ਲੁਧਿਆਣਾ ਤੋਂ ਸਾਂਸਦ ਰਵਨੀਤ ਬਿੱਟੂ ਨੇ ਅੰਮ੍ਰਿਤਪਾਲ ਸਿੰਘ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਨੇ ਬਾਣੇ ਨੂੰ ਧੱਬਾ ਲਗਾਇਆ ਹੈ। ਲੋਕਾਂ ਨੂੰ ਸਿੱਖੀ ਦਾ ਉਪਦੇਸ਼ ਦੇਣ ਵਾਲਾ ਅੱਜ ਗਿੱਦੜਾਂ ਵਾਂਗ ਭੱਜ ਰਿਹਾ ਹੈ।
ਬਿੱਟੂ ਨੇ ਕਿਹਾ ਕਿ ਅੰਮ੍ਰਿਤਪਾਲ ਭਗੌੜਾ ਹੈ ਜੋ ਪੁਲਿਸ ਸਾਹਮਣੇ ਭੱਜ ਰਿਹਾ ਹੈ। ਗਲੀ-ਗਲੀ ਪੁਲਿਸ ਅੰਮ੍ਰਿਤਪਾਲ ਦੇ ਪਿੱਛੇ ਘੁੰਮੀ ਤੇ ਉਹ ਲੁਕਦਾ ਰਿਹਾ। ਬਿੱਟੂ ਨੇ ਕਿਹਾ ਕਿ ਨੌਜਵਾਨਾਂ ਨੂੰ ਹਥਿਆਰ ਚੁੱਕ ਖਾਲਿਸਤਾਨ ਲਈ ਕੁਰਬਾਨੀ ਦੇਣ ਦਾ ਉਪਦੇਸ਼ ਦੇਣ ਵਾਲਾ ਅੱਜ ਖੁਦ ਜਾਨ ਬਚਾ ਕੇ ਭੱਜ ਰਿਹਾ ਹੈ।
ਉਹੀ ਅੰਮ੍ਰਿਤਪਾਲ ਜੋ ਕਹਿੰਦਾ ਸੀ ਕਿ ਮੇਰੇ ਮੋਢੇ ਨਾਲ ਮੋਢਾ ਮਿਲਾ ਕੇ ਚੱਲੋ ਪਹਿਲੀ ਗੋਲੀ ਮੈਂ ਖਾਵਾਂਗਾ ਪਰ ਅੱਜ ਗੋਲੀ ਖਾਣ ਵਾਲਾ ਸ਼ੇਰ ਗਲੀ-ਗਲੀ ਭੱਜ ਰਿਹਾ ਹੈ। ਰਵਨੀਤ ਬਿੱਟੂ ਨੇ ਕਿਹਾ ਕਿ ਅੱਜ ਉਨ੍ਹਾਂ ਦੀ ਕਹੀ ਹੋਈ ਗੱਲ ਸੱਚ ਹੋ ਗਈ।
ਦੱਸ ਦੇਈਏ ਕਿ ਇਹ ਗ੍ਰਿਫਤਾਰੀ ਅਜਨਾਲਾ ਥਾਣੇ ‘ਤੇ ਹਮਲੇ ਨਾਲ ਜੁੜੀ ਹੋਏ ਕੇਸ ਵਿਚ ਹੋਈ ਹੈ। ਪੰਜਾਬ ਪੁਲਿਸ ਨੇ ਘੇਰਾ ਪਾਉਂਦੇ ਹੀ ਅੰਮ੍ਰਿਤਪਾਲ ਖੁਦ ਗੱਡੀ ਵਿਚ ਬੈਠ ਕੇ ਲਿੰਕ ਰੋਡ ਤੋਂ ਹੁੰਦੇ ਹੋਏ ਭੱਜ ਗਿਆ। ਪੁਲਿਸ ਦੀਆਂ ਲਗਭਗ 100 ਗੱਡੀਆਂ ਉਸ ਦੇ ਪਿੱਛੇ ਲੱਗ ਗਈਆਂ। ਅੰਮ੍ਰਿਤਪਾਲ ਨੂੰ ਨਕੋਦਰ ਏਰੀਆ ਦੇ ਨੂਰਮਹਿਲ ਨੇੜੇ ਗ੍ਰਿਫਤਾਰ ਕਰਨ ਦੀ ਖਬਰ ਹੈ। ਇਸ ਦੀ ਅਜੇ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਜਾ ਰਹੀ ਹੈ। ਹਾਲਾਤ ਦੀ ਗੰਭੀਰਤਾ ਨੂੰ ਦੇਖਦੇ ਪੰਜਾਬ ਦੇ ਕਈ ਇਲਾਕਿਆਂ ਵਿਚ ਮੋਬਾਈਲ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ।
ਵੀਡੀਓ ਲਈ ਕਲਿੱਕ ਕਰੋ -: