ਪੰਜਾਬ ਵਿੱਚ 5 ਜੁਲਾਈ ਤੋਂ ਮਾਨਸੂਨ ਮੁੜ ਸਰਗਰਮ ਹੋਣ ਜਾ ਰਿਹਾ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਸੋਮਵਾਰ ਤੋਂ ਅਗਲੇ ਦੋ ਦਿਨਾਂ ਤੱਕ ਕੁਝ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਪਰ 5 ਅਤੇ 6 ਜੁਲਾਈ ਨੂੰ ਜ਼ਿਆਦਾਤਰ ਹਿੱਸਿਆਂ ‘ਚ ਮੀਂਹ ਪਵੇਗਾ। ਵਿਭਾਗ ਦੀ ਭਵਿੱਖਬਾਣੀ ਅਨੁਸਾਰ ਅਗਲੇ ਪੰਜ ਦਿਨਾਂ ਤੱਕ ਕੁਝ ਥਾਵਾਂ ‘ਤੇ ਤੇਜ਼ ਹਨੇਰੀ ਚੱਲਣ ਦੀ ਸੰਭਾਵਨਾ ਹੈ।
ਐਤਵਾਰ ਨੂੰ ਵੀ ਤਾਪਮਾਨ ‘ਚ 0.8 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ, ਹਾਲਾਂਕਿ ਤਾਪਮਾਨ ਅਜੇ ਵੀ ਆਮ ਦੇ ਨੇੜੇ ਹੈ। ਪੰਜਾਬ ਦੇ ਅੰਮ੍ਰਿਤਸਰ ਵਿੱਚ 37.2 ਡਿਗਰੀ, ਲੁਧਿਆਣਾ ਵਿੱਚ 36.7, ਪਟਿਆਲਾ ਵਿੱਚ 37.4, ਬਠਿੰਡਾ ਵਿੱਚ 36.0, ਗੁਰਦਾਸਪੁਰ ਵਿੱਚ 37.5, ਐਸਬੀਐਸ ਨਗਰ ਵਿੱਚ 34.9, ਬਰਨਾਲਾ ਵਿੱਚ 37.5 ਅਤੇ ਰੋਪੜ ਵਿੱਚ 35.8 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਫ਼ਿਰੋਜ਼ਪੁਰ 38.9 ਡਿਗਰੀ ਦੇ ਨਾਲ ਸਭ ਤੋਂ ਗਰਮ ਰਿਹਾ।
ਇਹ ਵੀ ਪੜ੍ਹੋ : PM ਮੋਦੀ ਦੀ ਰਿਹਾਇਸ਼ ਦੇ ਉੱਪਰ ਦਿਖਿਆ ਡਰੋਨ, SPG ਤੇ ਪੁਲਿਸ ‘ਚ ਹੜਕੰਪ, ਤਲਾਸ਼ੀ ‘ਚ ਜੁਟੀ ਏਜੰਸੀਆਂ
ਪੰਜਾਬ ਵਿੱਚ ਸਵੇਰੇ ਸਾਢੇ ਅੱਠ ਵਜੇ ਤੱਕ ਸਿਰਫ਼ ਦੋ-ਤਿੰਨ ਥਾਵਾਂ ’ਤੇ ਹਲਕੀ ਬਾਰਿਸ਼ ਹੋਈ। ਦਿਨ ਵੇਲੇ ਮੌਸਮ ਖੁਸ਼ਕ ਰਿਹਾ। ਜਿਸ ਕਾਰਨ ਤਾਪਮਾਨ ‘ਚ ਵਾਧਾ ਦਰਜ ਕੀਤਾ ਗਿਆ। ਘੱਟੋ-ਘੱਟ ਤਾਪਮਾਨ ਵਿੱਚ ਵੀ 0.5 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ, ਪਰ ਇਹ ਆਮ ਦੇ ਨੇੜੇ ਹੀ ਰਿਹਾ। ਫਤਿਹਗੜ੍ਹ ਸਾਹਿਬ ਦਾ ਸਭ ਤੋਂ ਘੱਟ ਤਾਪਮਾਨ 24.3 ਡਿਗਰੀ ਦਰਜ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ -: