ਮੋਹਾਲੀ : ਮੋਹਾਲੀ ਦੇ ਸੈਕਟਰ 77 ਸਥਿਤ ਪੰਜਾਬ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ ‘ਤੇ 9 ਮਈ ਨੂੰ ਹੋਏ ਗ੍ਰੇਨੇਡ ਹਮਲੇ ਤੋਂ ਦੋ ਹਫ਼ਤਿਆਂ ਬਾਅਦ, ਇਸ ਹਮਲੇ ਨੂੰ ਅੰਜਾਮ ਦੇਣ ਵਾਲੇ ਦੋ ਵਿਅਕਤੀਆਂ ਦੀ ਪਛਾਣ ਕੀਤੀ ਗਈ ਹੈ। ਇਨ੍ਹਾਂ ਦੋ ਵਿਅਕਤੀਆਂ ਵਿਚੋਂ ਇਕ ਹਰਿਆਣਾ ਦੇ ਝੱਜਰ ਅਤੇ ਦੂਜਾ ਉਤਰ ਪ੍ਰਦੇਸ਼ ਦੇ ਫੈਜ਼ਾਬਾਦ ਦਾ ਹੈ। ਇਨ੍ਹਾਂ ਦੋਵਾਂ ਨੇ ਚੜਤ ਸਿੰਘ ਦੇ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮੋਹਾਲੀ ਇੰਟੈਲੀਜੈਂਸ ਆਰਪੀਜੀ ਹਮਲੇ ਦੇ ਦੋਸ਼ੀਆਂ ਨੂੰ ਇਸ ਹਮਲੇ ਨੂੰ ਅੰਜਾਮ ਦੇਣ ਲਈ ਵੱਡੀ ਰਕਮ ਦਿੱਤੀ ਗਈ ਸੀ।
ਹਮਲਾ ਕਰਨ ਵਾਲੇ ਇਹ ਤਿੰਨੋਂ ਅਜੇ ਤੱਕ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ। ਡੀਜੀਪੀ ਪਹਿਲਾਂ ਹੀ ਦੱਸ ਚੁੱਕੇ ਹਨ ਕੇ ਇਸ ਹਮਲੇ ਪਿੱਛੇ ਬੱਬਰ ਖ਼ਾਲਸਾ ਅੰਤਰਰਾਸ਼ਟਰੀ ਗਰੁੱਪ ਦਾ ਹੱਥ ਹੈ। ਡੀਜੀਪੀ ਵੀਕੇ ਭਾਵਰਾ ਪੰਜਾਬ ਨੇ ਮੋਹਾਲੀ ਇੰਟੈਲੀਜੈਂਸ ਬਲਾਸਟ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ ਸਨ। ਹਮਲੇ ਦੇ ਮੁੱਖ ਸਰਗਣਿਆਂ ਦੀ ਪਛਾਣ ਤਰਨਤਾਰਨ ਦੇ ਲਖਬੀਰ ਸਿੰਘ ਲੰਡਾ ਅਤੇ ਹਰਵਿੰਦਰ ਸਿੰਘ ਰਿੰਦਾ ਵਜੋਂ ਹੋਈ ਹੈ।
ਲਖਬੀਰ ਸਿੰਘ ਲੰਡਾ 2017 ਤੋਂ ਕੈਨੇਡਾ ‘ਚ ਹੈ ਅਤੇ ਉਸ ‘ਤੇ ਪਹਿਲਾਂ ਵੀ ਕਈ ਵਾਰ ਫਿਰੌਤੀ ਅਤੇ ਲੋਕਾਂ ਨੂੰ ਧਮਕੀਆਂ ਦੇਣ ਦੇ ਦੋਸ਼ ਲੱਗ ਚੁੱਕੇ ਹਨ।ਡੀਜੀਪੀ ਨੇ ਖੁਲਾਸਾ ਕੀਤਾ ਸੀ ਕਿ ਮੋਹਾਲੀ ਹਮਲੇ ਦੇ ਸਬੰਧ ਵਿੱਚ ਕੁੱਲ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਦਕਿ ਨਿਸ਼ਾਨ ਸਿੰਘ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਇਸ ਹਮਲੇ ਵਿੱਚ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਸੀ ਪਰ ਇਮਾਰਤ ਤੇ ਅੰਦਰ ਪਿਆ ਹੋਰ ਸਾਮਾਨ ਨੁਕਸਾਨਿਆ ਗਿਆ ਸੀ।
ਇਹ ਵੀ ਪੜ੍ਹੋ : ਮੰਤਰੀ ਦੀ ਬਰਖਾਸਤਗੀ, ਖਹਿਰਾ ਨੇ CM ਮਾਨ ਦੀ ਕੀਤੀ ਤਾਰੀਫ਼, ਕਿਹਾ ‘ਸਖਤ ਕਾਰਵਾਈ ਭ੍ਰਿਸ਼ਟ ਲੋਕਾਂ ਨੂੰ ਮੈਸੇਜ’
ਨਿਸ਼ਾਨ ਨੇ ਵੀ ਮੁਲਜ਼ਮਾਂ ਨੂੰ ਜਗ੍ਹਾ ਅਤੇ ਆਰਪੀਜੀ ਮੁਹੱਈਆ ਕਰਵਾਈ ਸੀ। ਜਗਦੀਪ ਸਿੰਘ ਕੰਗ ਵੇਵ ਅਸਟੇਟ ਮੋਹਾਲੀ ਵਿੱਚ ਰਹਿੰਦਾ ਹੈ। ਉਸ ਨੇ ਵੀ ਮੁਲਜ਼ਮਾਂ ਨੂੰ ਜਗ੍ਹਾ ਮੁਹੱਈਆ ਕਰਵਾਈ ਸੀ ਤੇ ਮੁਹਾਲੀ ਪੁਲਿਸ ਇੰਟੈਲੀਜੈਂਸ ਇਮਾਰਤ ਦੀ ਰੇਕੀ ਕੀਤੀ ਸੀ। ਇਸ ਤੋਂ ਇਲਾਵਾ ਕੰਵਰ ਬਾਠ ਤੇ ਬਲਜੀਤ ਕੌਰ ਨੇ ਮੁਲਜ਼ਮਾਂ ਨੂੰ ਰਹਿਣ ਲਈ ਜਗ੍ਹਾ ਮੁਹੱਈਆ ਕਰਵਾਈ ਸੀ। ਇਸ ਮਾਮਲੇ ਵੱਚ ਬਲਜਿੰਦਰ ਸਿੰਘ ਉਰਫ ਰੈਬੋਂ ਤਰਨਤਾਰਨ ਨੂੰ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਅਨੰਦਦੀਪ ਸੋਨੂੰ ਵੀ ਇਸ ਮਾਮਲੇ ਵਿੱਚ ਮੁਲਜ਼ਮ ਹੈ।
ਵੀਡੀਓ ਲਈ ਕਲਿੱਕ ਕਰੋ -: