ਤਹਿਰਾਨ ਤੋਂ ਚੀਨ ਜਾ ਰਹੇ ਯਾਤਰੀ ਜਹਾਜ਼ ‘ਚ ਸੋਮਵਾਰ ਨੂੰ ਬੰਬ ਹੋਣ ਦੀ ਖਬਰ ਮਿਲੀ, ਜਿਸ ਨਾਲ ਹਲਚਲ ਮਚ ਗਈ। ਇਸ ਜਹਾਜ਼ ਦੇ ਚਾਲਕ ਦਲ ਨੇ ਦਿੱਲੀ ‘ਚ ਇਸ ਦੀ ਐਮਰਜੈਂਸੀ ਲੈਂਡਿੰਗ ਦੀ ਇਜਾਜ਼ਤ ਮੰਗੀ ਪਰ ਇਜਾਜ਼ਤ ਨਹੀਂ ਦਿੱਤੀ ਗਈ। ਉਸ ਨੂੰ ਦਿੱਲੀ ਏਅਰ ਟ੍ਰੈਫਿਕ ਕੰਟਰੋਲਰ (ਏ.ਟੀ.ਸੀ.) ਨੇ ਜਹਾਜ਼ ਨੂੰ ਜੈਪੁਰ ਜਾਂ ਚੰਡੀਗੜ੍ਹ ਵੱਲ ਮੋੜਨ ਲਈ ਕਿਹਾ ਸੀ। ਇਸ ਤੋਂ ਪਾਇਲਟ ਨੇ ਇਨਕਾਰ ਕਰ ਦਿੱਤਾ।
ਇਸ ਤੋਂ ਬਾਅਦ ਹਵਾਈ ਸੈਨਾ ਹਰਕਤ ਵਿੱਚ ਆਈ। ਸੂਤਰਾਂ ਨੇ ਦੱਸਿਆ ਹੈ ਕਿ ਪਾਕਿਸਤਾਨ ਦੇ ਲਾਹੌਰ ਹਵਾਈ ਅੱਡੇ ਦੇ ਏਅਰ ਟ੍ਰੈਫਿਕ ਕੰਟਰੋਲਰ ਨੂੰ ਸਵੇਰੇ 9 ਵਜੇ ਦਿੱਲੀ ਹਵਾਈ ਅੱਡੇ ਦੇ ਏਟੀਸੀ ਨੂੰ ਫਲਾਈਟ ਵਿਚ ਬੰਬ ਹੋਣ ਦੀ ਸੂਚਨਾ ਦਿੱਤੀ ਗਈ ਸੀ। ਇਸ ਤੋਂ ਬਾਅਦ ਹਵਾਈ ਅੱਡਾ ਅਤੇ ਹਵਾਈ ਸੈਨਾ ਅਲਰਟ ਮੋਡ ‘ਤੇ ਆ ਗਈ ਸੀ।
ਜਦੋਂ ਪਾਇਲਟ ਜਹਾਜ਼ ਨੂੰ ਮੋੜਨ ਲਈ ਸਹਿਮਤ ਨਹੀਂ ਹੋਇਆ, ਤਾਂ ਹਵਾਈ ਸੈਨਾ ਨੇ ਫਲਾਈਟ ਨੂੰ ਲੱਭਣ ਲਈ ਤੁਰੰਤ ਆਪਣੇ ਦੋ ਸੁਖੋਈ 30MKI ਲੜਾਕੂ ਜਹਾਜ਼ਾਂ ਨੂੰ ਰਵਾਨਾ ਕੀਤਾ। ਇਸ ਤੋਂ ਬਾਅਦ ਇਨ੍ਹਾਂ ਦੋਵਾਂ ਲੜਾਕੂ ਜਹਾਜ਼ਾਂ ਨੇ ਇਸ ‘ਉੱਡਣ ਵਾਲੇ ਬੰਬ’ ਨੂੰ ਭਾਰਤ ਦੀ ਸਰਹੱਦ ਤੋਂ ਪਾਰ ਕਰ ਦਿੱਤਾ ਹੈ। ਹੁਣ ਇਹ ਜਹਾਜ਼ ਚੀਨ ਦੇ ਹਵਾਈ ਖੇਤਰ ਵਿੱਚ ਦਾਖਲ ਹੋ ਗਿਆ ਹੈ।
ਇਹ ਜਹਾਜ਼ ਮਹਾਨ ਏਅਰਲਾਈਨਜ਼ ਦਾ ਹੈ। ਇਸ ਦੀ ਫਲਾਈਟ ਨੰਬਰ W581 ਹੈ। ਈਰਾਨ ਦੀ ਇਹ ਉਡਾਣ ਕਰੀਬ 45 ਮਿੰਟ ਤੱਕ ਦਿੱਲੀ ਦੇ ਹਵਾਈ ਖੇਤਰ ਵਿੱਚ ਰਹੀ। ਪਰ ਸੁਰੱਖਿਆ ਕਾਰਨਾਂ ਕਰਕੇ ਇਸ ਨੂੰ ਦਿੱਲੀ ਵਿੱਚ ਲੈਂਡ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਸੂਤਰਾਂ ਮੁਤਾਬਕ ਦਿੱਲੀ ਪੁਲਿਸ ਨੂੰ ਸਵੇਰੇ 9.20 ਵਜੇ ਤਹਿਰਾਨ ਤੋਂ ਚੀਨ ਜਾ ਰਹੇ ਜਹਾਜ਼ ‘ਚ ਬੰਬ ਹੋਣ ਦੀ ਸੂਚਨਾ ਮਿਲੀ। ਇਸ ਤੋਂ ਬਾਅਦ ਅਲਰਟ ਜਾਰੀ ਕੀਤਾ ਗਿਆ।
ਇਹ ਵੀ ਪੜ੍ਹੋ : MP ਮਾਨ ਬੋਲੇ- ‘ਪੰਜਾਬ ‘ਚ ਕਾਨੂੰਨ ਵਿਵਸਥਾ ਦਾ ਬੇੜਾ ਗਰਕ, ਸਾਡਾ ਬੰਦਾ ਗੁਜਰਾਤ ‘ਚ ਨੱਚਦਾ ਫਿਰਦੈ’
ਜਹਾਜ਼ ਨੂੰ ਦਿੱਲੀ ‘ਚ ਉਤਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਅਤੇ ਚਾਲਕ ਦਲ ਨੂੰ ਜਹਾਜ਼ ਨੂੰ ਜੈਪੁਰ ਵੱਲ ਮੋੜਨ ਲਈ ਕਿਹਾ ਗਿਆ। ਇਸ ਦੇ ਬਦਲ ਵਜੋਂ ਇਸ ਨੂੰ ਚੰਡੀਗੜ੍ਹ ਵਿੱਚ ਵੀ ਉਤਾਰਨ ਲਈ ਕਿਹਾ ਗਿਆ। ਚਾਲਕ ਦਲ ਨੇ ਏਅਰ ਟ੍ਰੈਫਿਕ ਕੰਟਰੋਲ ਯਾਨੀ ਏਟੀਸੀ ਵੱਲੋਂ ਦਿੱਤੀ ਗਈ ਇਸ ਹਦਾਇਤ ਨੂੰ ਨਹੀਂ ਮੰਨਿਆ। ਇਸ ਤੋਂ ਬਾਅਦ ਭਾਰਤੀ ਹਵਾਈ ਸੈਨਾ ਤੁਰੰਤ ਹਰਕਤ ਵਿੱਚ ਆ ਗਈ ਅਤੇ ਦੋ ਸੁਖੋਈ ਲੜਾਕੂ ਜਹਾਜ਼ਾਂ ਨੇ ਹਵਾ ਵਿੱਚ ਉਡਾਣ ਭਰੀ। ਦੋਵਾਂ ਨੇ ਇਸ ਜਹਾਜ਼ ਨੂੰ ਘੇਰਾ ਪਾ ਲਿਆ ਅਤੇ ਇਸ ਨੂੰ ਭਾਰਤ ਦੀ ਸਰਹੱਦ ਤੋਂ ਬਾਹਰ ਕੱਢ ਦਿੱਤਾ। ਹਵਾਈ ਫੌਡ ਨੇ ਜਾਣਕਾਰੀ ਦਿੱਤੀ ਹੈ ਕਿ ਉਸ ਦੇ ਲੜਾਕੂ ਜਹਾਜ਼ਾਂ ਨੇ ਸੁਰੱਖਿਅਤ ਦੂਰੀ ‘ਤੇ ਰਹਿ ਕੇ ਉਡਾਣ ਨੂੰ ਭਾਰਤੀ ਹਵਾਈ ਖੇਤਰ ਤੋਂ ਬਾਹਰ ਕਰ ਦਿੱਤਾ ਹੈ।
ਭਾਰਤੀ ਸੁਰੱਖਿਆ ਏਜੰਸੀਆਂ ਇਸ ਪੂਰੇ ਘਟਨਾਕ੍ਰਮ ‘ਤੇ ਨਜ਼ਰ ਰੱਖ ਰਹੀਆਂ ਹਨ। ਇਹ ਫਲਾਈਟ ਹੁਣ ਚੀਨ ਵੱਲ ਵਧ ਰਹੀ ਹੈ। ਦਿੱਲੀ ਦੇ ਆਈਜੀਆਈ ਏਅਰਪੋਰਟ ਦੇ ਏਅਰ ਟ੍ਰੈਫਿਕ ਕੰਟਰੋਲਰਾਂ ਨੂੰ ਸਵੇਰੇ 9.08 ਵਜੇ ਦੇ ਕਰੀਬ ਫਲਾਈਟ ‘ਚ ਬੰਬ ਹੋਣ ਦੀ ਸੂਚਨਾ ਮਿਲੀ ਸੀ। ਉਦੋਂ ਤੋਂ ਇਹ ਫਲਾਈਟ 3 ਘੰਟੇ ਤੋਂ ਵੱਧ ਸਮੇਂ ਤੱਕ ਹਵਾ ਵਿੱਚ ਰਹੀ। ਹਵਾਈ ਸੈਨਾ ਦੀ ਇਸ ਉਡਾਣ ਨੂੰ ਲੱਭਣ ਲਈ ਪੰਜਾਬ ਅਤੇ ਜੋਧਪੁਰ ਦੇ ਏਅਰਬੇਸ ਤੋਂ ਸੁਖੋਈ ਭੇਜੇ ਗਏ ਸਨ। ਹਵਾਈ ਫੌਜ ਦਾ ਕਹਿਣਾ ਹੈ ਕਿ ਜਦੋਂ ਉਸ ਨੂੰ ਜਹਾਜ਼ ‘ਚ ਬੰਬ ਹੋਣ ਦੀ ਸੂਚਨਾ ਮਿਲੀ ਤਾਂ ਉਸ ਨੇ ਤੁਰੰਤ ਸੁਖੋਈ ਲੜਾਕਿਆਂ ਨੂੰ ਅਲਰਟ ‘ਤੇ ਰੱਖ ਦਿੱਤਾ। ਇਸ ਦੌਰਾਨ ਈਰਾਨੀ ਜਹਾਜ਼ ਭਾਰਤੀ ਹਵਾਈ ਖੇਤਰ ‘ਤੇ ਸੀ।
ਵੀਡੀਓ ਲਈ ਕਲਿੱਕ ਕਰੋ -: