ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਜਲੰਧਰ ਦੌਰੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਿਸ਼ਤੀ ਝੁਕ ਗਈ। ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਵੀ ਉਨ੍ਹਾਂ ਦੇ ਨਾਲ ਸਨ। ਜਦੋਂ ਕਿਸ਼ਤੀ ‘ਤੇ ਜ਼ਿਆਦਾ ਲੋਕ ਹੋਣ ਕਾਰਨ ਕਿਸ਼ਤੀ ਪਾਣੀ ਦੇ ਵਹਾਅ ਦੇ ਵਿਚਕਾਰ ਪਹੁੰਚੀ ਤਾਂ ਅਚਾਨਕ ਬੇਕਾਬੂ ਹੋ ਗਈ। ਕਿਸ਼ਤੀ ਇਧਰ-ਉਧਰ ਪਾਣੀ ਵਿਚ ਹਿੱਲਣ ਲੱਗੀ। ਸੰਤ ਸੀਚੇਵਾਲ ਨੇ ਤੁਰੰਤ ਕਿਸ਼ਤੀ ਦਾ ਕੰਟਰੋਲ ਲੈ ਲਿਆ। ਇਸ ਦੌਰਾਨ ਇੱਕਦਮ ਹੰਗਾਮਾ ਮਚ ਗਿਆ।
ਇਸ ਤੋਂ ਪਹਿਲਾਂ ਭਗਵੰਤ ਮਾਨ ਸ਼ਾਹਕੋਟ ਦੇ ਗਿੱਦੜਪਿੰਡੀ (ਲੋਹੀਆਂ) ਪਹੁੰਚੇ। ਮੁੱਖ ਮੰਤਰੀ ਨੇ ਡੀਸੀ ਸਪੈਸ਼ਲ ਸਾਰੰਗਲ ਤੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਚੱਲ ਰਹੇ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ। ਕਿਸ਼ਤੀ ਰਾਹੀਂ ਪਿੰਡ ਦੇ ਲੋਕਾਂ ਨੂੰ ਮਿਲਣ ਪਹੁੰਚੇ ਭਗਵੰਤ ਮਾਨ ਨੇ ਉਚੇਚੇ ਤੌਰ ‘ਤੇ ਬੈਠੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੇਰੇ 32 ਦੰਦ ਨੇ, ਮੇਰੇ ਮੂੰਹੋਂ ਸੱਚ ਹੀ ਨਿਕਲਦਾ ਹੈ।
ਉਨ੍ਹਾਂ ਭਵਿੱਖਬਾਣੀ ਕੀਤੀ ਕਿ ਅੱਜ ਰਾਤ 10 ਵਜੇ ਤੱਕ ਪਾਣੀ 2 ਫੁੱਟ ਤੱਕ ਘੱਟ ਜਾਵੇਗਾ। ਇਸ ਦੇ ਨਾਲ ਹੀ ਲੋਕਾਂ ਦੀ ਬੀਜੀ ਝੋਨੇ ਦੀ ਫਸਲ ਵੀ ਬਚ ਜਾਵੇਗੀ। ਫ਼ਸਲ ਨਾ ਬਚਣ ਦੀ ਸੂਰਤ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪਨੀਰੀ ਤਿਆਰ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਝੋਨੇ ਦੀ ਪਨੀਰੀ ਉਨ੍ਹਾਂ ਦੇ ਘਰ ਦੇ ਘਰ ਪਹੁੰਚਾਈ ਜਾਵੇਗੀ ਅਤੇ ਉਹ ਦੁਬਾਰਾ ਝੋਨੇ ਦੀ ਬਿਜਾਈ ਕਰਨਗੇ। ਉਨ੍ਹਾਂ ਆਪਣੇ ਨਾਲ ਆਏ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਦਾ ਨਾਂ ਲੈਂਦਿਆਂ ਕਿਹਾ ਕਿ ਬਾਬਾ ਜੀ ਨੇ ਵੀ ਕਿਹਾ ਸੀ ਕਿ ਜੇ ਰਾਤ ਨੂੰ ਪਾਣੀ ਘੱਟ ਗਿਆ ਤਾਂ ਝੋਨੇ ਦੀ ਫ਼ਸਲ ਬਚ ਜਾਵੇਗੀ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਤੁਹਾਡੀ ਹੈ ਅਤੇ ਹਮੇਸ਼ਾ ਤੁਹਾਡੇ ਨਾਲ ਖੜ੍ਹੀ ਹੈ।
ਇਹ ਵੀ ਪੜ੍ਹੋ : ਹੜ੍ਹਾਂ ਵਿਚਾਲੇ ਜਲਦ ਬਹਾਲ ਹੋਵੇਗੀ ਬਿਜਲੀ, ਸ਼ਨੀ-ਐਤਵਾਰ ਪਾਵਰਕਾਮ ਦੇ ਸਟੋਰ ਦਫਤਰ ਖੁੱਲ੍ਹੇ ਰੱਖਣ ਦੇ ਹੁਕਮ
ਮੁੱਖ ਮੰਤਰੀ ਨੇ ਇਸ ਮੌਕੇ ਲੋਕਾਂ ਦਾ ਹੌਸਲਾ ਵਧਾਇਆ। ਉਨ੍ਹਾਂ ਲੋਕਾਂ ਨੂੰ ਆਵਾਜ਼ ਦਿੱਤੀ ਕਿ ਅਸੀਂ ਉਨ੍ਹਾਂ ਗੁਰੂਆਂ ਦੇ ਬੱਚੇ ਹਾਂ ਜਿਨ੍ਹਾਂ ਨੇ ਇਹ ਕੁਰਬਾਨੀਆਂ ਦਿੱਤੀਆਂ ਹਨ। ਪੰਜਾਬੀ ਨਾ ਸਿਰਫ਼ ਆਪਣੇ ਆਪ ਨੂੰ ਦਰਪੇਸ਼ ਮੁਸੀਬਤਾਂ ਨਾਲ ਲੜਦੇ ਹਨ, ਸਗੋਂ ਮੁਸੀਬਤ ਵਿੱਚ ਦੂਜਿਆਂ ਦੀ ਮਦਦ ਵੀ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਕੁਦਰਤ ਦੀ ਮਾਰ ਹੈ। ਸੱਭ ਕੁੱਝ ਠੀਕ ਹੋਵੇਗਾ। ਸਾਰੇ ਸਾਡੇ ਆਪਣੇ ਭਰਾ-ਪੁੱਤਰ ਨੇ। ਅਸੀਂ ਉਨ੍ਹਾਂ ਦੇ ਨਾਲ ਹਾਂ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਸੰਸਦ ਮੈਂਬਰਾਂ, ਮੰਤਰੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗਿੱਦੜਪਿੰਡੀ ਵਿਖੇ ਹਾਈਵੇਅ ‘ਤੇ ਬਣੇ ਪੁਲ ‘ਤੇ ਵੀ ਗਏ ਅਤੇ ਉੱਥੋਂ ਹੜ੍ਹ ਪ੍ਰਭਾਵਿਤ ਪੂਰੇ ਇਲਾਕੇ ਨੂੰ ਦੇਖਿਆ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੁੱਖ ਮੰਤਰੀ ਨੂੰ ਹਾਈਵੇਅ ਦੇ ਪੁਲ ਤੋਂ ਹੀ ਰੇਲਵੇ ਪੁਲ ਦਿਖਾਇਆ, ਜਿਸ ਦੇ ਹੇਠਾਂ ਮੰਡਾਲਾ ‘ਚ ਧੁੱਸੀ ਬੰਨ੍ਹ ਟੁੱਟਣ ਕਾਰਨ ਮਿੱਟੀ-ਘੱਟਾ ਟੁੱਟ ਗਿਆ, ਜਿਸ ਕਾਰਨ ਸਾਰਾ ਇਲਾਕਾ ਪਾਣੀ ਵਿੱਚ ਡੁੱਬ ਗਿਆ।
ਵੀਡੀਓ ਲਈ ਕਲਿੱਕ ਕਰੋ -: