ਇੰਡੀਅਨ ਪ੍ਰੀਮੀਅਰ ਲੀਗ (IPL) ਦੇ 15ਵੇਂ ਸੀਜ਼ਨ ਦੀ ਨੀਲਾਮੀ ਜਾਰੀ ਹੈ। ਮੇਗਾ ਆਕਸ਼ਨ ਦੇ ਪਹਿਲੇ ਦਿਨ ਕਈ ਖਿਡਾਰੀਆਂ ਦੀ ਕਿਸਮਤ ਬਦਲੀ। ਇਸ ਵਿਚਾਲੇ ਵਿਕੇਟਕੀਪਰ ਬੱਲੇਬਾਜ਼ ਈਸ਼ਾਨ ਕਿਸ਼ਨ ਲਈ ਮੁੰਬਈ ਇੰਡੀਅਨਸ ਨੇ ਰਿਕਾਰਡਤੋੜ ਬੋਲੀ ਲਾਈ। ਮੁੰਬਈ ਨੇ ਈਸ਼ਾਨ ਕਿਸ਼ਨ ਨੂੰ 15.25 ਕਰੋੜ ਰੁਪਏ ਵਿੱਚ ਖਰੀਦਿਆ।
ਇਸ ਦੇ ਨਾਲ ਹੀ ਈਸ਼ਾਨ ਕਿਸ਼ਨ ਆਈਪੀਐੱਲ ਦੇ ਇਤਿਹਾਸ ਵਿੱਚ ਨੀਲਾਮੀ ਵਿੱਚ ਵਿਕਣ ਵਾਲੇ ਦੂਜੇ ਸਭ ਤੋਂ ਮਹਿੰਗੇ ਖਿਡਾਰੀ ਬਣ ਗਏ। ਇਸ ਲਿਸਟ ਵਿੱਚ ਪਹਿਲੇ ਨੰਬਰ ‘ਤੇ ਯੁਵਰਾਜ ਸਿੰਘ ਹਨ। ਉਥੇ ਮੁੰਬਈ ਨੇ ਪਹਿਲੀ ਵਾਰ ਨੀਲਾਮੀ ਵਿੱਚ ਕਿਸੇ ਖਿਡਾਰੀ ਲਈ 10 ਕਰੋੜ ਰੁਪਏ ਤੋਂ ਵੱਧ ਦੀ ਬੋਲੀ ਲਾਈ ਹੈ।
ਪਿਛਲੇ ਸੀਜ਼ਨ ਤੱਕ ਰਾਇਲ ਚੈਲੇਂਜਰਸ ਬੈਂਗਲੋਰ ਦਾ ਹਿੱਸਾ ਰਹੇ ਵਾਸ਼ਿੰਗਟਨ ਸੁੰਦਰ ਨੂੰ ਸਨਰਾਈਜ਼ਰਸ ਹੈਦਰਾਬਾਦ ਨੇ 8.75 ਕਰੋੜ ਰੁਪਏ ਵਿੱਚ ਖਰੀਦਿਆ। ਉਥੇ ਲੰਮੇ ਅਰਸੇ ਤੋਂ ਮੁੰਬਈ ਇੰਡੀਅਨਸ ਲਈ ਖੇਡਣ ਵਾਲੇ ਕਰੁਣਾਲ ਪਾਂਡਯਾ ਨੂੰ ਲਖਨਊ ਸੁਪਰ ਜਾਇੰਟਸ ਨੇ 8.25 ਕਰੋੜ ਵਿੱਚ ਆਪਣੀ ਟੀਮ ਵਿੱਚ ਸ਼ਾਮਲ ਕੀਤਾ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਦੂਜੇ ਪਾਸੇ ਅਫਗਾਨਿਸਤਾਨ ਦੇ ਸਟਾਰ ਆਲਰਾਊਂਡਰ ਮੁਹੰਮਦ ਨਬੀ ਨੂੰ ਕੋਈ ਖਰੀਦਦਾਰ ਨਹੀਂ ਮਿਲਿਆ। ਉਨ੍ਹਾਂ ਦਾ ਬੇਸ ਪ੍ਰਾਈਸ ਇੱਕ ਕਰੋੜ ਰੁਪਏ ਸੀ। ਇਸ ਤੋਂ ਇਲਾਵਾ ਮਿਸਟਰ ਆਈ.ਪੀ.ਐੱਲ. ਦੇ ਨਾਂ ਨਾਲ ਮਸ਼ਹੂਰ ਸੁਰੇਸ਼ ਰੈਨਾ, ਆਸਟ੍ਰੇਲੀਆਈ ਕ੍ਰਿਕਟਰ ਸਟੀਵ ਸਮਿੱਥ, ਬਾਂਗਲਾਦੇਸ਼ ਦੇ ਸਟਾਰ ਆਲਰਾਊਂਡਰ ਸ਼ਕਿਬ ਅਲ ਹਸਨ ਤੇ ਦੱਖਣੀ ਅਫਰੀਕਾ ਦੇ ਡੇਵਿਡ ਮਿਲਰ ਨੂੰ ਕੋਈ ਖਰੀਦਦਾਰ ਨਹੀਂ ਮਿਲਾ। ਹਾਲਾਂਕਿ, ਅਜੇ ਇਨ੍ਹਾਂ ਕੋਲ ਇੱਕ ਹੋਰ ਮੌਕਾ ਹੈ।