ਸੀਆਈਏ ਸਮਾਨਾ ਪੁਲਿਸ ਨੇ ਨਵਜੰਮੇ ਬੱਚੇ ਖਰੀਦਣ ਅਤੇ ਵੇਚਣ ਵਾਲੇ ਗਿਰੋਹ ਤੋਂ ਬਰਾਮਦ 2 ਬੱਚਿਆਂ ਨੂੰ ਭਾਲ ਭਲਾਈ ਕਮੇਟੀ ਨੂੰ ਸੌਂਪ ਦਿੱਤਾ ਹੈ। ਪੁਲਿਸ ਨੇ ਰੇਡ ਦੌਰਾਨ ਇਕ ਬੱਚੇ ਦੀ ਮਾਂ ਸਜੀਤਾ ਵਾਸੀ ਸੁਨਾਮ ਨੂੰ ਫੜਿਆ ਸੀ ਜਦੋਂ ਕਿ ਦੂਜੇ ਬੱਚੇ ਦੇ ਪਰਿਵਾਰ ਦੀ ਭਾਲ ਵਿਚ ਸੀਆਈਏ ਸਮਾਣਾ ਪੁਲਿਸ ਨੇ ਬੁੱਧਵਾਰ ਦੇਰ ਰਾਤ ਨਾਭਾ ਵਿਚ ਰੇਡ ਕਰਕੇ ਦੂਜੀ ਮਾਂ ਹਰਪ੍ਰੀਤ ਕੌਰ ਨੂੰ ਵੀ ਗ੍ਰਿਫਤਾਰ ਕਰ ਲਿਆ।
ਹਰਪ੍ਰੀਤ ਤੋਂ 50 ਹਜ਼ਾਰ ਰੁਪਏ ਵੀ ਬਰਾਮਦ ਕੀਤੇ ਗਏ ਹਨ। ਦੋਸ਼ੀਆਂ ਨੂੰ ਸੀਆਈਏ ਪੁਲਿਸ ਨੇ ਵੀਰਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਨੇ ਬਲਜਿੰਦਰ ਵਾਸੀ ਅਬਲੋਵਾਲ, ਸੁਖਵਿੰਦਰ, ਅਮਨਦੀਪ ਤੇ ਹਰਪ੍ਰੀਤ ਦਾ ਦੋ ਦਿਨ ਦਾ ਰਿਮਾਂਡ ਲਿਆ ਹੈ। ਕੋਰਟਵਿਚ ਹਰਪ੍ਰੀਤ ਨੇ ਕਿਹਾ ਕਿ ਉਹ 4 ਬੱਚਿਆਂ ਦਾ ਪਾਲਣ ਨਹੀਂ ਕਰਸਕਦੀ ਸੀ, ਸਿਰ ‘ਤੇ ਕਰਜ਼ ਸੀ। ਸੋਚਿਆ ਸੀ, ਬੱਚਾ ਕਿਸੇ ਲੋੜਵੰਦ ਨੂੰ ਦੇ ਦੇਵੇਗੀ, ਉਸ ਦਾ ਵੀ ਪਰਿਵਾਰ ਵਸ ਜਾਵੇਗਾ ਤੇ ਸਾਡਾ ਕਰਜ਼ਾ ਵੀ ਉਤਰ ਜਾਵੇਗਾ।
ਏਐੱਸਆਈ ਬੇਅੰਤ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਨੇ ਸੌਦੇਬਾਜ਼ ਅਮਨਦੀਪ ਨੂੰ 4 ਲੱਖ ਵਿਚ ਆਪਣਾ ਬੱਚਾ ਵੇਚਿਆ ਸੀ। ਢਾਈ ਲੱਖ ਰੁਪਏ ਲੈ ਲਏ ਸਨ। ਅੱਗੇ ਅਮਨਦੀਪ ਕੌਰ ਨੇ ਚੰਡੀਗੜ੍ਹ ਦੇ ਸੌਦਾਗਰ ਸੁਖਵਿੰਦਰ ਸਿੰਘ ਉਰਫ ਦੀਪ ਨੂੰ ਬੱਚਾ 5 ਲੱਖ ਰੁਪਏ ਵਿਚ ਵੇਚਣਾ ਸੀ। ਹਰਪ੍ਰੀਤ ਦਾ ਪਤੀ ਮਾਲੀ ਹੈ। ਹਰਪ੍ਰੀਤ ਸਿੰਘ (ਬਰਨਾਲਾ), ਲਲਿਤ (ਸੰਗਰੂਰ), ਭੁਪਿੰਦਰ ਕੌਰ (ਤ੍ਰਿਪੜੀ) ਨੂੰ ਨਿਆਂਇਕ ਹਿਰਾਸਤ ਵਿਚ ਭੇਜਿਆ ਗਿਆ ਹੈ ਜਦੋਂ ਕਿ 4 ਦੋਸ਼ੀ ਦੋ ਦਿਨ ਦੇ ਰਿਮਾਂਡ ‘ਤੇ ਹੈ।
ਵੀਡੀਓ ਲਈ ਕਲਿੱਕ ਕਰੋ -: