ਮੂਸੇਵਾਲਾ ਕਤਲਕਾਂਡ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। NIA ਮੂਸੇਵਾਲਾ ਦੀ ਨਜ਼ਦੀਕੀ ਅਫ਼ਸਾਨਾ ਖ਼ਾਨ ਨੂੰ ਸੰਮਨ ਭੇਜਿਆ ਹੈ ਤੇ ਹੁਣ ਉਸ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ।
ਐੱਨਆਈਏ ਨੇ ਉੱਤਰ ਭਾਰਤ ਤੋਂ ਸੰਚਾਲਿਤ ਅਪਰਾਧਿਕ ਗਿਰੋਹਾਂ ਨਾਲ ਜੁੜੇ ਦੋ ਮਾਮਲਿਆਂ ਦੀ ਜਾਂਚ ਆਪਣੇ ਹੱਥ ਵਿਚ ਲੈਣ ਦੇ ਬਾਅਦ ਅਫਸਾਨਾ ਖਾਨ ਨੂੰ ਪੁੱਛਗਿਛ ਲਈ ਬੁਲਾਇਆ ਸੀ। ਸੂਤਰਾਂ ਮੁਤਾਬਕ ਮਾਰੇ ਗਏ ਗਾਇਕ ਸਿੱਧੂ ਮੂਸੇਵਾਲਾ ਦੀ ਕਰੀਬੀ ਦੋਸਤ ਅਫਸਾਨਾ ਖਾਨ ਨਵੀਂ ਦਿੱਲੀ ਵਿਚ NIA ਮੁੱਖ ਦਫਤਰ ਵਿਚ ਆਪਣਾ ਬਿਆਨ ਦਰਜ ਕਰੇਗੀ।
29 ਮਈ 2022 ਨੂੰ ਮਾਰੇ ਜਾਣ ਤੋਂ ਪਹਿਲਾਂ ਮੂਸੇਵਾਲਾ ਵੱਲੋਂ ਜਾਰੀ ਕੀਤੇ ਗਏ ਆਖਰੀ ਵੀਡੀਓ ਵਿਚ ਅਫਸਾਨਾ ਖਾਨ ਉਨ੍ਹਾਂ ਨਾਲ ਸੀ। ਮੂਸੇਵਾਲਾ ਨੇ ਅਫਸਾਨਾ ਨੂੰ ਦੱਸਿਆ ਸੀ ਕਿ ਉਨ੍ਹਾਂ ਨੂੰ ਧਮਕੀ ਭਰੇ ਕਾਲ ਆ ਰਹੇ ਹਨ। ਇਨ੍ਹਾਂ ਕਾਰਨਾਂ ਨੇ NIA ਅਫਸਾਨਾ ਖਾਨ ਨੂੰ ਤਲਬ ਕਰਨ ਅਤੇ ਉਸ ਦੇ ਬਿਆਨ ਦਰਜ ਕਰਾਉਣ ਲਈ ਮਜਬੂਰ ਕੀਤਾ ਹੈ।
ਇਸ ਤੋਂ ਪਹਿਲਾਂ ਸਤੰਬਰ ਵਿਚ ਮੂਸੇਵਾਲਾ ਦੇ ਦੋਸ਼ੀ ਦੀਪਕ ਉਰਫ ਮੁੰਡੀ ਨੂੰ ਉਸ ਦੇ ਦੋ ਸਾਥੀਆਂ ਨਾਲ ਸਾਂਝੀ ਮੁਹਿੰਮ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਇਸ ਮਿਸ਼ਨ ਨੂੰ ਕੇਂਦਦਰੀ ਏਜੰਸੀਆਂ ਨਾਲ ਪੰਜਾਬ ਤੇ ਦਿੱਲੀ ਦੀ ਪੁਲਿਸ ਟੀਮਾਂ ਨੇ ਅੰਜਾਮ ਦਿੱਤਾ।
ਦੋ ਮਾਡਿਊਲ ਵਿਚ 6 ਨਿਸ਼ਾਨੇਬਾਜ਼ਾਂ ਵਿਚੋਂ ਸਿਰਫ ਦੀਪਕ ਹੀ ਫਰਾਰ ਸੀ ਜਦੋਂ ਕਿ ਹੋਰ ਦੋ ਨਿਸ਼ਾਨੇਬਾਜ਼ ਪ੍ਰਿਯਵਰਤ ਫੌਜੀ, ਕਸ਼ਿਸ ਤੇ ਅੰਕਿਤ ਸਿਰਸਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਕਿ ਜਗਰੂਪ ਰੂਪਾ ਤੇ ਮਨਪ੍ਰੀਤ ਮਨੂੰ ਇਕ ਐਨਕਾਊਂਟਰ ਵਿਚ ਮਾਰੇ ਗਏ ਸਨ।
ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ 29 ਮਈ ਨੂੰ ਹਮਲਾਵਰਾਂ ਨੇ ਸਿੱਧੂ ਮੂਸੇ ਵਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਹ ਕਤਲ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਵਾਪਸ ਲੈਣ ਤੋਂ ਇੱਕ ਦਿਨ ਬਾਅਦ ਹੋਇਆ ਸੀ।
ਵੀਡੀਓ ਲਈ ਕਲਿੱਕ ਕਰੋ -: