ਚੰਡੀਗੜ੍ਹ ਦੇ ਮੁੱਲਾਂਪੁਰ ਦੇ ਮਿਲਖ ਪਿੰਡ ‘ਚ ਕੈਬ ਡਰਾਈਵਰ ਦੇ ਕਤਲ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਪੁਲਿਸ ਨੇ ਮੁੱਖ ਕਾਤਲ ਨੂੰ ਮਾਨਸਾ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਰਾਜੂ ਵਜੋਂ ਹੋਈ ਹੈ। ਪੁਲਿਸ ਕਾਤਲ ਤੋਂ ਪੁੱਛਗਿੱਛ ਕਰ ਕੇ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਿਸ ਪ੍ਰੈੱਸ ਕਾਨਫਰੰਸ ਰਾਹੀਂ ਕਾਤਲ ਦੀ ਗ੍ਰਿਫ਼ਤਾਰੀ ਦਾ ਖ਼ੁਲਾਸਾ ਕਰ ਸਕਦੀ ਹੈ।
ਦਰਅਸਲ 31 ਜੁਲਾਈ ਨੂੰ ਕੈਬ ਡਰਾਈਵਰ ਧਰਮਪਾਲ ਸੈਕਟਰ-43 ਬੱਸ ਸਟੈਂਡ ਤੋਂ ਸਵਾਰੀ ਲੈ ਕੇ ਆਇਆ ਸੀ। ਪਰ ਉਸਦੀ ਲਾਸ਼ ਪਿੰਡ ਦੁੱਧ ਕੋਲ ਪਈ ਮਿਲੀ ਅਤੇ ਗਲੇ ‘ਤੇ ਕੱਟ ਦੇ ਨਿਸ਼ਾਨ ਪਾਏ ਗਏ। ਮ੍ਰਿਤਕ ਡਰਾਈਵਰ ਪਿਛਲੇ 15 ਸਾਲਾਂ ਤੋਂ ਚੰਡੀਗੜ੍ਹ ਵਿੱਚ ਟੈਕਸੀ ਚਲਾ ਰਿਹਾ ਸੀ। ਉਹ ਮੂਲ ਰੂਪ ਤੋਂ ਰਾਜਸਥਾਨ ਦੇ ਝੁੰਝਨੂ ਦਾ ਰਹਿਣ ਵਾਲਾ ਸੀ। ਧਰਮਪਾਲ ਜ਼ੀਰਕਪੁਰ ਵਿੱਚ ਆਪਣੀ ਭੈਣ ਨਾਲ ਰਹਿੰਦਾ ਸੀ। ਉਸਦੀ ਪਤਨੀ ਅਤੇ ਦੋ ਬੱਚੇ ਰਾਜਸਥਾਨ ਵਿੱਚ ਰਹਿੰਦੇ ਹਨ।
ਇਹ ਵੀ ਪੜ੍ਹੋ : ਮਾਨਸਾ ਦੀ ਧੀ ਨੇ ਵਿਸ਼ਵ ਤੀਰਅੰਦਾਜ਼ੀ ਚੈਂਪੀਅਨਸ਼ਿਪ ‘ਚ ਜਿੱਤਿਆ ਗੋਲਡ, ਮੀਤ ਹੇਅਰ ਨੇ ਦਿੱਤੀ ਵਧਾਈ
ਇਸ ਕਤਲ ‘ਤੇ ਟੈਕਸੀ ਡਰਾਈਵਰ ਗੁੱਸੇ ‘ਚ ਸਨ। ਟੈਕਸੀ ਚਾਲਕਾਂ ਨੇ ਮੰਗ ਕੀਤੀ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਪਿਛਲੇ ਦੋ-ਤਿੰਨ ਮਹੀਨਿਆਂ ਵਿੱਚ 5-6 ਡਰਾਈਵਰ ਮਾਰੇ ਜਾ ਚੁੱਕੇ ਹਨ। ਪਰ ਹੁਣ ਤੱਕ ਪੁਲਿਸ ਨੇ ਇੱਕ ਵੀ ਮਾਮਲਾ ਹੱਲ ਨਹੀਂ ਕੀਤਾ।
ਵੀਡੀਓ ਲਈ ਕਲਿੱਕ ਕਰੋ -: