ਬੀਤੇ ਦਿਨ ਪਟਿਆਲਾ ਵਿੱਚ ਹੋਈ ਹਿੰਸਕ ਝੜਪ ਦਾ ਮਾਮਲਾ ਕੌਮੀ ਪੱਧਰ ‘ਤੇ ਭਖ ਗਿਆ ਹੈ। ਇਸ ਮਾਮਲੇ ਦਾ ਕੌਮੀ ਘੱਟ ਗਿਣਤੀ ਕਮਿਸ਼ਨ ਨੇ ਸਖਤ ਨੋਟਿਸ ਲਿਆ ਹੈ ਤੇ ਪੰਜਾਬ ਦੇ ਮੁੱਖ ਸਕੱਤਰ ਅਨਿਰੁੱਧ ਤਿਵਾੜੀ ਤੋਂ ਇਸ ਮਾਮਲੇ ਦੀ 7 ਦਿਨਾਂ ਵਿੱਚ ਵਿਸਥਾਰਤ ਰਿਪੋਰਟ ਮੰਗੀ ਹੈ।
ਦੱਸ ਦੇਈਏ ਕਿ ਬੀਤੇ ਦਿਨ ਖਾਲਿਸਤਾਨੀ ਵਿਰੋਧੀ ਮਾਰਚ ਕੱਢਣ ਨੂੰ ਲੈ ਕੇ ਹਿੰਦੂ ਤੇ ਸਿੱਖ ਜਥੇਬੰਦੀਆਂ ਵਿਚਾਲੇ ਹਿੰਸਕ ਝੜਪ ਹੋ ਗਈ, ਜਿਸ ਵਿੱਚ ਤਲਵਾਰਾਂ, ਇੱਟਾਂ-ਪੱਥਰ ਤੱਕ ਚੱਲੇ। ਪਟਿਆਲਾ ਵਿੱਚ ਹਾਲਾਤ ਵਿਗੜਦੇ ਵੇਖ ਬੀਤੀ ਸ਼ਾਮਲ ਕਰਫਿਊ ਲਾ ਦਿੱਤਾ ਗਿਆ ਸੀ ਤੇ ਅੱਜ ਸਵੇਰੇ ਤੋਂ ਸ਼ਾਮ 4 ਵਜੇ ਤੱਕ ਇੰਟਰਨੈੱਟ ਸੇਵਾ ਵੀ ਬੰਦ ਕਰ ਦਿੱਤੀ ਗਈ ਸੀ। ਹਿੰਦੂ ਸੰਗਠਨਾਂ ਨੇ ਕਾਲੀ ਮਾਤਾ ਮੰਦਰ ‘ਤੇ ਹਮਲਾ ਕਰਨ ਵਾਲਿਆਂ ਦੀ ਗ੍ਰਿਫਤਾਰੀ ਲਈ ਪੁਲਿਸ ਨੂੰ 48 ਘੰਟੇ ਦਾ ਅਲਟੀਮੇਟਮ ਦਿੱਤਾ ਹੈ।
ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਵਾਲੀ ਸਰਕਾਰ ਇਸ ਮਾਮਲੇ ਵਿੱਚ ਲਗਾਤਾਰ ਕਾਰਵਾਈ ਕਰ ਰਹੀ ਹੈ। ਹੁਣ ਤੱਕ ਸਰਕਾਰ ਨੇ ਪਟਿਆਲਾ ਰੇਂਜ ਦੇ 6 ਪੁਲਿਸ ਅਫਸਰਾਂ ਦੇ ਤਬਾਦਲੇ ਕਰ ਦਿੱਤੇ ਹਨ ਤੇ ਜ਼ਿੰਮੇਵਾਰ ਅਫਸਰਾਂ ‘ਤੇ ਹਾਈ ਲੈਵਲ ਦੀ ਇਨੁਕਾਈਰੀ ਦੇ ਹੁਕਮ ਦਿੱਤੇ ਹਨ, ਜਿਸ ਵਿੱਚ ਪੁਲਿਸ ਤੇ ਪ੍ਰਸ਼ਾਸਨ ਦੀ ਲਾਪਰਵਾਹੀ ਦੀ ਜਾਂਚ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਜਾਣਕਾਰੀ ਮੁਤਾਬਕ ਇੱਕ ਹਫਤੇ ਤੋਂ ਪਟਿਆਲਾ ਵਿੱਚ ਤਣਾਅ ਦੇ ਹਾਲਾਤ ਸਨ। ਇਸ ਦੇ ਬਾਵਜੂਦ ਪੁਲਿਸ ਨੇ ਇਸ ਨੂੰ ਰੋਕਣ ਲਈ ਪੁਖਤਾ ਇੰਤਜ਼ਾਮ ਨਹੀਂ ਕੀਤੇ। ਇਸ ਬਾਰੇ ਇੰਟੈਲੀਜੈਂਸ ਵਿੰਗ ਨੇ ਪੁਲਿਸ ਨੂੰ ਇਨਪੁਟ ਵੀ ਦਿੱਤੇ ਸਨ, ਪਰ ਪੁਲਿਸ ਅਫਸਰਾਂ ਨੇ ਇਨ੍ਹਾਂ ਨੂੰ ਹਲਕੇ ਵਿੱਚ ਲਿਆ ਤੇ ਹਾਲਾਤ ਕਾਬੂ ਤੋਂ ਬਾਹਰ ਹੋ ਗਏ।