ਲਾਇਸੰਸ ਸਸਪੈਂਡ ਹੋਵੇਗਾ।
ਰੈੱਡ ਲਾਈਟ ਜੰਪ ਕਰਨ ‘ਤੇ ਪਹਿਲੀ ਵਾਰ 1000 ਰੁਪਏ ਦਾ ਜੁਰਮਾਨਾ ਤੇ ਦੂਜੀ ਵਾਰ 2000 ਰੁਪਏ ਦਾ ਜੁਰਮਾਨਾ ਤੇ ਦੋਵੇਂ ਵਾਰ 3 ਮਹੀਨਿਆਂ ਲਈ ਲਾਇਸੰਸ ਸਸਪੈਂਡ ਹੋਵੇਗਾ।
ਨੋਟੀਫਿਕੇਸ਼ਨ ਵਿੱਚ ਇਹ ਵੀ ਹਿਦਾਇਤਾਂ ਦਿੱਤੀਆਂ ਗਈਆਂ ਹਨ ਕਿ ਚਲਾਣ ਕੱਟਣ ਵਾਲੇ ਅਧਿਕਾਰੀ ਦਾ ਰੈਂਕ ਘੱਟੋ-ਘੱਟ ਅਸਿਸਟੈਂਟ ਸਬ-ਇੰਸਪੈਕਟਰ ਦਾ ਹੋਵੇ। ਟਰਾਂਸਪੋਰਟ ਡਿਪਾਰਟਮੈਂਟ ਵੱਲੋਂ ਜਾਰੀ ਕੀਤੀਆਂ ਚਲਾਣ ਬੁੱਕਸ ‘ਤੇ ਵੀ ਚਲਾਣ ਕੱਟਿਆ ਜਾਵੇ।