ਅੰਮ੍ਰਿਤਸਰ : ਮਿਸ ਯੂਨੀਵਰਸ ਦਾ ਖਿਤਾਬ ਜਿੱਤਣ ਤੋਂ ਬਾਅਦ ਪਹਿਲੀ ਵਾਰ ਹਰਨਾਜ਼ ਕੌਰ ਸੰਧੂ ਸ਼ੁੱਕਰਵਾਰ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੀ। ਉਸ ਨੇ ਮੱਥਾ ਟੇਕ ਕੇ ਅਕਾਲ ਪੁਰਖ ਦਾ ਅਸ਼ੀਰਵਾਦ ਲਿਆ। ਹਰਨਾਜ਼ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਕੇ ਸਰੱਬਤ ਦੇ ਭਲੇ ਦੀ ਅਰਦਾਸ ਕੀਤੀ। ਉਸ ਨੇ ਗੁਰੂ ਕੀ ਬਾਣੀ ਵੀ ਸਰਵਣ ਕੀਤੀ। ਹਰਨਾਜ਼ ਸੰਧੂ ਦੇ ਸ੍ਰੀ ਦਰਬਾਰ ਸਾਹਿਬ ਪਹੁੰਚਣ ‘ਤੇ ਵੱਡੀ ਗਿਣਤੀ ਵਿੱਚ ਭੀੜ ਉਸ ਦੀ ਇੱਕ ਝਲਕ ਪਾਉਣ ਲਈ ਉਮੜ ਪਈ।
ਦੱਸ ਦਈਏ ਕਿ 21 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਹਰਨਾਜ਼ ਸੰਧੂ ਨੇ ਭਾਰਤ ਨੂੰ ਮਿਸ ਯੂਨੀਵਰਸ 2021 ਦਾ ਖਿਤਾਬ ਦਿਵਾ ਕੇ ਦੇਸ਼ ਦਾ ਮਾਣ ਵਧਾਇਆ ਹੈ। ਉਸ ਨੇ 80 ਦੇਸ਼ਾਂ ਦੇ ਪ੍ਰਤੀਯੋਗੀਆਂ ਨੂੰ ਹਰਾ ਕੇ ਇਹ ਖਿਤਾਬ ਜਿੱਤਿਆ।
ਜ਼ਿਕਰਯੋਗ ਹੈ ਕਿ ਮਿਸ ਯੂਨੀਵਰਸ ਦਾ ਖਿਤਾਬ ਜਿੱਤਣ ਦੇ 3 ਮਹੀਨੇ ਬਾਅਦ ਹੀ ਹਰਨਾਜ਼ ਨੂੰ ਬਾਡੀ ਸ਼ੇਮਿੰਗ ਦਾ ਸ਼ਿਕਾਰ ਹੋਣਾ ਪਿਆ। ਜਦੋਂ ਉਸਨੇ ਲੈਕਮੇ ਫੈਸ਼ਨ ਵੀਕ 2022 ਵਿੱਚ ਰੈਂਪ ਵਾਕ ਕੀਤਾ, ਤਾਂ ਹਰ ਕੋਈ ਉਸਦੀ ਤਬਦੀਲੀ ਨੂੰ ਦੇਖ ਕੇ ਹੈਰਾਨ ਰਹਿ ਗਿਆ। ਉਸ ਦੇ ਵਧੇ ਹੋਏ ਭਾਰ ਦੀ ਹਰ ਪਾਸੇ ਚਰਚਾ ਹੋਣ ਲੱਗੀ।
ਹਾਲਾਂਕਿ ਹਰਨਾਜ਼ ਨੇ ਆਪਣੇ ਵਧੇ ਹੋਏ ਭਾਰ ਦਾ ਕਾਰਨ ਦੱਸ ਦੇ ਟ੍ਰੋਲ ਕਰਨ ਵਾਲਿਆਂ ਦਾ ਮੂੰਹ ਬੰਦ ਕਰ ਦਿੱਤਾ। ਚੰਡੀਗੜ੍ਹ ‘ਚ ਕੀਤੀ ਪ੍ਰੈੱਸ ਕਾਨਫਰੰਸ ‘ਚ ਉਸ ਨੇ ਕਿਹਾ ਕਿ ਮੈਂ ਆਪਣੇ ਸਰੀਰ ਦੀ ਇੱਜ਼ਤ ਕਰਦੀ ਹਾਂ। ਮੈਨੂੰ ‘ਸੇਲੀਏਕ ਦੀ’ ਬਿਮਾਰੀ ਹੈ। ਲੋਕ ਨਹੀਂ ਜਾਣਦੇ ਕਿ ਮੈਨੂੰ ਗਲੂਟਨ ਤੋਂ ਐਲਰਜੀ ਹੈ। ਹਰਨਾਜ਼ ਦੇ ਬਿਆਨ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਉਸਦਾ ਭਾਰ ਕਿਉਂ ਵਧਿਆ ਹੈ।
ਵੀਡੀਓ ਲਈ ਕਲਿੱਕ ਕਰੋ -: