ਭਾਰਤ ਜੋੜੋ ਯਾਤਰਾ ਦੀਆਂ ਹਰ ਰੋਜ਼ ਨਵੀਆਂ ਤਸਵੀਰਾਂ ਆਉਂਦੀਆਂ ਹਨ। ਇਸ ਦੌਰਾਨ ਮਹਿਬੂਬਾ ਮੁਫਤੀ ਅਵੰਤੀਪੁਰਾ ‘ਚ ਚੱਲ ਰਹੀ ਯਾਤਰਾ ‘ਚ ਸ਼ਾਮਲ ਹੋਈ। ਇਸ ਦੌਰਾਨ ਮੁਫਤੀ ਨੇ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ ਗਲੇ ਲਗਾਇਆ।
ਜੰਮੂ-ਕਸ਼ਮੀਰ ਦੀ ਸਾਬਕਾ ਸੀ.ਐੱਮ. ਮਹਿਬੂਬਾ ਮੁਫਤੀ ਨੇ ਵੀ ਪ੍ਰਿਅੰਕਾ ਗਾਂਧੀ ਨੂੰ ਵੀ ਜੱਫੀ ਪਾਈ, ਜਿਸ ਵਿੱਚ ਪ੍ਰਿਅੰਕਾ ਗਾਂਧੀ ਹੱਸਦੀ ਨਜ਼ਰ ਆ ਰਹੀ ਹੈ। ਦੱਸ ਦੇਈਏ ਕਿ ਸ਼ਨੀਵਾਰ (28 ਜਨਵਰੀ) ਸਵੇਰੇ ਅਵੰਤੀਪੁਰਾ ਤੋਂ ਯਾਤਰਾ ਮੁੜ ਸ਼ੁਰੂ ਹੋਈ। ਇੱਕ ਦਿਨ ਪਹਿਲਾਂ, ਪਾਰਟੀ ਨੇ ਸੁਰੱਖਿਆ ਵਿੱਚ ਕਮੀਆਂ ਦੇ ਦੋਸ਼ਾਂ ਤੋਂ ਬਾਅਦ ਯਾਤਰਾ ਨੂੰ ਅਸਥਾਈ ਤੌਰ ‘ਤੇ ਅਨੰਤਨਾਗ ਜ਼ਿਲ੍ਹੇ ਵਿੱਚ ਰੋਕ ਦਿੱਤਾ ਗਿਆ ਸੀ।
ਜੰਮੂ-ਕਸ਼ਮੀਰ ‘ਚ ਰਾਹੁਲ ਗਾਂਧੀ ਦੇ ਨਾਲ ਉਨ੍ਹਾਂ ਦੀ ਭੈਣ ਅਤੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਵੀ ਯਾਤਰਾ ‘ਚ ਸ਼ਾਮਲ ਹੋਈ। ਇਸ ਦੌਰਾਨ ਦੋਵਾਂ ਨੇ ਇੱਕ-ਦੂਜੇ ਨੂੰ ਜੱਫੀ ਪਾਈ।
ਕਾਂਗਰਸ ਨੇ ਟਵੀਟ ਕੀਤਾ ਕਿ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਸ਼ਨੀਵਾਰ (28 ਜਨਵਰੀ) ਨੂੰ ਭਾਰਤ ਜੋੜੋ ਯਾਤਰਾ ‘ਚ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਭਾਰਤ ਸ਼ਾਮਲ ਹੋ ਰਿਹਾ ਹੈ। ਟੀਚਾ ਇੱਕ ਹੈ – ਪਿਆਰ ਅਤੇ ਸਦਭਾਵਨਾ ਦਾ ਸੰਦੇਸ਼।
ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਦੀ ਮੁਖੀ ਮਹਿਬੂਬਾ ਮੁਫਤੀ ਸ਼ਨੀਵਾਰ (28 ਜਨਵਰੀ) ਨੂੰ ਅਵੰਤੀਪੁਰਾ ਵਿੱਚ ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ ਦੇ ਨਾਲ ਕਦਮ-ਦਰ-ਕਦਮ ਚਲਦੀ ਦਿਖਾਈ ਦਿੱਤੀ। ਯਾਤਰਾ ਵਿੱਚ ਪੀਡੀਪੀ ਵਰਕਰਾਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।
ਮਹਿਬੂਬਾ ਮੁਫਤੀ ਨੇ ਟਵੀਟ ਕੀਤਾ ਕਿ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਭਾਰਤ ਜੋੜੋ ਯਾਤਰਾ ਕਸ਼ਮੀਰ ਲਈ ਤਾਜ਼ੀ ਹਵਾ ਦੇ ਸਾਹ ਵਾਂਗ ਹੈ। ਸਾਲ 2019 ਤੋਂ ਬਾਅਦ ਅਜਿਹੀ ਹਵਾ ਚੱਲੀ ਹੈ ਕਿ ਇੰਨੇ ਕਸ਼ਮੀਰੀ ਲੋਕ ਬਾਹਰ ਆ ਗਏ ਹਨ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਇਹ ਵੀ ਪੜ੍ਹੋ : ਕੈਂਸਰ ਨਾਲ ਜੂਝ ਰਹੀ ਮਾਂ ਦਾ ਖਿਆਲ ਰਖਣ ਲਈ ਲੀਵ ‘ਤੇ ਗਏ ਮੁਲਾਜ਼ਮ ਦੀ ਗੂਗਲ ਨੇ ਕੀਤੀ ਛੁੱਟੀ!