ਸੋਸ਼ਲ ਮੀਡੀਆ ‘ਤੇ ਅਕਸਰ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ, ਜਿਸ ‘ਤੇ ਫਿਰ ਝਟਪਟ ਖ਼ਬਰਾ ਵੀ ਬਣ ਜਾਂਦੀਆਂ ਹਨ। ਅਜਿਹਾ ਹੀ ਇੱਕ ਵੀਡੀਓ ਸੋਸ਼ਲ਼ ਮੀਡੀਆ ‘ਤੇ ਹਾਲ ਹੀ ਵਿੱਚ ਵਾਇਰਲ ਹੋਇਆ, ਜਿਸ ਵਿੱਚ ਇੱਕ ਵੱਡੀ ਉਮਰ ਦੀ ਔਰਤ ਤੇ ਨੌਜਵਾਨ ਮੁੰਡੇ ਦਾ ਵਿਆਹ ਵਿਖਾਇਆ ਜਾ ਰਿਹਾ ਹੈ। ਇਸ ਵੀਡੀਓ ਨੂੰ ਅਸਲ ਮੰਨਕੇ ਹਿੰਦੀ ਤੇ ਪੰਜਾਬੀ ਮੀਡੀਆ ਨੇ ਖਬਰਾਂ ਵੀ ਛਾਪ ਦਿੱਤੀਆਂ ਪਰ ਜਦੋਂ ਇਸ ਦੀ ਅਸਲੀਅਤ ਦੀ ਜਾਂਚ ਕੀਤੀ ਗਈ ਤਾਂ ਇਸ ਵਿੱਚ ਕੋਈ ਸੱਚਾਈ ਨਹੀਂ ਨਿਕਲੀ।
ਦਰਅਸਲ ਇਹ ਵੀਡੀਓ ਇੱਕ ਸਕ੍ਰਿਪਟਿਡ ਨਾਟਕ ਸੀ ਜਿਸਦੀ ਬਿਨਾਂ ਜਾਂਚ ਕੀਤੀ ਮੀਡੀਆ ਅਦਾਰਿਆਂ ਨੇ ਖਬਰ ਪ੍ਰਕਾਸ਼ਿਤ ਕੀਤੀਆਂ। ਇਸ ਵੀਡੀਓ ਦੀ ਜਾਂਚ ਇੱਕ ਨਿਊਜ਼ ਚੈਨਲ ਨੇ ਹੀ ਕੀਤੀ।
ਜਾਂਚ ਦੌਰਾਨ ਕੀਵਰਡ ਸਰਚ ਵਿੱਚ ਇੱਕ ਮੀਡੀਆ ਰਿਪੋਰਟ ਵਿੱਚ Youtube ਵੀਡੀਓ ਦਾ ਸਾਂਝਾ ਕੀਤਾ ਗਿਆ ਲਿੰਕ ਮਿਲਿਆ, ਜਿਸ ਵਿੱਚ ਇੱਕ ਯੂਟਿਊਬਰ ਇਸ ਬਾਰੇ ਦੱਸ ਰਿਹਾ ਹੈ ਅਤੇ ਨਾਲ ਹੀ ਇਸ ਵੀਡੀਓ ਦਾ ਕ੍ਰੈਡਿਟ ਉਸ ਨੇ ਇੰਸਟਾਗ੍ਰਾਮ ਅਕਾਊਂਟ ‘ਟੈਕਪਰੇਸ਼’ ਨੂੰ ਦਿੱਤਾ।
ਜਾਂਚ ਵਿੱਚ ਪਤਾ ਲੱਗਾ ਕਿ ਇਹ ਵੀਡੀਓ ਯੂਜ਼ਰ ਵੱਲੋਂ 3 ਦਸੰਬਰ 2022 ਨੂੰ ਸਾਂਝਾ ਕੀਤਾ ਗਿਆ ਸੀ, ਜਿਸ ਵਿੱਚ ਲਿਖਿਆ ਸੀ ‘Mene Shaadi Karli’> ਇਸ ਅਕਾਊਂਟ ਨੂੰ ਖੰਗਾਲਣ ‘ਤੇ ਪਤਾ ਲੱਗਾ ਕਿ 2 ਦਿਨ ਪਹਿਲਾਂ ਇਸ ਅਕਾਊਂਟ ਨੇ ਵੀਡੀਓ ਸਾਂਝਾ ਕੀਤਾ, ਜਿਸ ਦੇ ਵਿੱਚ ਵਾਇਰਲ ਵੀਡੀਓ ਵਿੱਚ ਦਿਸ ਰਹੀ ਔਰਤ ਨੂੰ ਕਿਸੇ ਹੋਰ ਮੁੰਡੇ ਨਾਲ ਵਿਆਹ ਕਰਦੇ ਵੇਖਿਆ ਜਾ ਸਕਾਦ ਸੀ। ਇਸ ਵੀਡੀਓ ਵਿਚ ਇਹ ਔਰਤ ਆਪਣੇ ਆਪ ਨੂੰ 52 ਦਾ ਦੱਸ ਰਹੀ ਹੈ ਅਤੇ ਮੁੰਡਾ ਆਪਣੇ ਆਪ ਨੂੰ 22 ਸਾਲਾਂ ਦਾ ਦੱਸ ਰਿਹਾ ਹੈ। ਯੂਜ਼ਰ ਨੇ ਇਸ ਵੀਡੀਓ ਨੂੰ ਸਾਂਝਾ ਕਰਦਿਆਂ ਲਿਖਿਆ, “Shaadi Ho Gayi ????”
ਇਸ ਤੋਂ ਬਾਅਦ ਯੂਜ਼ਰ ਦੇ ਫੇਸਬੁੱਕ ਅਕਾਊਂਟ ‘ਤੇ ਸਤੰਬਰ 2022 ਦਾ ਇੱਕ ਵੀਡੀਓ ਮਿਲਿਆ ਜਿਸ ਦੇ ਵਿੱਚ ਵਾਇਰਲ ਵੀਡੀਓ ਵਿੱਚ ਦਿਸ ਰਿਹਾ ਮੁੰਡਾ ਇੱਕ ਕੁੜੀ ਨਾਲ ਵੇਖਿਆ ਜਾ ਸਕਦਾ ਸੀ। ਇਸ ਵੀਡੀਓ ਵਿੱਚ ਮੁੰਡਾ ਕੁੜੀ ਨੇ ਗਲ ਵਿੱਚ ਹਾਰ ਪਾਏ ਹੋਏ ਸਨ ਪਰ ਮੁੰਡਾ ਕੁੜੀ ਨਾਲ ਵਿਆਹ ਕਰਨ ਤੋਂ ਮਨ੍ਹਾ ਕਰ ਰਿਹਾ ਸੀ, ਜਿਸ ਤੋਂ ਸਾਫ ਪਤਾ ਲੱਗਦਾ ਹੈ ਕਿ ਵਾਇਰਲ ਹੋ ਰਿਹਾ ਵੀਡੀਓ ਇੱਕ ਸਕ੍ਰਿਪਟਿਡ ਨਾਟਕ ਹੈ ਜੋਕਿ ਕਲਾਕਾਰਾਂ ਵੱਲੋਂ ਬਣਾਇਆ ਗਿਆ ਹੈ। ਮੀਡੀਆ ਅਦਾਰਿਆਂ ਨੇ ਬਿਨਾਂ ਜਾਂਚ ਕੀਤਿਆਂ ਇਸ ਖਬਰ ਨੂੰ ਛਾਪ ਦਿੱਤਾ ਸੀ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਇਹ ਵੀ ਪੜ੍ਹੋ : ਪੱਤਰਕਾਰਾਂ ਨਾਲ ਭਿੜੇ ਐਲਨ ਮਸਕ, ਬੰਦ ਹੋਇਆ ਟਵਿੱਟਰ ਸਪੇਸ, ਜਾਣੋ ਪੂਰਾ ਮਾਮਲਾ