ਪੰਜਾਬ ਕਾਂਗਰਸ ਉਪ ਪ੍ਰਧਾਨ ਤੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਫਰੀਦਕੋਟ ਕੋਰਟ ਵਿਚ ਜ਼ਮਾਨਤ ਅਰਜ਼ੀ ਲਗਾਈ ਸੀ ਜਿਸ ‘ਤੇ ਐਡੀਸ਼ਨਲ ਡਿਸਟ੍ਰਿਕਟ ਤੇ ਸੈਸ਼ਨ ਜੱਜ ਜਗਦੀਪ ਸਿੰਘ ਮਰੋਕ ਦੀ ਅਦਾਲਤ ਨੇ ਦੋਵੇਂ ਪੱਖਾਂ ਦੀਆਂ ਦਲੀਲਾਂ ਸੁਣਨ ਦੇ ਬਾਅਦ ਕੁਸ਼ਲਦੀਪ ਸਿੰਘ ਉਰਫ ਕਿੱਕੀ ਢਿੱਲੋਂ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਹੈ।
ਢਿੱਲੋਂ ਆਦਮਨ ਤੋਂ ਵਧ ਜਾਇਦਾਦ ਮਾਮਲੇ ਵਿਚ ਜੇਲ੍ਹ ਵਿਚ ਹਨ ਤੇ 2 ਦਿਨ ਬਾਅਦ 7 ਜੂਨ ਨੂੰ ਇਸੇ ਕੇਸ ਵਿਚ ਉਨ੍ਹਾਂ ਦੀ ਪੇਸ਼ੀ ਹੈ ਪਰ ਇਸ ਤੋਂ ਪਹਿਲਾਂ ਉਨ੍ਹਾਂ ਨੇ ਜ਼ਮਾਨਤ ਲਈ ਅਰਜ਼ੀ ਲਗਾ ਦਿੱਤੀ ਸੀ।
ਦੱਸ ਦੇਈਏ ਕਿ 12 ਦਿਨ ਪਹਿਲਾਂ ਵਿਜੀਲੈਂਸ ਦੀ ਰਿਮਾਂਡ ਖਤਮ ਹੋਣ ‘ਤੇ ਅਦਾਲਤ ਨੇ ਉਨ੍ਹਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿਚ ਭੇਜਿਆ ਸੀ। ਢਿੱਲੋਂ ਨੂੰ ਆਮਦਨ ਤੋਂ ਵਧ ਜਾਇਦਾਦ ਮਾਮਲੇ ਵਿਚ 16 ਮਈ ਨੂੰ ਫਿਰੋਜ਼ਪੁਰ ਵਿਜੀਲੈਂਸ ਦਫਤਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਵਿਜੀਲੈਂਸ ਨੇ ਉਨ੍ਹਾਂ ਨੂੰ ਫਰੀਦਕੋਟ ਅਦਾਲਤ ਵਿਚ 17 ਮਈ ਨੂੰ ਪੇਸ਼ ਕਰਕੇ 10 ਦਿਨ ਦੀ ਪੁਲਿਸ ਰਿਮਾਂਡ ਮੰਗੀ ਪਰ ਅਦਾਲਤ ਨੇ 22 ਮਈ ਤੱਕ 5 ਦਿਨ ਦੀ ਵਿਜੀਲੈਂਸ ਰਿਮਾਂਡ ਦਿੱਤੀ।
ਇਹ ਵੀ ਪੜ੍ਹੋ : ਪ੍ਰਾਈਵੇਟ ਸਕੂਲਾਂ ਦਾ ਫਰਮਾਨ, ਨਸ਼ਾ ਵੇਚਣ ਵਾਲਿਆਂ ਦੇ ਬੱਚਿਆਂ ਨੂੰ ਨਹੀਂ ਮਿਲੇਗਾ ਦਾਖਲਾ
ਵਿਜੀਲੈਂਸ ਵੱਲੋਂ ਢਿੱਲੋਂ ਨੂੰ ਅਦਾਲਤ ਵਿਚ ਪੇਸ਼ ਕਰਕੇ 3 ਦਿਨ ਹੋਰ ਦੀ ਰਿਮਾਂਡ ਇਹ ਕਹਿੰਦੇ ਹੋਏ ਮੰਗੀ ਕਿ ਢਿੱਲੋਂ ਸਵਾਲ ਦਾ ਜਵਾਬ ਨਹੀਂ ਦੇ ਰਹੇ ਜਦੋਂ ਕਿ ਇਨ੍ਹਾਂ ਤੋਂ ਅਜੇ ਹੋਰ ਜਾਣਕਾਰੀਆਂ ਹਾਸਲ ਕਰਨੀਆਂ ਬਾਕੀ ਹਨ ਪਰ ਅਦਾਲਤ ਵੱਲੋਂ 2 ਦਿਨ ਦੀ ਰਿਮਾਂਡ ਮਨਜ਼ੂਰ ਕੀਤੀ ਗਈ। 24 ਮਈ ਨੂੰ ਦੁਪਹਿਰ 2 ਦਿਨ ਦੀ ਵਿਜੀਲੈਂਸ ਰਿਮਾਂਡ ਖਤਮ ਹੋਣ ‘ਤੇ ਅਦਾਲਤ ਨੇ ਕਿੱਕੀ ਢਿੱਲੋਂ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿਚ ਜੇਲ੍ਹ ਭੇਜ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: