ਸਰਕਾਰ ਨੇ ਕਿਸਾਨਾਂ ਦੀ ਸਹੂਲਤ ਲਈ ਐਤਵਾਰ ਨੂੰ ਕਣਕ ਖਰੀਦ ਪ੍ਰਕਿਰਿਆ ਨੂੰ 31 ਮਈ ਤੱਕ ਵਧਾ ਦਿੱਤਾ ਹੈ। ਸਰਕਾਰ ਨੇ ਵਧਦੀਆਂ ਕੀਮਤਾਂ ਤੇ ਖੁਰਾਕੀ ਸੁਰੱਖਿਆ ਨੂੰ ਮਜ਼ਬੂਤ ਕਰਨ ਕਰਕੇ ਕਣਕ ਦੀ ਬਰਾਮਦ ‘ਤੇ ਬੈਨ ਲਾਉਣ ਮਗਰੋਂ ਇਹ ਐਲਾਨ ਕੀਤਾ ਹੈ।
ਕੇਂਦਰੀ ਮੰਤਰੀ ਪੀਊਸ਼ ਗੋਇਲ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੇ ਆਰਥਿਕ ਵਿਕਾਸ ਲਈ ਵਚਨਬੱਧ ਹੈ। ਸਰਕਾਰ ਨੇ ਇਸ ਤੋਂ ਪਹਿਲਾਂ ਮਹਿੰਗਾਈ ਦੇ ਦਬਾਅ ‘ਚ ਕਣਕ ਬਰਾਮਦ ‘ਤੇ ਤੁਰੰਤ ਪ੍ਰਭਾਵ ਨਾਲ ਬੈਨ ਲਾ ਦਿੱਤਾ ਗਿਆ ਸੀ।
ਹਾਲਾਂਕਿ, ਬਰਾਮਦ ‘ਤੇ ਪਾਬੰਦੀ ਦੇ ਨੋਟੀਫਿਕੇਸ਼ਨ ਤੋਂ ਪਹਿਲਾਂ ਜਿਨ੍ਹਾਂ ਐਕਸਪੋਰਟਸ ਨੇ ਕਾਂਸਟ੍ਰੈਕਟ ਕਰ ਲਿਆ ਹੈ, ਉਨ੍ਹਾਂ ਨੂੰ ਕਣਕ ਵਿਦੇਸ਼ ਭੇਜਣ ਦੀ ਇਜਾਜ਼ਤ ਦਿੱਤੀ ਗਈ ਹੈ। ਨੋਟੀਫਿਕੇਸ਼ਨ ਵਿੱਚ ਸਪੱਸ਼ਟ ਤੌਰ ‘ਤੇ ਕਿਹਾ ਗਿਆ ਹੈ ਕਿ ਕਿਸੇ ਹੋਰ ਦੇਸ਼ ਦੀ ਖੁਰਾਕੀ ਸੁਰੱਖਿਆ ਜਾਂ ਉਥੇ ਦੀਆਂ ਲੋੜਾਂ ਦੇ ਮੱਦੇਨਜ਼ਰ ਸਰਕਾਰ ਦੀ ਇਜਾਜ਼ਤ ਨਾਲ ਉਥੇ ਕਣਕ ਦੀ ਬਰਾਮਦ ਕੀਤੀ ਜਾ ਸਕੇਗੀ। ਇਸ ਤਰ੍ਹਾਂ ਦੀ ਬਰਾਮਦ ਸੰਬੰਧਤ ਦੇਸ਼ ਦੀ ਸਰਕਾਰ ਦੀ ਬੇਨਤੀ ‘ਤੇ ਨਿਰਭਰ ਕਰੇਗੀ।
ਕੰਜ਼ਿਊਮਰਸ ਏਅਫੇਰਸ, ਫੂਡ ਐਂਡ ਡਿਸਟ੍ਰੀਬਿਊਸ਼ਨ ਮੰਤਰਾਲਾ ਨੇ ਕਿਹਾ ਕਿ ਮੌਜੂਦਾ ਭੂ-ਸਿਆਸੀ ਸਥਿਤੀ ਤੇ ਬਾਜ਼ਾਰ ਮੁੱਲ ਕੇਂਦਰੀ ਪੂਲ ਦੇ ਤਹਿਤ ਮੌਜੂਦਾ ਰਬੀ ਮਾਰਕੀਟਿੰਗ ਸੀਜ਼ਨ 2022-23 ਦੌਰਾਨ ਕਣਕ ਦੀ ਅਨੁਮਾਨਤ ਖਰੀਦ ਨੂੰ ਪ੍ਰਭਾਵਿਤ ਕਰ ਸਕਦੇ ਹਨ।’ ਮੰਤਰਾਲੇ ਨੇ ਇਸ ਦੇ ਨਾਲ ਹੀ ਕਿਹਾ ਹੈ ਕਿ ਸਰਕਾਰ ਨੇ ਕਣਕ ਦੇ ਐਕਸਪੋਰਟ ਨੂੰ ਵੀ ਕੰਟਰੋਲ ਕੀਤਾ ਹੈ। ਲਾਈਵਮਿੰਟ ਨੇ ਮੰਤਰਾਲੇ ਦੇ ਹਵਾਲੇ ਨਾਲ ਦੱਸਿਆ ਹੈ ਕਿ ਕਿਸਾਨਾਂ ਦੇ ਹਿੱਤ ਵਿੱਚ ਤੇ ਰਾਜ ਸਰਕਾਰਾਂ ਦੀ ਬੇਨਤੀ ‘ਤੇ ਇਹ ਫੈਸਲਾ ਲਿਆ ਗਿਆ ਹੈ ਕਿ ਸਾਰੇ ਸੰਬੰਧਤ ਰਾਜ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਤੇ ਐੱਫ.ਸੀ.ਆਈ. ਕਣਕ ਦੀ ਖਰੀਦ ਜਾਰੀ ਰਖ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਕਿਸਾਨ ਆਪਣੀ ਕਣਕ ਰਾਜ ਜਾਂ ਐੱਫ.ਸੀ.ਆਈ. ਨੂੰ ਵੇਚ ਸਕਦੇ ਹਨ। ਕੇਂਦਰੀ ਪੂਲ ਦੇ ਅਧੀਨ ਮਿਨਿਮਮ ਸਪੋਰਟ ਪ੍ਰਾਈਸ (MSP) ‘ਤੇ ਖਰੀਦ ਹੋਵੇਗੀ। ਭਾਰਤ ਵਿੱਚ ਕਣਕ ਦੀ ਖਰੀਦ ਜਾਰੀ ਹੈ। ਮੌਜੂਦਾ ਰਬੀ ਮਾਰਕੀਟ ਸੀਜ਼ਨ 2022-23 ਵਿੱਚ 14 ਮਈ, 2022 ਤੱਕ 180 ਮੀਟ੍ਰਕ ਟਨ ਕਣਕ ਦੀ ਖਰੀਦ ਹੋਈ ਹੈ। ਪਿਛਲੇ ਸਾਲ ਇਸੇ ਮਿਆਦ ਵਿੱਚ 367 ਲੱਖ ਮੀਟ੍ਰਕ ਟਨ ਕਣਕ ਦੀ ਖਰੀਦ ਹੋਈ ਸੀ।