ਜੇਕਰ ਤੁਸੀਂ ਕਿਸੇ ਘਰੇਲੂ ਸਮਾਗਮ ਜਾਂ ਵਿਆਹ ਸਮਾਗਮ ਵਿੱਚ ਪੰਜਾਬ ਪੁਲਿਸ ਦੇ ਬੈਂਡ ਦੀ ਧੁਨ ਸੁਣਦੇ ਹੋ ਤਾਂ ਹੈਰਾਨ ਨਾ ਹੋਵੋ। ਹੁਣ ਕੋਈ ਵੀ ਸਰਕਾਰੀ ਜਾਂ ਪ੍ਰਾਈਵੇਟ ਵਿਅਕਤੀ ਇਸ ਧੁਨ ਲਈ ਮੁਕਤਸਰ ਪੁਲਿਸ ਦੇ ਬੈਂਡ ਨੂੰ ਬੁੱਕ ਕਰ ਸਕਦਾ ਹੈ। ਇਸ ਸਬੰਧੀ ਇੱਕ ਸਰਕੂਲਰ ਜਾਰੀ ਕਰਕੇ ਮੁਕਤਸਰ ਪੁਲਿਸ ਨੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਘਰੇਲੂ ਇਕੱਠਾਂ ਲਈ ਮੁਕਤਸਰ ਪੁਲਿਸ ਬੈਂਡ ਬੁੱਕ ਕਰਨ ਲਈ ਕਿਹਾ ਹੈ। ਇਸ ਲਈ ਪੈਸੇ ਵੀ ਚਾਰਜ ਕੀਤੇ ਜਾਣਗੇ।
ਪੁਲਿਸ ਵਿਭਾਗ ਵੱਲੋਂ ਜਾਰੀ ਸਰਕੂਲਰ ਵਿੱਚ ਸਰਕਾਰੀ ਮੁਲਾਜ਼ਮਾਂ ਲਈ ਇੱਕ ਘੰਟੇ ਦੀ ਬੁਕਿੰਗ ਲਈ ਪੰਜ ਹਜ਼ਾਰ ਰੁਪਏ ਫੀਸ ਰੱਖੀ ਗਈ ਹੈ। ਜਦੋਂ ਕਿ ਪ੍ਰਾਈਵੇਟ ਕਰਮਚਾਰੀਆਂ ਅਤੇ ਆਮ ਲੋਕਾਂ ਲਈ ਇੱਕ ਘੰਟੇ ਦੀ ਬੁਕਿੰਗ ਲਈ 7,000 ਰੁਪਏ ਦਾ ਚਾਰਜ ਰੱਖਿਆ ਗਿਆ ਹੈ। ਇੰਨਾ ਹੀ ਨਹੀਂ ਸਰਕਾਰੀ ਕਰਮਚਾਰੀਆਂ ਤੋਂ 2500 ਰੁਪਏ ਅਤੇ ਆਮ ਲੋਕਾਂ ਤੋਂ ਘੰਟੇ ਦੇ ਆਧਾਰ ‘ਤੇ 3500 ਰੁਪਏ ਵਾਧੂ ਲਏ ਜਾਣਗੇ।
ਇਹ ਵੀ ਪੜ੍ਹੋ : ਲੁਧਿਆਣਾ ਸਟੇਸ਼ਨ ‘ਤੇ ਲਾਵਾਰਿਸ ਪੈਕੇਟ ਮਿਲਣ ‘ਤੇ ਮੱਚਿਆ ਹੜਕੰਪ, RPF ਨੇ ਕੀਤਾ ਜ਼ਬਤ
ਸਰਕੂਲਰ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਕੋਈ ਪੁਲਿਸ ਲਾਈਨ ਤੋਂ ਘਟਨਾ ਸਥਾਨ ਤੱਕ ਜਾਣਾ ਚਾਹੁੰਦਾ ਹੈ ‘ਤਾਂ ਇਸ ਲਈ ਵਾਹਨ ਦਾ 80 ਰੁਪਏ ਪ੍ਰਤੀ ਕਿਲੋਮੀਟਰ ਦਾ ਵਾਧੂ ਖਰਚਾ ਵੀ ਲਿਆ ਜਾਵੇਗਾ। ਬੈਂਡ ਬੁਕਿੰਗ ਲਈ ਪੁਲਿਸ ਕੰਟਰੋਲ ਰੂਮ ਜਾਂ ਪੁਲਿਸ ਲਾਈਨ ਤੋਂ ਸੰਪਰਕ ਕੀਤਾ ਜਾ ਸਕਦਾ ਹੈ। ਇਸ ‘ਤੋਂ ਇਲਾਵਾ ਮੋਬਾਈਲ ਨੰਬਰ 80549-42100 ‘ਤੇ ਗੱਲ ਕਰਕੇ ਕੇ ਵੀ ਇਸ ਬੈਂਡ ਦੀ ਬੁਕਿੰਗ ਕੀਤੀ ਜਾ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -: