ਚੰਡੀਗੜ੍ਹ ਵਿੱਚ ਤਿਉਹਾਰਾਂ ਦੇ ਮੱਦੇਨਜ਼ਰ ਨਗਰ ਨਿਗਮ ਨੇ ਦੁਕਾਨਦਾਰਾਂ ਅਤੇ ਵੈਂਡਰਾਂ ਨੂੰ ਆਰਜ਼ੀ ਸਟਾਲ ਲਗਾਉਣ ਲਈ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਆਰਜ਼ੀ ਸਟਾਲ ਲਗਾਉਣ ਦੀ ਮਨਜ਼ੂਰੀ ਸਿਰਫ 3 ਤੋਂ 7 ਦਿਨਾਂ ਲਈ ਹੋਵੇਗੀ। ਸਟਾਲ ਲਈ ਬੁਕਿੰਗ 25 ਤੋਂ 28 ਅਕਤੂਬਰ ਤੱਕ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਕੀਤੀ ਜਾ ਸਕਦੀ ਹੈ। ਦੁਸਹਿਰੇ ਲਈ, ਆਰਜ਼ੀ ਸਟਾਲਾਂ ਵਿੱਚ ਦਿਲਚਸਪੀ ਰੱਖਣ ਵਾਲੇ ਬੁੱਧਵਾਰ ਤੋਂ 2 ਦਿਨਾਂ ਲਈ ਕੂਪਨ ਲੈ ਸਕਦੇ ਹਨ। ਸੈਕਟਰ -17 ਪਲਾਜ਼ਾ, ਸੈਕਟਰ -22 ਸੀ ਅਤੇ ਡੀ ਨੂੰ ਛੱਡ ਕੇ ਹੋਰਨਾਂ ਥਾਵਾਂ ‘ਤੇ ਤਿੰਨ ਦਿਨਾਂ ਲਈ ਇਸ ਦੀ ਮਨਜ਼ੂਰੀ ਮਿਲੇਗੀ।
ਇਹ ਵੀ ਪੜ੍ਹੋ : ਚੰਡੀਗੜ੍ਹ ‘ਚ ਡੇਂਗੂ ਦਾ ਪ੍ਰਕੋਪ- 2 ਹਫਤਿਆਂ ‘ਚ ਮਿਲੇ 200 ਮਰੀਜ਼, ਜਾਣੋ ਕੀ ਹਨ ਲੱਛਣ
ਨੋਟੀਫਿਕੇਸ਼ਨ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਸੈਕਟਰ-17 ਤੇ 22 ਨੂੰ ਛੱਡ ਕੇ 13 ਤੋਂ 14 ਅਕਤੂਬਰ ਤੱਕ ਦੁਸਹਿਰਾ ਤੇ ਦੀਵਾਲੀ ਲਈ 20 ਦਿਨਾਂ ਦੀ ਮਨਜ਼ੂਰੀ ਦਿੱਤੀ ਜਾਵੇਗੀ। ਇਹ ਅਸਥਾਈ ਕੂਪਨ ਪਹਿਲਾਂ ਆਓ ਅਤੇ ਪਹਿਲਾਂ ਪਾਓ ਦੇ ਅਧਾਰ ‘ਤੇ ਵੰਡੇ ਜਾਣਗੇ। 28 ਅਕਤੂਬਰ ਲਈ ਕੋਈ ਕੂਪਨ ਨਹੀਂ ਵੰਡਿਆ ਜਾਵੇਗਾ। ਕੂਪਨ ਲੈਣ ਵਿਚ ਦਿਲਚਸਪੀ ਰੱਖਣ ਵਾਲੇ ਬਿਨੈਕਾਰਾਂ ਨੂੰ ਆਧਾਰ ਕਾਰਡ, ਪਾਸਪੋਰਟ, ਵੋਟਰ ਕਾਰਡ, ਡਰਾਈਵਿੰਗ ਲਾਇਸੈਂਸ ਆਦਿ ਦੀ ਫੋਟੋਕਾਪੀ ਜਮ੍ਹਾ ਕਰਵਾਉਣੀ ਪਵੇਗੀ।
ਨਿਗਮ ਕਮਿਸ਼ਨਰ ਦੁਆਰਾ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਬਿਨਾਂ ਆਗਿਆ ਦੇ ਸਟਾਲ ਲਗਾਉਣ ਦੇ ਲਈ ਵਿਕਰੇਤਾ ਜਾਂ ਦੁਕਾਨਦਾਰ ਤੋਂ ਦੁੱਗਣਾ ਜੁਰਮਾਨਾ ਵਸੂਲਿਆ ਜਾਵੇਗਾ। ਇਸ ਸਬੰਧੀ ਨਿਗਮ ਦੇ ਅਧਿਕਾਰੀ ਵੀ ਜਾਂਚ ਲਈ ਲੱਗੇ ਹੋਏ ਹਨ। ਜਾਂਚ ਵਿੱਚ ਜੇਕਰ ਕੋਈ ਵਿਕਰੇਤਾ ਬਿਨਾਂ ਇਜਾਜ਼ਤ ਮਾਲ ਵੇਚਦਾ ਫੜਿਆ ਗਿਆ ਤਾਂ ਉਸਦਾ ਸਾਰਾ ਸਮਾਨ ਜ਼ਬਤ ਕਰ ਲਿਆ ਜਾਵੇਗਾ ਅਤੇ ਸਟਾਲ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ-