ਕੈਨੇਡਾ ਤੋਂ ਇੱਕ ਹੋਰ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ। ਕੈਨੇਡਾ ਵਿਚ ਜਲੰਧਰ ਦੇ ਰਹਿਣ ਵਾਲੇ ਇਕ ਪੰਜਾਬੀ ਮੁੰਡੇ ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਜਸਕਰਨ ਸਿੰਘ (22) ਵੱਜੋਂ ਹੋਈ ਹੈ। ਦੱਸ ਦੇਈਏ ਕਿ ਮ੍ਰਿਤਕ ਸਾਬਕਾ ਜ਼ਿਲਾ ਪ੍ਰੀਸ਼ਦ ਮੈਂਬਰ ਅਤੇ ਮਾਰਕੀਟ ਕਮੇਟੀ ਲੋਹੀਆਂ ਖਾਸ ਦੇ ਵਾਈਸ ਚੇਅਰਮੈਨ ਜਸਵੰਤ ਸਿੰਘ ਜੋਸਨ ਅਤੇ ਦਾ ਪੁੱਤਰ ਸੀ। ਕੈਨੇਡਾ ‘ਤੋਂ ਆਈ ਇਸ ਖ਼ਬਰ ਦਾ ਜਸਵੰਤ ਸਿੰਘ ਜੋਸਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਗਹਿਰਾ ਸਦਮਾ ਲੱਗਿਆ।
ਜਾਣਕਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਜਸਕਰਨ ਸਿੰਘ ਜੋਸਨ ਪਿਛਲੇ ਕੁਝ ਦਿਨਾਂ ਤੋਂ ਕੈਨੇਡਾ ਦੇ ਸ਼ਹਿਰ ਕੈਲਗਰੀ ਤੋਂ ਲਾਪਤਾ ਸੀ। ਇਸ ਸਬੰਦੀ ਕੈਨੇਡੀਅਨ ਪੁਲਿਸ ਨੂੰ ਸੂਚਨਾ ਵੀ ਦਿੱਤੀ ਗਈ ਸੀ। ਪੁਲਿਸ ਵੱਲੋਂ ਲਾਪਤਾ ਜਸਕਰਨ ਸਿੰਘ ਦੀ ਤਲਾਸ਼ ਕੀਤੀ ਜਾ ਰਹੀ ਸੀ। ਇਸ ਦੌਰਾਨ ਅੱਜ ਸਵੇਰੇ ਜਸਕਰਨ ਸਿੰਘ ਜੋਸਨ ਦੀ ਮ੍ਰਿਤਕ ਦੇਹ ਇੱਕ ਗੱਡੀ ਵਿੱਚ ਮਿਲੀ। ਪੁਲਿਸ ਨੇ ਇਹ ਸੂਚਨਾ ਮ੍ਰਿਤਕ ਦੇ ਪਰਿਵਾਰ ਨੂੰ ਦਿੱਤੀ।
ਇਹ ਵੀ ਪੜ੍ਹੋ : ਲੁਧਿਆਣਾ : ਸਕੂਲ ਜਾ ਰਹੀ ਟੀਚਰ ਨਾਲ ਭਿਆਨਕ ਸੜਕ ਹਾਦਸਾ, ਮੌਕੇ ‘ਤੇ ਮੌਤ
ਇਸ ਸੂਚਨਾ ‘ਤੋਂ ਬਾਅਦ ਪਿੰਡ ਸਿੱਧੂਪੁਰ ਵਿੱਚ ਜੋਸਨ ਪਰਿਵਾਰ ਦੇ ਘਰ ਅਤੇ ਲੋਹੀਆਂ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਦੱਸ ਦੇਈਏ ਕਿ ਇਸ ਦੁੱਖ ਦੀ ਘੜੀ ਵਿੱਚ ਸਿਆਸੀ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਸਮੇਤ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ, ਹਲਕਾ ਇੰਚਾਰਜ ਰਤਨ ਸਿੰਘ ਕੱਕੜ ਕਲਾਂ, ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਨੇ ਦੁੱਖ ਸਾਂਝਾ ਕੀਤਾ।
ਵੀਡੀਓ ਲਈ ਕਲਿੱਕ ਕਰੋ -: